ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਤਪਾਲ ਗੋਇਲ ਨੂੰ ਸਨਮਾਨਿਤ ਕੀਤਾ


ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਕਾਰਜਕਾਰਨੀ ਕਮੇਟੀ ਦੀ 235 ਵੀਂ ਮਾਸਿਕ ਮਿਲਣੀ ਡਾ.ਰਾਕੇਸ਼ ਵਰਮੀ ਸੰਸਥਾਪਕ ਤੇ ਪ੍ਰਧਾਨ ਦੀ ਸਰਪ੍ਰਸਤੀ ਹੇਠ ਸਿਟੀ ਸੈਂਟਰ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਮਾਪਿਆਂ ਰਹਿਤ 100 ਵਿਦਿਆਰਥਣਾਂ ਨੂੰ ਪੜਾਈ ਕਰਨ ਲਈ ਗੋਦ ਲੈਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਮੈਡਮ ਰਜਨੀ ਭਾਰਗਵ ਨੇ 11 ਵਿਦਿਆਰਥਣਾਂ ਨੂੰ 9ਵੀਂ ਕਲਾਸ ਤੋਂ ਲੈ ਕੇ ਜਦੋਂ ਤੱਕ ਪੜਨ ਉਨਾਂ ਦੀ ਸਿਖਿਆ ਦਾ ਸਾਰਾ ਖਰਚ ਉਠਾਉਣ ਦੀ ਜਿਮੇਵਾਰੀ ਲਈ। 9ਵੀਂ ਕਲਾਸ ਤੋਂ ਬਾਰਵੀ ਕਲਾਸ ਦੀਆਂ ਵਿਦਿਆਰਥਣਾਂ ਦਾ ਪੜਾਈ ਸਬੰਧੀ ਫੀਸਾਂ, ਕਾਪੀਆਂ,ਕਿਤਾਬਾਂ, ਵਰਦੀਆਂ ਦਾ ਸਾਰਾ ਖਰਚ ਗਰੁੱਪ ਉਠਾਏਗਾ। ਇਸ ਮੌਕੇ ਡੀ.ਬੀ.ਜੀ ਦੇ ਪ੍ਰਾਜੈਕਟ ਇੰਚਾਰਜ ਸਤਪਾਲ ਗੋਇਲ ਨੂੰ ਸਮੇਂ ਦੇ ਪਾਬੰਦ ਰਹਿਣ ਤੇ ਲੱਕੀ ਮੈਂਬਰ ਵਜੋਂ ਸਨਮਾਨਿਤ ਕੀਤਾ ਗਿਆ। ਰਿਤਿਕਾ ਬਾਂਸਲ ਡਾਈਟੀਅਸ਼ਨ ਨੇ ਚੰਗੀ ਸਿਹਤ ਰੱਖਣ ਲਈ ਲਾਹੇਵੰਦ ਨੁਕਤੇ ਦਿੱਤੇ। ਮੈਂਡਮ ਮੰਜੂ ਚੌਪੜਾ ਸਾਬਕਾ ਕ੍ਰਿਕਟ ਕਪਤਾਨ ਨੇ ਸਮਾਜ ਸੇਵਾ ਰਾਹੀਂ ਮਨ ਦੀ ਖੁਸ਼ੀ ਪ੍ਰਾਪਤ ਕਰਨ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਗਵਰਨਿੰਗ ਬਾਡੀ ਨੇ ਗਰੁੱਪ ਵੱਲੋਂ ਕੀਤੇ ਜਾ ਰਹੇ ਪ੍ਰਗਤੀਸ਼ੀਲ ਸੇਵਾ ਲਈ ਪ੍ਰਸ਼ੰਸਾ ਕੀਤੀ। ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ। ਵਕੀਲ ਰਣਦੀਪ ਸਿੰਘ ਨੇ ਕਾਨੂੰਨੀ ਨੁਕਤੇ ਦੱਸੇ। ਇਹ ਜਾਣਕਾਰੀ ਚਮਨ ਲਾਲ ਦੱਤ ਨੇ ਦਿੱਤੀ।
ਚਮਨ ਲਾਲ

Geef een reactie

Het e-mailadres wordt niet gepubliceerd. Vereiste velden zijn gemarkeerd met *