ਪੁਰਤਗਾਲ ਵਿੱਚ ਸੜਕ ਹਾਦਸੇ ਦੌਰਾਂਨ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੁਰਤਗਾਲ ਦੇ ਓਡੀਮੀ ਰਾਤ ਹਿਸੀਲਦੇ ਕਸਬੇ ਸਾਂਓ ਟਿੳਟੋਨੀਓ ਨਜਦੀਕ ਇੱਕ ਭਿਆਨਕ ਸੜਕ ਹਾਦਸੇ ਦੌਰਾਂਨ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈਹੈ। ਲੋਕਾਂ ਵਿੱਚ ਚੱਲ ਰਹੀ ਦੰਦਕਥਾ ਮੁਤਾਬਕ ਹਾਦਸੇ ਦਾ ਕਾਰਨ ਕਾਰ ਦੀ ਤੇਜ ਰਫਤਾਰ ਸੀ। ਜਿੱਥੇ 70 ਦੀ ਰਫਤਾਰ ਤੇ ਚੱਲਣਾ ਸੀ ਉੱਥੇ ਇਹ ਪੰਜਾਬੀ ਨੌਜਵਾਂਨ ਗੱਡੀ ਨੂੰ 170 ਤੇ ਚਲਾ ਰਹੇ ਸੀ। ਜਿਸ ਕਾਰਨ ਕਾਬੂ ‘ਤੋਂ ਬਾਹਰ ਹੋਈ ਕਾਰ ਦਰੱਖਤ ਨਾਲ ਟਕਰਾ ਕੇ ਚਕਨਾਚੂਰ ਹੋ ਗਈ ਤੇ ਚਾਰੇ ਨੌਜਵਾਂਨ ਥਾਂ ਤੇ ਹੀ ਦਮ ਤੋੜ ਗਏ।ਮ੍ਰਿਤਕ ਨੌਜਵਾਨਾਂ ਦੀ ਉਮਰ 20 ‘ਤੋਂ 30 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਨੇ ਪਰਿਵਾਰਾਂ ਦੀ ਢੋਈ ਬਣਨਾ ਸੀ ਪਰ ਅਣਗਹਿਲੀ ਕਾਰਨ ਪਿਓ ਦੇ ਮੋਢਿਆਂ ‘ਤੇ ਅਰਥੀ ਦਾ ਭਾਰ ਬਣ ਗਏ। ਮ੍ਰਿਤਕਾਂ ਵਿੱਚੋਂ ਇੱਕ ਨੂੰ ਤਾਂ ਅਜੇ ਪੂਰਾ ਇੱਕ ਮਹੀਨਾਂ ਵੀ ਨਹੀ ਸੀ ਹੋਇਆ ਪੁਰਤਗਾਲ ਆਏ ਨੁੰ।ਗੁਰਦਵਾਰਾ ਸਾਹਿਬ ਲਿਸਬੋਨ ਦੇ ਪ੍ਰਬੰਧਕਾਂ ਅਤੇ ਪੁਰਤਗਾਲ ਨੌਜਵਾਨ ਸਭਾ ਵੱਲੋਂ ਇਹਨਾਂ ਨੌਜਵਾਨਾਂ ਦੀਆਂ ਮ੍ਰਿਤਕ ਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਭੇਜਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਹਫਤਾਵਾਰੀ ਦੀ ਵਾਨਾਂ ਸਮੇਂ ਬੋਲਦਿਆਂ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਨੇ ਜਿੱਥੇ ਸੰਗਤਾਂ ਨੂੰ ਮਾਇਕ ਮੱਦਦ ਦੀ ਬੇਨਤੀ ਕੀਤੀ ਉੱਥੇ ਪੁਰਤਗਾਲ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਅਗਾਹ ਕੀਤਾ ਕਿ ਬੇਸੱਕ ਇੱਥੇ ਭਾਰਤੀ ਡਰਾਇਵਿੰਗ ਲਾਇਸੰਸ ਬਦਲ ਕੇ ਯੂਰਪ ਦਾ ਮਿਲ ਜਾਂਦਾ ਹੈ ਪਰ ਅਣਜਾਣ ਬੰਦੇਂ ਨੂੰ ਬਿਨ੍ਹਾ ਸਿਖਲਾਈ ਗੱਡੀ ਨਹੀ ਚਲਾਉਣੀ ਚਾਹੀਦੀਂ ਤਾਂ ਕਿ ਇਹਨਾਂ ਨੌਜਵਾਨਾਂ ਵਾਂਗ ਹੋਰ ਕਿਸੇ ਘਰ ਦੇ ਚਿਰਾਗ ਬੁਝਣ ‘ਤੋਂ ਬਚ ਸਕਣ। ਪਿਛਲੇ ਦਿਨੀ ਇੱਕ ਹੋਰ ਪੰਜਾਬੀ ਨੌਜਵਾਨ ਵੀ ਘਰੋਂ ਕੰਮ ‘ਤੇ ਗਿਆ ਗੁੰਮ ਹੋ ਗਿਆ ਸੀ ਜਿਸ ਦੀ ਲਾਸ ਮਿਲੀ ਹੈ। ਪਿਛਲੇ ਦਿਨੀ ਪੁਰਤਗਾਲ ਵਿੱਚ ਹੀ ਛੇ ਪੰਜਾਬੀਆਂ ਦੀਆਂ ਮੌਤਾਂ ਹੋ ਚੁੱਕੀਆਂਹਨ।
ਜਿਕਰਯੋਗ ਹੈ ਕਿ ਪੱਛਮ ਵਿੱਚ ਵਧੀਆ ਜਿੰਦਗੀ ਜਿਉਣ ਅਤੇ ਰੁਜਗਾਰ ਦੀ ਭਾਲ ਵਿੱਚ ਪੰਜਾਬੀਆਂ ਦਾ ਪੰਜਾਬ ਵਿੱਚੋਂ ਪ੍ਰਵਾਸ ਬਹੁਤ ਤੇ ਜੀ ਨਾਲ ਹੋ ਰਿਹਾਹੈ ਤੇ ਯੂਰਪ ਵਿੱਚ ਪੁਰਤਗਾਲ ਹੀ ਹੁਣ ਅਜਿਹਾ ਇੱਕੋ-ਇੱਕ ਦੇਸ਼ ਰਹਿ ਗਿਆ ਹੈ ਕਿ ਜਿੱਥੇ ਪੱਕਾ ਹੋਣਾ ਥੋੜਾ ਸੌਖਾਹੈ। ਜਿਸ ਕਾਰਨ ਅੱਜ ਕੱਲ ਯੂਰਪ ਪਹੁੰਚਣ ਵਾਲੇ ਪੰਜਾਬੀਆਂ ਦੀ ਪਹਿਲੀ ਪਸੰਦ ਪੁਰਤਗਾਲ ਹੈ।ਹਾਂਲਾਕਿ ਪੁਰਤਗਾਲ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਾਂ ਹੋਣ ਕਾਰਨ ਆਮਦਨ ਵੀ ਯੂਰਪ ਦੇ ਦੂਜੇ ਦੇਸ਼ਾ ਦੇ ਮੁਕਾਬਲੇ ਤਕਰੀਬਨ ਅੱਧੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *