ਬਜਟ ‘ਚ ਪੈਟ੍ਰੋਲ-ਡੀਜਲ ਤੇ ਲਾਏ ਸੈਸ ਨਾਲ ਜਨਤਾ ਤੇ ਪਵੇਗੀ ਮਹਿੰਗਾਈ ਦੀ ਮਾਰ-ਰਾਣੀ ਸੋਢੀ

ਫਗਵਾੜਾ 6 ਜੁਲਾਈ (ਅਸ਼ੋਕ ਸ਼ਰਮਾ-ਪਰਵਿੰਦਰਜੀਤ ਸਿੰਘ) ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕੇਂਦਰੀ ਬਜਟ ‘ਚ ਪੈਟ੍ਰੋਲ ਅਤੇ ਡੀਜਲ ਤੇ ਇਕ ਰੁਪਏ ਸੈਸ ਲਾਉਣ ਦੀ ਸਖਤ ਨਖੇਦੀ ਕਰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਤੋਂ ਬੇਜਾਰ ਹੈ ਅਤੇ ਹੁਣ ਸਰਕਾਰ ਦੇ ਉਕਤ ਫੈਸਲੇ ਨਾਲ ਪੈਟ੍ਰੋਲ 2.50 ਰੁਪਏ ਅਤੇ ਡੀਜਲ 2.30 ਰੁਪਏ ਮਹਿੰਗਾ ਹੋ ਗਿਆ ਹੈ ਜਿਸ ਨਾਲ ਜਿ¤ਥੇ ਆਮ ਲੋਕਾਂ ਤੇ ਮਹਿੰਗਾਈ ਦੀ ਹੋਰ ਮਾਰ ਪਵੇਗੀ ਉ¤ਥੇ ਹੀ ਕਿਸਾਨਾ ਨੂੰ ਵੀ ਭਾਰੀ ਦਿ¤ਕਤ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਨੇ ਮੋਦੀ ਸਰਕਾਰ ਨੂੰ ਇਸ ਵਾਰ 300 ਤੋਂ ਵ¤ਧ ਸੀਟਾਂ ਦੇ ਕੇ ਜੋ ਪ੍ਰਚੰਡ ਬਹੁਮਤ ਦਿ¤ਤਾ ਹੈ ਉਸਦੇ ਨਤੀਜੇ ਵਿਚ ਇਹ ਮੋਦੀ ਸਰਕਾਰ ਦਾ ਜਨਤਾ ਨੂੰ ਪਹਿਲਾ ਤੋਹਫਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਕਾਰਜਕਾਲ ਵਿਚ ਵੀ ਜਦੋਂ ਅੰਤਰਰਾਸ਼ਟਰੀ ਪ¤ਧਰ ਤੇ ਕ¤ਚੇ ਤੇਲ ਦਾ ਮੁ¤ਲ ਸਭ ਤੋਂ ਹੇਠਲੇ ਪ¤ਧਰ ਤੇ ਸੀ ਤਾਂ ਪੈਟ੍ਰੋਲ-ਡੀਜਲ ਦਾ ਰੇਟ ਘ¤ਟ ਨਹੀਂ ਕੀਤਾ। ਜਿਸ ਨਾਲ ਕਮਾਏ ਲ¤ਖਾਂ ਕੋਰੜ ਰੁਪਏ ਨਾਲ ਪਿਛਲੀਆਂ ਲੋਕਸਭਾ ਚੋਣਾਂ ਲੜੀਆਂ ਤੇ ਹੁਣ ਫਿਰ ਦੂਸਰੇ ਕਾਰਜਕਾਲ ਦੀ ਸ਼ੁਰੂਆਤ ਲੋਕਾਂ ਨੂੰ ਤੇਲ ਦੀ ਖੇਡ ਵਿਚ ਲੁ¤ਟਣ ਤੋਂ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਬਜਟ ਨੂੰ ਹਰ ਵਰਗ ਦੇ ਲੋਕਾਂ ਦੀ ਉਮੀਦ ਦੇ ਖਿਲਾਫ ਦ¤ਸਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *