ਪਿੰਡ ਚਕਰ ਦਾ ਨੌਜਵਾਨ ਆਬੂਧਾਬੀ ਵਿੱਚ ਲਾਪਤਾ

ਜਗਰਾਉ 29 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਇਲਾਕਾ ਜਗਰਾਉ ਦੇ ਪੈਂਦੇ ਪਿੰਡ ਚਕਰ ਦੇ ਜੰਮਪਲ (ਹਾਲ ਵਾਸੀ ਜਗਰਾਉ ) ਇਕ ਨੋਜਵਾਨ ਆਬੂਧਾਬੀ ਵਿੱਚ ਲਾਪਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਜਾਣਕਾਰੀ ਅੁਨਸਾਰ ਲੜਕੇ ਦੇ ਪਿਤਾ ਜਲੌਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਸੁਖਜੋਤ ਸਿੰਘ ਸਿੱਧੂ (22) ਸਾਲ ਜੋ ਕਿ ਸੰਨ 2016 ਵਿੱਚ ਰੋਜੀ ਰੋਟੀ ਕਮਾਉਣ ਦੀ ਖਤਿਰ ਆਬੂਧਾਬੀ ਗਿਆ ਸੀ ਜੋ ਕਿ ਹੁਣ ਪਿਛਲੇ 15 ਦਿਨਾਂ ਤੋ ਲਾਪਤਾ ਹੈ। ਸੁਖਜੋਤ ਸਿੰਘ ਸਿੱਧੂ ਦੇ ਪਿਤਾ ਜਲੌਰ ਸਿੰਘ ਨੇ ਦੱਸਿਆ ਕਿ ਉਸ ਲੜਕਾ ਆਬੂਧਾਬੀ ਦੀ ਕੰਪਨੀ ਈਲਾਈਟ ਇੰਟਰਨੈਸ਼ਨਲ ‘ਚ ਸੇਫਟੀ ਟਰੇਨਰ ਦਾ ਕੰਮ ਕਰਦਾ ਸੀ। ਤੇ 16 ਜੁਲਾਈ ਨੂੰ ਕੰਪਨੀ ਦੇ ਜੀ ਐਮ ਦਾ ਮੈਨੂੰ ਫੋਨ ਆਇਆ ਕਿ ਤੁਹਾਡਾ ਲੜਕਾ ਸੁਖਜੋਤ ਸਿੰਘ ਸਿੱਧੂ 14 ਦਿਨਾਂ ਤੋ ਆਬੂਧਾਬੀ ‘ਚ ਲ਼ਾਪਤਾ ਹੈ ਤੇ ਆਬੂਧਾਬੀ ਵਿੱਚ ਆਈਸਲੈਂਡ ‘ਚ ਸੁਖਜੋਤ ਸਿੰਘ ਦੀ ਆਖਰੀ ਲੋਕੇਸ਼ਨ ਮਿਲੀ ਸੀ ।ਤੇ ਇਸ ਤੋ ਬਆਦ ਕੰਪਨੀ ਨੇ ਆਬੂਧਾਬੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ 17 ਜੁਲਾਈ ਦੀ ਸਾਂਮ ਨੂੰ ਉਸ ਦੀ ਗੱਡੀ ਜਿਸ ਵਿੱਚ ਲੈਪਟੌਪ,ਮੋਬਾਇਲ, ਆਈ ਕਾਰਡ ਤੇ ਡਾਕੂਮੈਂਟ ਬ੍ਰਰਾਮਦ ਕੀਤੇ ਗਏ। ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਸੁਖਜੋਤ ਸਿੰਘ ਦਾ ਕੋਈ ਥੁਹ ਪਤਾ ਨਹੀ ਲੱਗ ਸਕਿਆ।ਜਲੌਰ ਸਿੰਘ ਨੇ ਭਰੇ ਮਨ ਨਾਲ ਗੱਲ-ਬਾਤ ਕਰਦਿਆਂ ਕਿ ਮੇਰੇ ਲੜਕੇ ਦੇ ਗੁੰਮ ਹੋਣ ਨਾਲ ਸਾਡਾ ਸਾਰਾ ਪਰਿਵਾਰ ਪ੍ਰੇਸਾਨੀ ਵਿੱਚ ਹੈ ਤੇ ਮੇਰਾ ਸਾਰਾ ਪਰਿਵਾਰ ਮੇਰੇ ਲੜਕੇ ਤੇ ਹੀ ਨਿਰਭਰ ਹੈ। ਸੁਖਜੋਤ ਸਿੰਘ ਸਿੱਧੂ ਦੇ ਪਰਿਵਾਰਕ ਮੈਂਬਰ ਦੀ ਆਬੂਧਾਬੀ ਦੀ ਸਰਕਾਰ ਤੇ ਵਿਦੇਸ ਮੰਤਰਾਲਿਆ,ਭਾਰਤ ਸਰਕਾਰ ਅਪੀਲ ਹੈ ਕਿ ਸਾਡੇ ਲੜਕੇ ਸੁਖਜੋਤ ਸਿੰਘ ਦੀ ਭਾਲ ਕੀਤੀ ਜਾਵੇ ।

Geef een reactie

Het e-mailadres wordt niet gepubliceerd. Vereiste velden zijn gemarkeerd met *