ਪੱਤਰਕਾਰ ’ਤੇ ਹੋਏ ਜਾਨਲੇਵਾ ਹਮਲੇ ’ਚ ਪੁਲਿਸ ਨੇ ਕੀਤਾ ਮਾਮਲਾ ਦਰਜ

ਜਗਰਾਓਂ, 10 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ)। ਨੇੜਲੇ ਪਿੰਡ ਸਤਲੁਜ ਦਰਿਆ ਦੇ ਨੇੜੇ ਪਿੰਡ ਗੋਰਸੀਆ ਖਾਨ ਮੁਹੰਮਦ ਵਿਖੇ ਰੇਤ ਦੀ ਨਜਾਇਜ ਮਾਈਨਿੰਗ ਕਰ ਰਹੇ ਮਾਫੀਆ ਦੀ ਕਵਰੇਜ ਕਰਨ ਗਏ ਇੱਕ ਵੈ¤ਬ ਚੈਨਲ ਦੇ ਪੱਤਰਕਾਰ ’ਤੇ ਮਾਫੀਆ ਵੱਲੋਂ ਕਿਰਪਾਨਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖਮੀ ਕਰਕੇ ਫਰਾਰ ਹੋ ਗਏ ਜਿਸ ਨੂੰ ਇਲਾਜ ਲਈ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਨਿਸ਼ਾਨ ਅਨੁਸਾਰ ਪੱਤਰਕਾਰ ਸੁਰਿੰਦਰ ਕੁਮਾਰ ਦੇ ਬਿਆਨਾਂ ’ਤੇ ਹਮਲਾ ਕਰਨ ਵਾਲੇ ਸੁਖਵਿੰਦਰ ਸਿੰਘ, ਮੇਜਰ ਸਿੰਘ, ਪੀਟਰ, ਪਰਚੀਆਂ ਕੱਟਣ ਵਾਲੇ ਬਾਬੇ, 4 ਬਾਊਂਸਰਾ ਅਤੇ 8-9 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੋਣ ਕਾਰਨ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਖਮੀ ਪੱਤਰਕਾਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੂੰ ਰਾਤ ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਪਿੰਡ ਗੋਰਸੀਆ ਖਾਨ ਮੁਹੰਮਦ ਵਿਖੇ ਰੇਤ ਮਾਫੀਆ ਵੱਲੋਂ ਨਜਾਇਜ ਮਾਈਨਿੰਗ ਕੀਤੀ ਜਾ ਰਹੀ ਹੈ ਜਦ ਉਹ ਇਸ ਦੀ ਕਵਰੇਜ ਕਰਨ ਮੋਕੇ ’ਤੇ ਪੁੱਜੇ ਤਾਂ ਰੇਤ ਮਾਫੀਆ ਦੇ ਮੌਜੂਦ ਵਿਅਕਤੀਆਂ ਨੇ ਕਿਰਪਾਨਾਂ ਨਾਲ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।

Geef een reactie

Het e-mailadres wordt niet gepubliceerd. Vereiste velden zijn gemarkeerd met *