ਫਗਵਾੜਾ ਤੋਂ ਰਾਣੀਪੁਰ ਰੋਡ ਤੇ ਡਰੇਨ ਤੇ ਬਣੇ ਪੁਲ ਦੇ ਬੈਠਣ ਨਾਲ ਰਾਹਗੀਰਾਂ ‘ਚ ਫੈਲੀ ਦਹਿਸ਼ਤ

  • ਮੌਕੇ ਦਾ ਜਾਇਜਾ ਲੈਣ ਪੁ¤ਜੇ ਜੋਗਿੰਦਰ ਸਿੰਘ ਮਾਨ
  • 16.50 ਲ¤ਖ ਰੁਪਏ ਦੀ ਲਾਗਤ ਨਾਲ ਜਲਦ ਹੋਵੇਗੀ ਮੁੜ ਉਸਾਰੀ
    ਫਗਵਾੜਾ 25 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਫਗਵਾੜਾ ਤੋਂ ਪਿੰਡ ਰਾਣੀਪੁਰ ਰੋਡ ਤੇ ਬਰਨਾ ਦੇ ਨਜਦੀਕ ਅ¤ਜ ਡਰੇਨ ਤੇ ਬਣੀ ਪੁਲੀ ਦੇ ਬੈਠਣ ਨਾਲ ਵਾਹਨ ਚਾਲਕਾਂ ਅਤੇ ਰਾਹਗੀਰਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਸਬੰਧੀ ਸੂਚਨਾ ਮਿਲਣ ਤੇ ਵਿਭਾਗੀ ਅਧਿਕਾਰੀਆਂ ਦੇ ਨਾਲ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ਼ ਵੀ ਮੌਕੇ ਤੇ ਪੁ¤ਜੇ ਅਤੇ ਬੈਠੀ ਹੋਈ ਪੁਲੀ ਦਾ ਜਾਇਜਾ ਲਿਆ। ਮਾਨ ਨੇ ਅਧਿਕਾਰੀਆਂ ਨੂੰ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਸੁਰ¤ਖਿਆ ਲਈ ਜਰੂਰੀ ਕਦਮ ਚੁ¤ਕਣ ਦੀ ਹਦਾਇਤ ਕੀਤੀ ਜਿਸ ਤੇ ਉਕਤ ਪੁਲੀ ਤੋਂ ਭਾਰੀ ਵਾਹਨਾਂ ਟਰੈਕਟਰ ਟਰਾਲੀ, ਟਿ¤ਪਰ ਆਦਿ ਦੀ ਆਵਾਜਾਈ ਨੂ ਫੌਰੀ ਤੌਰ ਤੇ ਬੰਦ ਕਰ ਦਿ¤ਤਾ ਗਿਆ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਦੀ ਸੰਭਾਵਨਾ ਨਾ ਰਹੇ। ਜੋਗਿੰਦਰ ਸਿੰਘ ਮਾਨ ਨੇ ਦ¤ਸਿਆ ਕਿ ਇਸ ਪੁਲੀ ਦੀ ਮੁੜ ਉਸਾਰੀ ਲਈ ਪਹਿਲਾਂ ਹੀ ਫੇਜ-1 ‘ਚ 16.50 ਲ¤ਖ ਰੁਪਏ ਦੀ ਗ੍ਰਾਂਟ ਮੰਨਜੂਰ ਹੋ ਚੁ¤ਕੀ ਹੈ ਅਤੇ ਬਹੁਤ ਜਲਦੀ ਇਸ ਪੁਲੀ ਦੀ ਮੁੜ ਉਸਾਰੀ ਕਰਵਾਈ ਜਾਵੇਗੀ। ਇਸ ਮੌਕੇ ਸੁਖਮਿੰਦਰ ਸਿੰਘ ਰਾਣੀਪੁਰ, ਰਿੰਕੂ ਵਾਲੀਆ, ਮਨਜੀਤ ਸਿੰਘ ਮੰਗੀ ਸਾਬਕਾ ਸਰਪੰਚ ਬਰਨਾ, ਚਰਨਜੀਤ ਸਿੰਘ ਚਾਨਾ, ਤਰਲੋਚਨ ਸਿੰਘ, ਨਰੇਸ਼ ਸ਼ਰਮਾ, ਗੁਰਮੁਖ ਸਿੰਘ, ਲਖਵਿੰਦਰ ਸਿੰਘ, ਕਰਨ ਸ਼ਰਮਾ, ਸਵਰਨ ਸਿੰਘ, ਭਜਨ ਸਿੰਘ, ਅਮਰਜੀਤ ਆਦਿ ਹਾਜਰ ਸਨ।
    ਤਸਵੀਰ-300-ਫਗਵਾੜਾ ਰਾਣੀਪੁਰ ਰੋਡ ਤੇ ਬੈਠੇ ਡਰੇਨ ਪੁਲ ਦਾ ਜਾਇਜਾ ਲੈਂਦੇ ਹੋਏ ਜੋਗਿੰਦਰ ਸਿੰਘ ਮਾਨ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *