ਅਮਰੀਕਾ ਵਿੱਚ ਖਾਲਸਾ ਸਕੂਲ ਦੇ ਵਿਦਿਆਰਥੀਆਂ ਦੁਆਰਾ ਚਲਾਏ ਜਾਣ ਵਾਲੇ ਸਭ ਤੋਂ ਪਹਿਲੇ ਆਨਲਾਇਨ ਟੀ.ਵੀ ਚੈਨਲ ਦਾ ਉਦਘਾਟਨ

ਨਿਊ ਇੰਗਲੈਂਗ ਸਿੱਖ ਸਟੱਡੀ ਸਰਕਲ ।ਐਨ .ਈ.ਐਅ.ਐਸ. ਸੀ.॥ ਵੈਸਟਬੋਰੋ, ਮੈਸਾਚਿਉਸੇਟਸ ਨੇ ਨਿਸ਼ਕਾਮ ਟੀ.ਵੀ ਚੈਨਲ ਦੀ ਸ਼ੁਰੂਆਤ ਕਰਕੇ ਮੀਡੀਆ ਵਿੱਚ ਆਪਣੀ ਥਾਂ ਬਣਾਈ ਹੈ॥ ਇਹ ਚੈਨਲ ਅਮਰੀਕਾ ਵਿੱਚ ਖਾਲਸਾ ਸਕੂਲ ਦੁਆਰਾ ਚਲਾਇਆ ਜਾਣ ਵਾਲਾ ਪਹਿਲਾ ਆਨ ਲਾਇਨ ਟੀ .ਵੀ ਚੈਨਲ ਹੈ॥ ਜੋ ਪੰਥ ਦੇ ਭਵਿੱਖ ਲਈ ਰਾਹ ਬਣੇਗਾ॥ ਇਸ ਟੀ ਵੀ ਚੈਨਲ ਦੇ ਸਲਾਹਕਾਰ ਹਰਬਲਦੀਪ ਸਿੰਘ ਨੇ ਕਿਹਾ ਕਿ ਇਸ ਟੀ.ਵੀ ਚੈਨਲ ਦਾ ਅਨੋਖਾ ਪਹਿਲੂ ਇਹ ਹੈ ਕਿ ਕੇਵਲ ਖਾਲਸਾ ਸਕੂਲ ਦੇ ਵਿਦਿਆਰਥੀਆਂ ਦੁਆਰਾ ਚਲਾਇਆ ਜਾਏਗਾ॥ਬੱਚਿਆਂ ਨੂੰ ਸੱਤ ਟੀਮਾਂ ਵਿੱਚ ਵੰਡਿਆ ਹੈ ਜੋ ਕਿ ਸਾਰਾ ਕੰਮ ਖੁਦ ਹੀ ਕਰਨਗੇ॥ਇਸਦਾ ਮੁੱਖ ਉਦੇਸ ਇਹ ਹੋਵੇਗਾ ਕਿ ਸਿੱਖੀ ਲੈਨਜ ਦੁਆਰਾ ਚੰਗਾ ਮੀਡੀਆ ਪ੍ਰੋਗਰਾਮ ਪ੍ਰਦਾਨ ਕਰਨਾ ਅਤੇ ਵੱਖ -ਵੱਖ ਧਰਮਾਂ ,ਸੱਭਿਆਚਾਰਾਂ ਵਿਚਕਾਰ ਆਪਸੀ ਮੇਲ-ਜੋਲ ਵਧਾਉਣਾ ਤੇ ਮਨੁੱਖਤਾ ਦੇ ਨੇੜੇ ਲਿਆਉਣਾ ਹੈ॥
ਇਹ ਸੰਸਥਾ ਇੱਕ ਲਾਭ ਮੁਕਤ ਸੰਸਥਾ ਹੈ॥ਜਿਸਦੀ ਸਥਾਪਨਾ 1968 ਵਿੱਚ ਅਧਿਆਤਮਿਕ ਵਿਕਾਸ, ਰਾਜਨੀਤਿਕ ਸਮਝ ਲਈ ਕੀਤੀ ਗਈ ਸੀ॥ ਇਸ ਸਫਰ ਵਿੱਚ ਇਸ ਸੰਸਥਾ ਨੇ 30 ਸਾਲ ਪਹਿਲਾਂ ਮਿਲਫਰਡ ,ਮੈਸਾਚਿਉਸੇਟਸ ਅਮਰੀਕਾ ਵਿੱਚ ਪਹਿਲਾ ਗੁਰੂਦੁਆਰਾ ਖੋਲ੍ਹਿਆ॥ਨਿਊ ਇੰਗਲੈਂਡ ਵਿੱਚ ਇਹ ਸੰਸਥਾ ਕਮਿਉਨਿਟੀ ਜਾਗਰੁਕਤਾ ਅਤੇ ਈੰਟਰਫੇਥ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਬਹੁਤ ਸਰਗਰਮ ਹੈ॥ ਸੰਸਥਾ ਦੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਨਿੱਜਰ ਨੇ ਕਿਹਾ ,ਨਿਊ ਇੰਗਲੈਂਡ ਸਿੱਖ ਸਟੱਡੀ ਸਰਕਲ ਨੇ ਬਹੁਤ ਸਾਰੇ ਉਦੇਸਾਂ ਵਿੱਚੋਂ ਸਭ ਤੋਂ ਵੱਡੀ ਤਰਜੀਹ ਵਿਸਾਲ ਕਮਿਊਨਿਟੀ ਨੂੰ ਸਿੱਖ ਪਛਾਣ ਬਾਰੇ ਜਾਣਕਾਰੀ ਦੇਣ ਦੀ ਹੈ॥ਇਸ ਉਦੇਸ ਦੇ ਅੰਦਰ ਇੱਕ ਮਹੱਤਵਪੂਰਨ ਕਦਮ ਸਾਡੇ ਬੱਚਿਆਂ ਨੂੰ ਸਿੱਖ ਸਿਧਾਤਾਂ ਬਾਰੇ ਸਿੱਖਿਆ ਦੇਣ ਦਾ ਅਤੇ ਸਥਾਨਿਕ ਕਨੂੰਨ ਅਧਿਕਾਰੀਆਂ ਨੂੰ ਸਿੱਖ ਧਰਮ ਦੇ ਵਿਸਵਾਸਾਂ ਬਾਰੇਜਾਣੂ ਕਰਵਾਉਣ ਦਾ ਹੈ॥
ਇਸ਼ ਸ਼ਮਸ਼ਤਾਂ ਧਿਆਨ ਸ਼ਾਰੀਆਂ ਸੇਵਵਾਵਾਂ ਨਜਰ ਵਿੱਚ ਰੱਖਦੇ ਹੋਏ ਮੈਸਾਚਿਉਸੇਟਸ ਦੇ ਗਵਰਨਰ ਚਾਰਲੀ ਬੇਕਰ ਨੇ 14 ਅਪ੍ਰੈਲ ਨੂੰ ਸਿੱਖ ਵਿਰਾਸਤ ਦਿਵਸ ਦਾ ਐਲਾਨ ਕੀਤਾ॥ਬੱਚਿਆਂ ਨੂੰ ਅਮੀਰ ਵਿਰਸੇ ਨਾਲ ਜੋੜਨ ਲਈ 2002 ਵਿੱਚ ਖਾਲਸਾ ਸਕੂਲ ਦੀ ਸਥਾਪਨਾ ਕੀਤੀ॥ਖਾਲਸਾ ਸਕੂਲ ਪ੍ਰਸਾਸ਼ਕ ਹਰਿੰਦਰ ਸਿੰਘ ਸੋਇਨ ਨੇ ਕਿਹਾ ਕਿ ਸਾਡਾ ਸ਼ੁਰੂ ਤੋਂ ਹੀ ਦ੍ਰਿੜ੍ਹ ਵਿਸਵਾਸ ਸੀ ਕਿ ਇਹ ਮਿਸ਼ਨ ਕਲਾਸ ਨਿਰਦੇਸ ਦੇ ਇੱਕ ਪੱਖੀ ਦ੍ਰਿਸ਼ਟੀਕੋਣ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ॥ਕਲਾ ਦੇ ਨਿਯਮਾਂ ਦੀ ਇੱਕ ਪਰਿਆਵਰਤੀ ਪ੍ਰਣਾਲੀ ਬਣਾ ਕੇ ਸਿੱਖਿਆ ਨੂੰ ਗੱਲਬਾਤ ਦੇ ਮਾਧਿਅਮ ਤੇ ਵੱਡੇ ਵਿਦਿਆਰਥੀਆਂ ਦਾ ਛੋਟੇ ਵਿਦਿਆਰਥੀਆਂ ਲਈ ਇੱਕ ਠੋਸ ਸਹਾਇਕ ਢਾਂਚਾ ਬਣਾ ਕੇ ਪ੍ਰਾਪਤ ਕੀਤੀ ਜਾਵੇਗੀ॥ਇਹ ਵਿਦਿਆਰਥੀਆਂ ਨੂੰ ਮੌਜੂਦਾ ਆਡੀਉ -ਵਿਊਅਲ ਪਲੇਟਫਾਰਮ ਦੇਣ ਲਈ ਬਹੁਤ ਹੀ ਸਲਾਘਾਯੋਗ ਪਹਿਲ ਕਦਮ ਹੈ॥ (http://www.nishkam.tv

Geef een reactie

Het e-mailadres wordt niet gepubliceerd. Vereiste velden zijn gemarkeerd met *