ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਪ¤ਕੇ ਕਰਨ ਲਈ ਆਈ ਸਕੀਮ ਦਾ ਲਾਭ ਉਠਾਉਣ ਸ਼ਹਿਰਵਾਸੀ-ਮੇਅਰ-ਖੋਸਲਾ

-ਨਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਨਕਸ਼ਾ ਤੇ ਫ਼ੀਸ 30 ਜੂਨ ਤੋ ਪਹਿਲਾ ਜਮਾਂ ਕਰਵਾਊ
-ਨੀਲੇ ਕਾਰਡਾਂ ਤੇ ਕਣਕ ਦੀ ਵੰਡ ਛੇਤੀ ਹੋਵੇਗੀ ਸ਼ੁਰੂ,ਲਾਭਪਾਤਰੀ ਸਿਰਫ਼ 30 ਕਿ¤ਲੋ ਦੀ ਬੋਰੀ ਵਾਲੀ ਕਣਕ ਲੈਣ
ਫਗਵਾੜਾ 28 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਅ¤ਜ ਜਾਣਕਾਰੀ ਦਿੰਦੇ ਦ¤ਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵ¤ਲੋਂ ਸ਼ੁਰੂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸ਼ਹਿਰ ਵਿਚ ਰਹਿਣ ਵਾਲੇ ਜ਼ਰੂਰਤਮੰਦ ਲੋਕ ਜਿਨ•ਾਂ ਦੇ ਮਕਾਨ ਕ¤ਚੇ ਹਨ ਨੂੰ ਪ¤ਕਾ ਕਰਨ ਲਈ ਸਕੀਮ ਦੇ ਫਾਰਮ ਆ ਗਏ ਹਨ। ਜ਼ਰੂਰਤਮੰਦ ਲੋਕ ਇਸ ਦਾ ਵ¤ਧ ਤੋ ਵ¤ਧ ਫ਼ਾਇਦਾ ਲੈਣ,ਸਕੀਮ ਸੰਬੰਧੀ ਫਾਰਮ ਲੈਣ ਲਈ ਆਪਣੇ ਇਲਾਕੇ ਦੇ ਕੌਂਸਲਰ ਜਾਂ ਉਨ•ਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ•ਾਂ ਦੇ ਨਾਲ ਮੰਡਲ ਭਾਜਪਾ ਦੇ ਉਪ ਪ੍ਰਧਾਨ ਪ੍ਰਦੀਪ ਅਹੂਜਾ,ਕੌਂਸਲਰ ਨਰੇਸ਼ ਕੋਟ ਰਾਣੀ,ਭਾਜਪਾ ਨੇਤਾ ਪ੍ਰਮੋਦ ਮਿਸ਼ਰਾ ਵੀ ਸਨ।
ਮੇਅਰ ਖੋਸਲਾ ਨੇ ਦ¤ਸਿਆ ਇਸ ਸਕੀਮ ਦੇ ਤਹਿਤ ਲਾਭਪਾਤਰੀ ਦੀ ਸਹਾਇਤਾ ਲਈ ਨਿਗਮ ਦਫ਼ਤਰ ਵਿਚ ਬਿਲਡਿੰਗ ਸ਼ਾਖਾ ਵਿਚ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਫਾਰਮ ਭਰਨ ਲਈ ਲਾਭਪਾਤਰੀ ਕੋਲ ਜ਼ਮੀਨ ਦੀ ਮਾਲਕੀ ਸੰਬੰਧੀ ਸਬੂਤ,ਆਧਾਰ ਕਾਰਡ,ਬੈਂਕ ਖਾਤੇ ਦੀ ਕਾਪੀ ਹੋਣੀ ਲਾਜ਼ਮੀ ਹੈ। ਜਿਹੜੇ ਲਾਭਪਾਤਰੀ ਕੌਲ ਲਾਲ ਲਕੀਰ ਅੰਦਰ ਹੋਣ ਕਰਨੇ ਮਾਲਕੀ ਸੰਬੰਧੀ ਸਬੂਤ ਨਹੀਂ ਹਨ,ਉਹ ਟੀ.ਐਸ-1,ਪਾਣੀ/ਸੀਵਰੇਜ/ਬਿਜਲੀ ਬਿਲ ਦੀ ਕਾਪੀ ਲਾ ਕੇ ਅਪਲਾਈ ਕਰ ਸਰਦਾ ਹੈ। ਕੇਸ ਪਾਸ ਹੋਣ ਤੇ ਬਣਦੀ ਗਰਾਂਟ ਸਿ¤ਧੇ ਉਸ ਦੇ ਖਾਤੇ ਵਿਚ ਆਵੇਗੀ। ਖੋਸਲਾ ਨੇ ਕਿਹਾ ਕਿ ਅਗਰ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਦਿ¤ਕਤ ਪੇਸ਼ ਆਉਂਦੀ ਹੈ ਤਾਂ ਉਹ ਸਿ¤ਧੇ ਉਨ•ਾਂ ਨਾਲ ਸੰਪਰਕ ਕਰ ਸਕਦਾ ਹੈ।
