ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੀਆਂ ਧੀਆਂ ਦੇ ਅਵੱਲ ਦਰਜ਼ੇ ਵਿੱਚ ਪਾਸ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ।

ਫ਼ਿੰਨਲੈਂਡ, 25 ਜੂਨ (ਵਿੱਕੀ ਮੋਗਾ) ਬੀਤੇ ਐਤਵਾਰ ਫਿਨਲੈੰਡ ਦੇ ਸ਼ਹਿਰ ਕੇਰਾਵਾ ਵਿਖੇ ਪਰਵਾਸੀ ਭਾਰਤੀਆਂ ਦਾ ਇੱਕ ਬਹੁਤ ਵੱਡਾ ਇਕੱਠ ਹੋਇਆ ਜੋ ਕਿ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੇ ਨਵੇਂ ਨਾਈਟ-ਕਲੱਬ ‘ਰੈਡ ਮੂਨ’ ਵਿੱਚ ਅਯੋਯਿਤ ਕੀਤਾ। ਇਹ ਗ੍ਰੈਜੁਏਸ਼ਨ-ਸਮਾਗਮ ਉਂਨਾਂ ਦੀਆਂ ਸਪੁਤੱਰੀਆਂ ਦੇ ਮਾਣ ਵਿੱਚ ਰੱਖਿਆ ਗਿਆ ਸੀ। ਜਿਨ੍ਹਾਂ ਨੇ ਆਪੋ-ਆਪਣੇ ਵਿਸ਼ਿਆਂ ਵਿੱਚ ਪਹਿਲੇ ਦਰਜ਼ੇ ਦੇ ਨੰਬਰ ਪ੍ਰਾਪਤ ਕਰਕੇ ਕੇਵਲ ਆਪਂਣੇ ਮਾਤਾ ਸੀਮਾ ਰਾਣੀ ਅਤੇ ਪਿਤਾ ਸ: ਚਰਨਜੀਤ ਸਿੰਘ ਦਾ ਨਾਮ ਹੀ ਰੌਸ਼ਨ ਨਹੀਂ ਕੀਤਾ ਬਲਕਿ ਸਾਰੇ ਪੰਜਾਬੀ ਭਾਈਚਾਰੇ ਦਾ ਨਾਮ ਵੀ ਫ਼ਿੰਨਲੈਂਡ ਵਿੱਚ ਚਮਕਾਇਆ। ਉਨ੍ਹਾਂ ਦੀ ਛੋਟੀ ਬੇਟੀ ਸੋਨੀਆ ਸਿੰਘ ਨੇ ਜਿੱਥੇ ਹਾਈ ਸਕੂਲ ਵਿਚੋਂ ਟੌਪ ਦੇ ਨੰਬਰ ਲੈਕੇ ਫ਼ਿੰਨਲੈਂਡ ਦੇ ਦਰਜ਼ਾ ਇੱਕ ਆਲਟੋ ਵਿਸ਼ਵਵਿਦਿਆਲਿਆ ਵਿੱਚ ਵੀ ਸਿੱਧਾ ਦਾਖ਼ਲਾ ਲਿਆ ਉਥੇ ਸੋਨੀਆ ਸਿੰਘ ਵਿੱਚ ਇੱਕ ਹੋਣਹਾਰ ਵਿਦਿਆਰਥੀ ਹੋਣ ਦੇ ਨਾਲ ਨਾਲ ਇੱਕ ਚੰਗੇ ਲੀਡਰ ਦੇ ਵੀ ਗੁਣ ਹਨ। ਸੋਨੀਆ ਸਿੰਘ ਵਾਨਤਾ ਸ਼ਹਿਰ ਦੀ ਯੂਥ ਕੌਂਸਲ ਦੀ ਮੈਂਬਰ ਵੀ ਹੈ ਜਿੱਥੇ ਉਹ ਵਾਨਤਾ ਦੀ ਯੂਥ ਦੇ ਮੁੱਦਿਆਂ ਦੀ ਅਵਾਜ਼ ਸ਼ਹਿਰ ਦੀ ਕੌਂਸਲ ਵਿੱਚ ਉਠਾਉਂਦੀ ਹੈ। ਉਨ੍ਹਾਂ ਦੀ ਵੱਡੀ ਬੇਟੀ ਪਾਉਲੀਨ ਸਿੰਘ ਨੇ ਅਰਥ-ਸ਼ਾਸ਼ਤਰ ਅਤੇ ਕਾਰੋਬਾਰ ਪ੍ਰਸ਼ਾਸਨ ਵਿੱਚ ਮਾਸਟਰ ਔਫ ਸਾਇੰਸ ਦੀ ਡਿਗਰੀ ਹਾਸਿਲ ਕੀਤੀ। ਚਰਨਜੀਤ ਸਿੰਘ ਦਾ ਬੇਟਾ ਤੇਜਵੰਤ ਸਿੰਘ ਵੀ ਆਪਣੀਆਂ ਦੋਨੋਂ ਭੈਣਾਂ ਵਾਂਗੂ ਚੰਗੀ ਪੜ੍ਹਾਈ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ। ਸਮਾਗਮ ਵਿੱਚ ਫਿਨਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੇ ਆਪਣੇ ਪਰਵਾਰਾਂ ਸਮੇਤ ਹਿੱਸਾ ਲਿਆ। ਸਮਾਗਮ ਦੇ ਸ਼ੁਰੂਆਤ ਵਿੱਚ ਚਾਹ-ਪਾਣੀ ਦੇ ਇੰਤਜਾਮ ਉਪਰੰਤ ਕੇਕ ਕੱਟੇ ਗਏ ਅਤੇ ਅਖੀਰ ਵਿੱਚ ਰੋਟੀ ਖੁਆਈ ਗਈ। ਗੌਰਤਲਬ ਹੈ ਕਿ ਸ: ਚਰਨਜੀਤ ਸਿੰਘ ਪੰਜਾਬ ਅਤੇ ਫਿਨਲੈੰਡ ਵਿੱਚ ਸਮਾਜ ਭਲਾਈ ਦੇ ਕਾਰਜਾਂ ਕਰਕੇ ਜਾਣੇ ਜਾਂਦੇ ਹਨ ਜਿਸ ਵਜਾਹ ਹੇਤੂ ਉਹ ਕਾਫ਼ੀ ਹਰਮਨ ਪਿਆਰੇ ਹਨ। ਲੋੜਵੰਦਾ ਲਈ ਉਂਨਾਂ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਰਹਿੰਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *