ਅਮਰੀਕਾ ਵਿੱਚ ਖਾਲਸਾ ਸਕੂਲ ਦੇ ਵਿਦਿਆਰਥੀਆਂ ਦੁਆਰਾ ਚਲਾਏ ਜਾਣ ਵਾਲੇ ਸਭ ਤੋਂ ਪਹਿਲੇ ਆਨਲਾਇਨ ਟੀ.ਵੀ ਚੈਨਲ ਦਾ ਉਦਘਾਟਨ

ਗੁਰੂਦੁਆਰਾ ਨਿਊ ਇੰਗਲੈਂਗ ਸਿੱਖ ਸਟੱਡੀ ਸਰਕਲ (ਐਨ.ਈ.ਐਸ.ਐਸ.ਸੀ.) ਵੈਸਟਬੋਰੋ, ਮੈਸਾਚਿਉਸੇਟਸ (ਅਮਰੀਕਾ) ਨੇ ਨਿਸ਼ਕਾਮ ਟੀ.ਵੀ ਚੈਨਲ ਦੀ ਸ਼ੁਰੂਆਤ ਕਰਕੇ ਮੀਡੀਆ ਵਿੱਚ ਆਪਣੀ ਥਾਂ ਬਣਾਈ ਹੈੀ ਇਹ ਚੈਨਲ ਖਾਲਸਾ ਸਕੂਲ ਦੁਆਰਾ ਚਲਾਇਆ ਜਾਣ ਵਾਲਾ ਪਹਿਲਾ ਆਨ ਲਾਇਨ ਟੀ .ਵੀ ਚੈਨਲ ਹੈ, ਜੋ ਪੰਥ ਦੇ ਭਵਿੱਖ ਲਈ ਰਾਹ ਬਣਾਇਗਾੀ ਇਸ ਟੀ ਵੀ ਚੈਨਲ ਦੇ ਸਲਾਹਕਾਰ ਹਰਬਲਦੀਪ ਸਿੰਘ ਨੇ ਕਿਹਾ, “ਇਸ ਟੀ.ਵੀ ਚੈਨਲ ਦਾ ਅਨੋਖਾ ਪਹਿਲੂ ਇਹ ਹੈ ਕਿ ਇਹ ਚੈਨਲ ਕੇਵਲ ਖਾਲਸਾ ਸਕੂਲ ਦੇ ਵਿਦਿਆਰਥੀਆਂ ਦੁਆਰਾ ਚਲਾਇਆ ਜਾਏਗਾੀ ਬੱਚਿਆਂ ਨੂੰ ਸੱਤ ਟੀਮਾਂ ਵਿੱਚ ਵੰਡਿਆ ਗਇਆ ਹੈ ਜੋ ਕਿ ਸਾਰਾ ਕੰਮ ਖੁਦ ਹੀ ਕਰਨਗੇੀ ਇਸ ਚੈਨਲ ਦਾ ਮੁੱਖ ਉਦੇਸ਼ ਸਿੱਖੀ ਲੈਨਜ਼ ਦੁਆਰਾ ਚੰਗੇ ਮੀਡੀਆ ਪ੍ਰੋਗਰਾਮ ਪ੍ਰਦਾਨ ਕਰਨਾ, ਵੱਖ-ਵੱਖ ਧਰਮਾਂ ਤੇ ਸੱਭਿਆਚਾਰਾਂ ਵਿਚਕਾਰ ਆਪਸੀ ਮੇਲ-ਜੋਲ ਵਧਾਉਣਾ ਤੇ ਮਨੁੱਖਤਾ ਦੇ ਨੇੜੇ ਲਿਆਉਣਾ ਹੈੀ”

