ਤਿੰਨ ਮਹਾਂਪੁਰਖਾਂ ਦੀ ਯਾਦ ‘ਚ ਸਲਾਨਾ ਬਰਸੀ ਸਮਾਗਮ 7 ਨੂੰ, ਕੁਸ਼ਤੀ ਮੁਕਾਬਲੇ ਵੀ ਹੋਣਗੇ

ਲੁਧਿਆਣਾ,
ਤਿੰਨ ਮਹਾਂਪੁਰਖਾਂ ਬਾਬਾ ਬੀਰਮ ਦਾਸ, ਬਾਬਾ ਪੂਰਨ ਦਾਸ ਤੇ ਸੰਤ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ 7 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸੁਖਸਾਗਰ ਸਾਹਿਬ (ਬਾਲੇਵਾਲ-ਭੋਗੀਵਾਲ ਸਾਹਿਬ) ਵਿਖੇ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਹਾਦਰ ਪਾਲੀ ਮਨਜਿੰਦਰ ਸਿੰਘ ਸਿੱਧਵਾਂ ਯੂ.ਐਸ.ਏ. ਨੇ ਦੱਸਿਆ ਕਿ ਇਸ ਮੌਕੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਭੋਗ ਸਵੇਰੇ 9 ਵਜੇ ਪਾਏ ਜਾਣਗੇ । ਉਪਰੰਤ 10 ਤੋਂ ਦੁਪਹਿਰ 3 ਵਜੇ ਤੱਕ ਸੰਤ ਖ਼ਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਣਗੇ । ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ। ਇਸ ਤੋਂ ਇਲਾਵਾ 3 ਵਜੇ ਤੋਂ ਸ਼ਾਮ ਤੱਕ ਕੁਸ਼ਤੀਆਂ ਕਰਵਾਈਆਂ ਜਾਣਗੀਆਂ । ਜਿਸ ਵਿਚ ਉਚਕੋਟੀ ਦੇ ਪਹਿਲਵਾਨ ਹਿੱਸਾ ਲੈਣਗੇ। ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸੰਤ ਜੱਗਾ ਸਿੰਘ, ਸੰਤ ਕੁਲਦੀਪ ਸਿੰਘ ਮੋਨੀ, ਸੰਤ ਹਰਮੀਤ ਸਿੰਘ, ਸੰਤ ਯਾਦਵਿੰਦਰ ਸਿੰਘ, ਸੰਤ ਅਮਰ ਸਿੰਘ, ਸੰਤ ਚਰਨਜੀਤ ਸਿੰਘ, ਸੰਤ ਮਨੋਹਰ ਸਿੰਘ, ਮਹੰਤ ਬਲਜੀਤ ਦਾਸ, ਮਹੰਤ ਸ਼ੇਰਜੰਗ ਸਿੰਘ, ਸੰਤ ਜਗਦੇਵ ਸਿੰਘ, ਸੰਤ ਲਾਭ ਸਿੰਘ, ਸੰਤ ਹਰਦੀਪ ਸਿੰਘ, ਸੰਤ ਮੱਖਣ ਦਾਸ ਆਪਣੀ ਹਾਜ਼ਰੀ ਭਰਨਗੇ । ਇਸ ਮੌਕੇ ਬਹਿੰਗਮੀ ਜਥਾ ਅਤੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲੇ ਆਪਣੀ ਇਲਾਹੀ ਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ।

Geef een reactie

Het e-mailadres wordt niet gepubliceerd. Vereiste velden zijn gemarkeerd met *