ਐਨ ਆਰ ਆਈ ਚੜਦੀਕਲਾ ਸਪੋਰਟਸ ਕਲੱਬ ਦਾ ਇੰਡੀਆ ਤੋ ਆਇਆ ਕਬੱਡੀ ਖਿਡਾਰੀ ਹੋਈਆ ਰਫੂਚੱਕਰ ਕਲੱਬ ਅਤੇ ਪੁਲੀਸ ਵਲੋ ਭਾਲ ਜਾਰੀ

ਬੈਲਜੀਅਮ 20 ਜੁਲਾਈ (ਅਮਰਜੀਤ ਸਿੰਘ ਭੋਗਲ) ਐਨ ਆਰ ਆਈ ਚੜਦੀਕਲਾ ਸਪੋਰਟਸ ਕਲੱਬ ਹਰ ਸਾਲ ਬੜੀ ਮਹਿਨਤ ਨਾਲ ਪੰਜਾਬ ਤੋ ਨਵੇ ਨਵੇ ਖਿਡਾਰੀ ਕਬੱਡੀ ਖੇਡਣ ਲਈ ਬੈਲਜੀਅਮ ਬਲਾਉਦੀ ਹੈ ਜਿਸ ਨਾਲ ਖਿਡਾਰੀਆ ਨੂੰ ਰੁਜਗਾਰ ਮਿਲਦਾ ਹੈ ਅਤੇ ਚਾਰ ਪੇਸੇ ਕਮਾਉਣ ਦਾ ਹੀਲਾ ਵੀ ਬਣ ਜਾਦਾ ਹੈ ਪਰ ਇਸ ਵਾਰ ਕਲੱਬ ਦੇ ਵੀਜੇ ਤੇ ਬੈਲਜੀਅਮ ਆਇਆ ਸੁਖਵਿੰਦਰ ਸਿੰਘ ਪਿੰਡ ਰਾਜੇਵਾਲ ਤਹੀਸੀਲ ਧਰਮਕੌਟ ਜਿਲਾ ਮੋਗਾ ਪਾਸਪੋਰਟ ਨੰਬਰ ਐਲ 998411 ਕਲੱਬ ਵਲੋ ਕਰਵਾਏ 14 ਜੁਲਾਈ ਦੇ ਮੇਲੇ ਤੋ ਬਾਦ ਰਫੂਚੱਕਰ ਹੋ ਗਿਆ ਹੈ ਭਾਵੇ ਕੁਝ ਲੋਕਾ ਵਲੋ ਇਸ ਸਬੰਧ ਵਿਚ ਵੱਖ ਵੱਖ ਅਫਵਾਹਾ ਫਲਾਈਆ ਜਾ ਰਹੀਆ ਹਨ ਪਰ ਕਲੱਬ ਦੇ ਸੀਨੀਅਰ ਮੈਬਰ ਸੁਰਜੀਤ ਸਿੰਘ ਖੇਰਾ ਨਾਲ ਸਪੰਰਕ ਕਰਨ ਤੇ ਪਤਾ ਲੱਗਾ ਕਿ ਇਹ ਖਿਡਾਰੀ ਪਹਿਲੀ ਵਾਰ ਬੈਲਜੀਅਮ ਤੇ ਯੂਰਪ ਦੀ ਧਰਤੀ ਤੇ ਖੇਡਣ ਆਇਆ ਸੀ ਅਤੇ ਕਲੱਬ ਵਲੋ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਸੀ ਪਰ ਪਰ ਇਥੇ ਦੇ ਮਹੋਣ ਨੂੰ ਦੇਖ ਕੇ ਭਗੌੜਾ ਹੋ ਗਿਆ ਹੈ ਜਿਸ ਨਾਲ ਆਉਣ ਵਾਲੇ ਸਮੇ ਵਿਚ ਵੀਜਾ ਲੈਣ ਲਈ ਹੋਰ ਮੁਸ਼ਕਲ ਬੜੀ ਹੌ ਜਾਵੇਗੀ ਅਤੇ ਕਈ ਖਿਡਾਰੀਆ ਦਾ ਭਵਿਖ ਵੀ ਧੂਦਲਾ ਹੋ ਜਾਵੇਗਾ ਕਲੱਬ ਵਲੋ ਪੁਲੀਸ ਨੂੰ ਸੂਚਿਤ ਕਰ ਦਿਤਾ ਗਿਆ ਹੈ ਅਤੇ ਜੋ ਵੀ ਇਸ ਖਿਡਾਰੀ ਸਬੰਧੀ ਕਲੱਬ ਨੂੰ ਸੂਚਿਤ ਕਰੇਗਾ ਉਸ ਵਿਅਕਤੀ ਨੂੰ 1100ਯੂਰੋ ਇਨਾਮ ਵਜੋ ਦਿਤਾ ਜਾਵੇਗਾ

Geef een reactie

Het e-mailadres wordt niet gepubliceerd. Vereiste velden zijn gemarkeerd met *