ਇਹ ਸੰਸਥਾ ਇੱਕ ਲਾਭ-ਮੁਕਤ ਸੰਸਥਾ ਹੈ, ਜਿਸਦੀ ਸਥਾਪਨਾ 1968 ਵਿੱਚ ਅਧਿਆਤਮਿਕ ਵਿਕਾਸ, ਸਮੁਦਾਇਕ ਸਰਗਰਮੀਆਂ ਅਤੇ ਸਮਾਜਿਕ ਇਕੱਠ ਲਈ ਕੀਤੀ ਗਈ ਸੀ ਇਸ ਸਫਰ ਵਿੱਚ ਇਸ ਸੰਸਥਾ ਨੇ 30 ਸਾਲ ਪਹਿਲਾਂ ਮਿਲਫਰਡ, ਮੈਸਾਚਿਉਸੇਟਸ ਅਮਰੀਕਾ ਵਿੱਚ ਪਹਿਲਾ ਗੁਰੂਦੁਆਰਾ ਖੋਲ੍ਹਿਆ ਸੀ ਨਿਊ ਇੰਗਲੈਂਡ ਵਿੱਚ ਇਹ ਸੰਸਥਾ ਕਮਿਉਨਿਟੀ ਜਾਗਰੁਕਤਾ ਅਤੇ ਇੰਟਰਫੇਥ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਬਹੁਤ ਸਰਗਰਮ ਹੈੀ ਇਸ ਸੰਸਥਾ ਦੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਨਿੱਝਰ ਨੇ ਕਿਹਾ, “ਨਿਊ ਇੰਗਲੈਂਡ ਸਿੱਖ ਸਟੱਡੀ ਸਰਕਲ ਦੇ ਬਹੁਤ ਸਾਰੇ ਉਦੇਸ਼ਾਂ ਵਿੱਚੋਂ ਸਭ ਤੋਂ ਵੱਡੀ ਤਰਜੀਹ ਵਿਸ਼ਾਲ ਕਮਿਊਨਿਟੀ ਨੂੰ ਸਿੱਖ ਪਛਾਣ ਬਾਰੇ ਜਾਣਕਾਰੀ ਦੇਣ ਦੀ ਹੈੀ ਇਸ ਉਦੇਸ਼ ਦੇ ਅੰਦਰ ਇੱਕ ਮਹੱਤਵਪੂਰਨ ਕਦਮ ਸਾਡੇ ਬੱਚਿਆਂ ਨੂੰ ਸਿੱਖ ਸਿਧਾਤਾਂ ਬਾਰੇ ਸਿੱਖਿਆ ਦੇਣ ਦਾ ਅਤੇ ਸਥਾਨਿਕ ਕਾਨੂੰਨ ਅਧਿਕਾਰੀਆਂ ਨੂੰ ਸਿੱਖ ਧਰਮ ਦੇ ਵਿਸ਼ਵਾਸ਼ਾਂ ਬਾਰੇ ਜਾਣੂ ਕਰਵਾਉਣ ਦਾ ਹੈੀ” ਇਸ ਸੰਸਥਾ ਦੀਆਂ ਸਾਰੀਆਂ ਸੇਵਾਵਾਂ ਨਜਰ ਵਿੱਚ ਰੱਖਦੇ ਹੋਏ ਮੈਸਾਚਿਉਸੇਟਸ ਦੇ ਗਵਰਨਰ ਚਾਰਲੀ ਬੇਕਰ ਨੇ 14 ਅਪ੍ਰੈਲ ਨੂੰ ਸਿੱਖ ਵਿਰਾਸਤ ਦਿਵਸ ਐਲਾਨ ਕੀਤਾੀ

