ਬੈਲਜੀਅਮ ਵਿਚ ਖੇਡ ਮੇਲਾ ਸਫਲਤਾਪੂਰਵਕ ਹੋਇਆ , ਹਾਲੈਡ ਰਿਹਾ ਜੇਤੂ

ਬੈਲਜੀਅਮ 16 ਜੁਲਾਈ (ਅਮਰਜੀਤ ਸਿੰਘ ਭੋਗਲ) ਐਨ ਆਰ ਆਈ ਚੜਦੀਕਲਾ ਸਪੋਰਟਸ ਕਲੱਬ ਬੈਲਜੀਅਮ ਵਲੋ ਸਲਾਨਾ ਕਬੱਡੀ ਮੇਲਾ ਸੰਤਿਰੂਧਨ ਵਿਖੇ ਕਰਵਾਇਆ ਗਿਆ। ਜਿਸ ਵਿਚ ਹਾਲੈਂਡ, ਫਰਾਂਸ ,ਸਪੇਨ ਅਤੇ ਅਸਟਰੀਆ ਦੀਆ ਟੀਮਾ ਨੇ ਭਾਗ ਲਿਆ 11 ਵਜੇ ਤੋ ਸ਼ਾਮ 7 ਵਜੇ ਤੱਕ ਚੱਲੇ ਇਸ ਮੇਲੇ ਵਿਚ ਹਾਲੈਂਡ ਦੀ ਪੰਜਾਬ ਸਪੋਰਟਸ ਕਲੱਬ ਨੇ ਕਬੱਡੀ ਕੱਪ ਜਿਤਿਆ ਜਿਨਾ ਨੂੰ ਸੱਜਣ ਸਿੰਘ ਵਿਰਦੀ ਅਤੇ ਬਾਬਾ ਗੁਰਦਿਆਲ ਰਾਮ ਵਲੋ 3100 ਯੂਰੋ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ।ਦੂਜਾ ਇਨਾਮ ਫਰਾਸ ਦੀ ਟੀਮ ਨੂੰ ਕਰਮ ਸਿੰਘ ਔਲਖ ਅਤੇ ਲਖਵੀਰ ਸਿੰਘ ਵਲੋ ਦਿਤਾ । ਮੇਲੇ ਦਾ ਉਦਘਾਟਨ ਰੇਸ਼ਮ ਸਿੰਘ ਬਰੱਸਲਜ ਵਲੋ ਰੀਬਨ ਕੱਟ ਕੇ ਕੀਤਾ ਅਤੇ ਇਨਾਮਾ ਦੀ ਵੰਡ ਸੁਖਦੇਵ ਸਿੰਘ ਐਨਟਵਰਪਨ ਵਲੋ ਕੀਤੀ ਗਈ, ਦੀਪਾ ਮਾਣਕਪੁਰੀਆ ਅਤੇ ਮਨਜਿੰਦਰ ਸਿੰਘ ਭੋਗਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਫੁਟਬਾਲ ਦੀ ਜੇਤੂ ਟੀਮ ਨੂੰ ਜਵੇਦ ਕੁਸੇਰ ਰਾਣਾ ਵਲੋ ਸਨਮਾਨਿਤ ਕੀਤਾ । ਬੀਬੀਆ ਵਾਸਤੇ ਤੀਆ ਦੇ ਮਹੋਲ ਸਿਰਜਣ ਲਈ ਡੀ ਜੇ ਲਾ ਕੇ ਖਾਸ ਇਤਯਾਮ ਕੀਤਾ ਗਿਆ ਸੀ ।ਸਾਰੇ ਮੇਲੇ ਦਾ ਅੱਖੀਡਿਠਾ ਹਾਲ ਸਣਾਉਣ ਲਈ ਇੰਡੀਆ ਤੋ ਆਏ ਬੱਬੂ ਖੱਨੇ ਵਾਲੇ ਨੇ ਪੰਜਾਬੀ ਮਾਬੋਲੀ ਨਾਲ ਖਿਡਾਰੀਆ ਦੀ ਜਾਣਕਾਰੀ ਮੇਚ ਦੇਖਣ ਆਏ ਦਰਸ਼ਕਾ ਨਾਲ ਸਾਝੀ ਕੀਤੀ। ਜੁਲ ਜੇ ਵਲੋ ਪੰਜਾਬੀ ਗਾਣੇ ਗਾ ਕੇ ਕਾਫੀ ਵਾਹ-ਵਾਹ ਖੱਟੀ ਅੰਤ ਮੇਲੇ ਦੇ ਪ੍ਰਬੰਧਕਾ ਵਲੋ ਆਏ ਮਹਿਮਾਨਾ ਦਾ ਅਤੇ ਦਰਸ਼ਕਾ ਦਾ ਧੰਨਵਾਦ ਕੀਤਾ ।

Geef een reactie

Het e-mailadres wordt niet gepubliceerd. Vereiste velden zijn gemarkeerd met *