ਸੰਤਿਰੂਧਨ ਵਿਚ ਹੋਇਆ ਤੀਆ ਦਾ ਮੇਲਾ ਗਰਮੀ ਦੇ ਕਹਿਰ ਵਿਚ ਵੀ ਦਰਸ਼ਕਾ ਨੇ ਲਿਆ ਅਨੰਦ

ਬੈਲਜੀਅਮ 2 ਜੁਲਾਈ (ਅਮਰਜੀਤ ਸਿੰਘ ਭੋਗਲ) ਮਹਿਕ ਪੰਜਾਬ ਦੀ ਈਵੈਂਟਸ ਦੀਆ ਪਲਵਿੰਦਰ ਕੌਰ,ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਵਲੋ 3ਜਾ ਤੀਆ ਦਾ ਮੇਲਾ ਪੰਜਾਬੀਆ ਦੇ ਭਾਰੀ ਵਸੋ ਵਾਲੇ ਇਲਾਕੇ ਸੰਤਿਰੂਧਨ ਵਿਖੇ ਕਰਵਾਇਆ ਜਿਸ ਵਿਚ ਮੁਖ ਮਹਿਮਾਨ ਦੇ ਤੋਰ ਤੇ ਰਣਜੀਤ ਕੌਰ ਕਪੂਰ ਪਤਨੀ ਪ੍ਰੇਮ ਕਪੂਰ ਚੈਅਰਮੈਂਨ ਇੰਪਰੂਵਮੈਂਟ ਟਰੱਸਟ ਬਰੱਸਲਜ ਅਤੇ ਸ਼ਹਿਰ ਦੀ ਮੈਅਰ ਫੇਰਲੇ ਹੈਰਨਸ ਸ਼ਾਮਲ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆ ਵਲੋ ਕੀਰਤਨ ਕਰਕੇ ਕੀਤੀ ਗਈ ਅਤੇ ਬਾਦ ਵਿਚ ਸਾਮ 6 ਵਜੇ ਤੱਕ ਰੰਗਾ ਰੰਗ ਪ੍ਰੋਗਰਾਮ ਚੱਲਿਆ ਜਿਸ ਵਿਚ ਦਾਜ ਦੇ ਵਿਰੋਧ ਵਿਚ ਇਕ ਗੀਤਾਮਈ ਨਾਟਕ ਦਿਖਾਇਆ ਗਿਆ ਪੰਜਾਬ ਤੋ ਆਈ ਮਨਦੀਪ ਕੌਰ ਵਾਇਸ ਆਫ ਪੰਜਾਬ ਨੇ ਨੇ ਸਟੇਜ ਤੇ ਬੋਲੀਆ ਰਾਹੀ ਰੰਗ ਬੰਨਿਆ ਭਾਵੇ ਹਾਲ ਵਿਚ ਗਰਮੀ ਨੇ ਏਅਰ ਕੰਡੀਸ਼ਨ ਲੱਗੇ ਹੋਣ ਤੇ ਵੀ ਆਪਣਾ ਕਹਿਰ ਢਾਇਆ ਪਰ ਦਰਸ਼ਕਾ ਨੇ ਇਸ ਮੇਲੇ ਦਾ ਪੂਰਾ ਅਨੰਦ ਲਿਆ ਵੱਖ ਵੱਖ ਸਟਾਲਾ ਤੇ ਲੋਕਾ ਵਲੋ ਪੰਜਾਬੀ ਖਾਣਿਆ ਦੇ ਸਵਾਦ ਦੇਖੇ ਇਸ ਵਾਰ ਮੇਲੇ ਵਿਚ ਗੋਰੀਆਂ ਦੀ ਭੀੜ ਵੀ ਦੇਖਣ ਨੂੰ ਮੀਲੀ ਬੱਚਿਆ ਅਤੇ ਔਰਤਾ ਦੇ ਦਾਖਲੇ ਵਾਲੇ ਇਸ ਮੇਲੇ ਦੇ ਅੰਤ ਵਿਚ ਜਿਥੇ ਪਲਵਿੰਦਰ ਕੌਰ ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਨੇ ਸਾਰੇ ਆਏ ਦਰਸ਼ਕਾ ਦਾ ਧੰਨਵਾਦ ਕੀਤਾ ਉਥੇ ਨਾਲ ਹੀ ਮੁਖ ਮਹਿਮਾਨ ਰਣਜੀਤ ਕੌਰ ਕਪੂਰ ਵਲੋ ਮੇਲੇ ਵਿਚ ਸ਼ਹਿਯੋਗ ਦੇਣ ਵਾਲੀਆ ਔਰਤਾ ਅਤੇ ਸਟੇਜ ਤੇ ਵੱਖ ਵੱਖ ਸ਼ੋ ਕਰਨ ਵਾਲੀਆ ਪੰਜਾਬੀ ਮੁਟਿਆਰਾ ਦਾ ਸਨਮਾਨ ਕੀਤਾ ।

Geef een reactie

Het e-mailadres wordt niet gepubliceerd. Vereiste velden zijn gemarkeerd met *