ਬੱਚਿਆਂ ਨੂੰ ਅਮੀਰ ਸਿੱਖ ਵਿਰਸੇ ਨਾਲ ਜੋੜਨ ਲਈ 2002 ਵਿੱਚ ਖਾਲਸਾ ਸਕੂਲ ਦੀ ਸਥਾਪਨਾ ਕੀਤੀ ਗਈ ਸੀ ਖਾਲਸਾ ਸਕੂਲ ਪ੍ਰਸਾਸ਼ਕ ਹਰਿੰਦਰ ਸਿੰਘ ਸੋਇਨ ਨੇ ਕਿਹਾ, “ਸਾਡਾ ਸ਼ੁਰੂ ਤੋਂ ਹੀ ਦ੍ਰਿੜ੍ਹ ਵਿਸਵਾਸ ਸੀ ਕਿ ਇਹ ਮਿਸ਼ਨ ਕਲਾਸ ਨਿਰਦੇਸ਼ ਦੇ ਇੱਕ-ਪੱਖੀ ਦ੍ਰਿਸ਼ਟੀਕੋਣ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾੀ ਬਲਕਿ ਕਲਾ ਦੇ ਨਿਯਮਾਂ ਦੀ ਇੱਕ ਪਰਿਆਵਰਤੀ ਪ੍ਰਣਾਲੀ ਬਣਾ ਕੇ ਸਿੱਖਿਆ ਨੂੰ ਗੱਲਬਾਤ ਦੇ ਮਾਧਿਅਮ ਤੇ ਵੱਡੇ ਵਿਦਿਆਰਥੀਆਂ ਦਾ ਛੋਟੇ ਵਿਦਿਆਰਥੀਆਂ ਲਈ ਇੱਕ ਠੋਸ ਸਹਾਇਕ ਢਾਂਚਾ ਬਣਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈੀ ਇਹ ਨਿਸ਼ਕਾਮ ਟੀ.ਵੀ ਚੈਨਲ ਵਿਦਿਆਰਥੀਆਂ ਨੂੰ ਆਡੀਉ -ਵਿਜ਼ੂਅਲ ਪਲੇਟਫਾਰਮ ਦੇਣ ਲਈ ਬਹੁਤ ਹੀ ਸਲਾਘਾਯੋਗ ਪਹਿਲਾ ਕਦਮ ਹੈੀ”
ਬਾਬੇ ਨਾਨਕ ਦਾ ਆਗਮਨ ਪੁਰਬ ਬੈਲਜੀਅਮ ਵਿਚ 17 ਨਵੰਬਰ ਨੂੰ ਮਨਾਇਆ ਜਾਵੇਗਾ ਯੂਰਪ ਭਰ ਦੀਆ ਸੰਗਤਾ ਹੋਣਗੀਆ ਸ਼ਾਮਲ
ਲੂਵਨ ਬੈਲਜੀਅਮ 16 ਜੁਲਾਈ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਦੇ ਸਾਰੇ ਗੁਰੂਘਰਾ ਵਲੋ ਸਾਝੇ ਤੋਰ ਤੇ ਗੁਰੁ ਨਾਨਕ ਦੇਵ ਜੀ ਦਾ ਆਗਮਨ ਪੁਰਬ 17 ਨਵੰਬਰ ਦਿਨ ਐਤਵਾਰ ਨੂੰ ਸੰਤਿਰੂਧਨ ਨਾਲ ਲੱਗਦੇ ਪਿੰਡ ਜੈਪਰਨ ਵਿਖੇ ਬੜੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਵਿਚ ਯੂਰਪ ਭਰ ਦੀਆ ਸਾਰੀਆ ਸੰਗਤਾ ਨੂੰ ਆਉਣ ਦਾ ਸੱਦਾ ਦਿਤਾ ਜਾਦਾ ਹੈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਵਲੋ ਸਮੂਹ ਯੂਰਪ ਦੇ ਗੁਰੂਘਰਾ ਨੂੰ ਬੈਨਤੀ ਹੈ ਕਿ 17 ਨਵੰਬਰ ਦੀ ਤਰੀਖ ਫ੍ਰੀ ਰੱਖ ਕੇ ਬੈਲਜੀਅਮ ਵੱਲ ਵਹੀਰਾ ਘੱਤਣ ਤਾ ਜੋ ਬਾਬੇ ਨਾਨਕ ਦੇਵ ਜੀ ਦਾ ਪੁਰਬ ਸ਼ਰਧਾ ਸਹਿਤ ਮਨਾਇਆ ਜਾ ਸਕੇ ।

Geef een reactie

Het e-mailadres wordt niet gepubliceerd. Vereiste velden zijn gemarkeerd met *