ਜੋਗਿੰਦਰ ਸਿੰਘ ਮਾਨ ਨੇ ਪਿੰਡ ਬਘਾਣਾ ਵਿਖੇ ਸ਼ੁਰੂ ਕਰਵਾਏ ਵਿਕਾਸ ਦੇ ਕੰਮ

ਕਿਹਾ-ਪਿੰਡਾਂ ਦੇ ਵਿਕਾਸ ‘ਚ ਕਸਰ ਨਹੀਂ ਛ¤ਡਾਂਗੇ
ਫਗਵਾੜਾ 28 ਜੂਨ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਜੋਗਿੰਦਰ ਸਿੰਘ ਮਾਨ ਨੇ ਅ¤ਜ ਹਲਕੇ ਦੇ ਪਿੰਡ ਬਘਾਣਾ ਵਿਖੇ ਬ¤ਸ ਸਟਾਪ ਦੇ ਆਲੇ-ਦੁਆਲੇ ਦੀ ਫਿਰਨੀ ਦੇ ਬਰਮਾ ਤੇ ਇੰਟਰਲੋਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਉਹਨਾਂ ਕਿਹਾ ਕਿ ਫਿਰਨੀ ਦੇ ਬਰਮਾ ਤੇ ਇੰਟਰਲੋਕ ਟਾਇਲਾਂ ਲ¤ਗਣ ਨਾਲ ਇਸਦੀ ਦਿ¤ਖ ਖੂਬਸੂਰਤ ਬਣੇਗੀ। ਉਹਨਾਂ ਦ¤ਸਿਆ ਕਿ ਬ¤ਸ ਸਟਾਪ ਤੇ ਕਮਰੇ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ ਜਿਸ ਨਾਲ ਸਵਾਰੀਆਂ ਨੂੰ ਧੁ¤ਪ ਅਤੇ ਬਰਸਾਤ ਵਿਚ ਵ¤ਡੀ ਰਾਹਤ ਮਿਲੇਗੀ। ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਪ੍ਰਤੀ ਵਚਨਬ¤ਧ ਹੈ ਅਤੇ ਫਗਵਾੜਾ ਹਲਕੇ ਦੇ ਸਮੂਹ ਪਿੰਡਾਂ ਦਾ ਵਿਕਾਸ ਬੜੀ ਤੇਜੀ ਨਾਲ ਹੋ ਰਿਹਾ ਹੈ। ਵਿਕਾਸ ਦੇ ਕੰਮ ਵਿਚ ਕੋਈ ਕਸਰ ਨਹੀਂ ਛ¤ਡੀ ਜਾਵੇਗੀ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਸਮਾਂ ਰਹਿੰਦੇ ਪੂਰਾ ਕੀਤਾ ਜਾਵੇਗਾ। ਸਰਪੰਚ ਦੇਸਰਾਜ ਬਘਾਣਾ, ਹਰਬੰਸ ਲਾਲ, ਮੈਂਬਰ ਪੰਚਾਇਤ ਰਾਜਰਾਣੀ, ਮਹਿੰਦਰ ਕੌਰ, ਨਿਰਵੈਰ ਸਿੰਘ, ਮਹਿੰਦਰ ਸਿੰਘ ਡਾ. ਸੁਖਵਿੰਦਰ ਜੀਤ, ਮੁਕੇਸ਼ ਕੁਮਾਰ, ਚਮਨ ਲਾਲ, ਬੂਟਾ ਸਿੰਘ ਆਦਿ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਸਾਬਕਾ ਮੰਤਰੀ ਮਾਨ ਦਾ ਪਿੰਡਾਂ ਦਾ ਸਰਬ ਪ¤ਖੀ ਵਿਕਾਸ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵ¤ਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਤਵੰਤੇ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *