ਸਿੱਖਾਂ ਅਤੇ ਕਸ਼ਮੀਰੀਆਂ ਨੇ ਬਰੱਸਲਜ਼ ਵਿੱਚ ਕੀਤਾ ਰੋਸ਼ ਮੁਜ਼ਾਹਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਦੇ ਅਜ਼ਾਦੀ ਦਿਵਸ ਮੌਕੇ ਦੁਨੀਆਂ ਭਰ ਵਿੱਚ ਵਸਦੇ ਘੱਟ ਗਿਣਤੀ ਭਾਈਚਾਰੇ ਨੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ। ਬੈਲਜ਼ੀਅਮ ਦੇ ਸਿੱਖਾਂ ਅਤੇ ਕਸ਼ਮੀਰੀਆਂ ਨੇ ਯੂਰਪੀਨ ਪਾਰਲੀਮੈਂਟ ਦੇ ਸਾਹਮਣੇ ਇੱਕ ਰੋਸ ਮੁਜ਼ਾਹਰਾ ਕੀਤਾ। ਇਸ ਰੋਸ਼ ਮੁਜ਼ਾਹਰੇ ਨੂੰ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਚੇਅਰਮੈਂਨ ਭਾਈ ਜਗਦੀਸ਼ ਸਿੰਘ ਭੂਰਾ, ਯੂਰਪੀਨ ਪਾਕਿ ਫੈਡਰੇਸ਼ਨ ਦੇ ਡਾਇਰੈਕਟਰ ਅਮਜਦ ਸ਼ਾਹ, ਪਸ਼ਤੂਨ ਆਰਗੇਨਾਈਜੇਸ਼ਨ ਵੱਲੋਂ ਨਵੀਦ ਖਾਨ, ਅਰਬ ਗੁੱਲ ਅਤੇ ਜਮੀਲ ਖਾਂਨ ਸਮੇਤ ਕਸ਼ਮੀਰੀ ਆਗੂਆਂ ਨੇ ਸੰਬੋਧਨ ਕੀਤਾ। ਇੱਸ ਮੌਕੇ ਖਾਲਿਸਤਾਨ ਜਿੰਦਾਬਾਦ ਅਤੇ ਕਸ਼ਮੀਰ ਬਣੇਗਾ ਪਾਕਿਸਤਾਨ ਦੇ ਅਕਾਸ਼ ਗੁਜਾਊਂ ਨਾਹਰੇ ਲਗਾਏ ਗਏ। ਮੁਜ਼ਾਹਰਾਕਾਰੀਆਂ ਨੇ ਯੂਰਪੀਨ ਯੁਨੀਅਨ ਨੂੰ ਬੇਨਤੀ ਕੀਤੀ ਕਿ ਯੂਰਪੀਨ ਦੇLਸ਼ ਅਪਣਾ ਫ਼ਰਜ ਪਛਾਣਦੇ ਹੋਏ ਕਸ਼ਮੀਰ ਅਤੇ ਖਾਲਿਸਤਾਨ ਦੀ ਅਜ਼ਾਦੀ ਲਈ ਕੋਸ਼ਿਸਾਂ ਕਰਨ ਵਰਨਾਂ ਭਾਰਤੀ ਹਕੂਮਤ ਦੀਆਂ ਜਿਆਦਤੀਆਂ ਅਤੇ ਜੁਲਮ ਏਸ਼ੀਆ ਨੂੰ ਪ੍ਰਮਾਣੂ ਜੰਗ ਵੱਲ ਧੱਕ ਦੇਣਗੀਆਂ ਜਿਸ ਦਾ ਸੇਕ ਪੂਰੀ ਦੁਨੀਆ ਨੂੰ ਸਹਿਣਾ ਪਵੇਗਾ। ਉਪਰੋਕਤ ਆਗੂਆਂ ਨੇ 15 ਅਗਸਤ ਨੁੰ ਕਾਲੇ ਦਿਨ ਵਜੋਂ ਮਨਾਉਦਿਆਂ ਕਿਹਾ ਕਿ ਕਸ਼ਮੀਰ ਵਿੱਚੋਂ ਧਾਰਾ 370 ਅਤੇ 35 ਏ ਹਟਾਉਣਾ ਮੋਦੀ ਸਰਕਾਰ ਦਾ ਭਾਰਤ ਨੂੰ ਹਿੰਦੂ ਰਾਸਟਰ ਬਣਾਉਣ ਵੱਲ ਕਦਮ ਹੈ। ਇਸ ਮੌਕੇ ਹੋਰਨਾਂ ‘ਤੋਂ ਇਲਾਵਾ ਮਨਜੋਤ ਸਿੰਘ, ਜਗਤਾਰ ਸਿੰਘ, ਮਨਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਵੀ ਸਾਮਲ ਹੋਏ।

Geef een reactie

Het e-mailadres wordt niet gepubliceerd. Vereiste velden zijn gemarkeerd met *