ਮੇਅਰ ਖੋਸਲਾ ਨੇ ਕਿਹਾ ਕਿ ਨਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਪੰਜਾਬ ਸਰਕਾਰ ਨੇ ਸੁਵਿਧਾ ਦਿ¤ਤੀ ਹੈ। ਅਜਿਹੀ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਕਾਲੋਨੀ ਦਾ ਨਕਸ਼ਾ ਅਤੇ ਬਣਦੀ ਫ਼ੀਸ ਨਿਗਮ ਪਾਸ ਜਮਾਂ ਕਰਵਾ ਦੇਣ,ਜਿਸਤੋਂ ਬਾਅਦ ਇਹ ਕੇਸ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਰੈਗੂਲਰ ਕਰਨ ਲਈ ਵਿਚਾਰੇ ਜਾਣਗੇ। ਉਨ•ਾਂ ਕਿਹਾ ਕਿ ਚੋਣਾਂ ਤੋ ਪਹਿਲਾਂ ਕਾਂਗਰਸੀਆਂ ਵ¤ਲੋਂ ਨੀਲੇ ਕਾਰਡਾਂ ਸੰਬੰਧੀ ਫਾਰਮ ਭਰਨ ਦੀ ਡਰਾਮਾ ਫ਼ੇਲ• ਹੋ ਚੁ¤ਕਿਆ ਹੈ,ਇਹ ਸਿਰਫ਼ ਵੋਟਾਂ ਬਟੋਰਨ ਦੀ ਇ¤ਕ ਚਾਲ ਸੀ। ਖੋਸਲਾ ਨੇ ਦ¤ਸਿਆ ਕਿ ਲਾਭਪਾਤਰੀਆਂ ਨੂੰ ਕਣਕ ਅਕਾਲੀ ਭਾਜਪਾ ਸਰਕਾਰ ਸਮੇਂ ਬਣਾਏ ਗਏ ਰਾਸ਼ਨ ਕਾਰਡਾਂ ਤੇ ਹੀ ਮਿਲੇਗੀ। ਜਿਸ ਸੰਬੰਧੀ ਫੂਡ ਐਂਡ ਸਿਵਲ ਸਪਲਾਈ ਵਿਭਾਗ ਨਾਲ ਗ¤ਲਬਾਤ ਹੋ ਗਈ ਹੈ ਜਿਸ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਕਣਕ ਦੀ ਵੰਡ ਛੇਤੀ ਸ਼ੁਰੂ ਕਰਵਾ ਦਿ¤ਤੀ ਜਾਵੇਗੀ। ਉਨ•ਾਂ ਨੇ ਸਾਰੇ ਡਿਪੂ ਹੋਲਡਰਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਪਾਸ ਪੈਸੇ ਜਮਾਂ ਕਰਵਾ ਕੇ ਆਪਣੇ ਕੋਟੇ ਦੀ ਕਣਕ ਜਾਰੀ ਕਰਵਾ ਲੈਣ ਤਾਂਕਿ ਮਸ਼ੀਨ ਰਾਹੀ ਕਣਕ ਦੀ ਵੰਡ ਛੇਤੀ ਸ਼ੂਰੁ ਕਰਵਾਈ ਜਾ ਸਕੇ। ਖੋਸਲਾ ਨੇ ਕਿਹਾ ਕਿ ਲਾਭਪਾਤਰੀ ਸਿਰਫ਼ 30 ਕਿ¤ਲੋ ਬੋਰੀ ਵਿਚ ਹੀ ਕਣਕ ਲੈਣ 50 ਕਿ¤ਲੋ ਵਾਲੀ ਵਿਚ ਨਹੀਂ। ਜੇ ਇਸ ਸੰਬੰਧੀ ਕੋਈ ਧ¤ਕਾ ਕਰਦਾ ਹੈ ਤਾਂ ਉਨ•ਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *