ਦਿੱਲੀ ਵਿਖੇ ਭਗਤ ਰਵਿਦਾਸ ਮੰਦਰ ਤੋੜਨ ਦੀ ਬੈਲਜ਼ੀਅਮ ਦੇ ਰਵਿਦਾਸ ਭਾਈਚਾਰੇ ਵੱਲੋਂ ਨਿਖੇਧੀ

ਮੋਦੀ ਸਰਕਾਰ ਹਿਟਲਰ ਦੇ ਰਾਹ ਤੁਰੀ: ਜੀਤ ਰਾਮ ਬੰਂਗਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਦਿੱਲੀ ਸਰਕਾਰ ਵੱਲੋਂ ਭਗਤ ਰਵਿਦਾਸ ਜੀ ਮੰਦਰ ਤੋੜਨ ਦੀ ਦੁਨੀਆਂ ਭਰ ਵਿੱਚ ਵਸਦੇ ਘੱਟਗਿਤਣੀ ਭਾਈਚਾਰੇ ਵੱਲੋਂ ਭਾਰੀ ਵਿਰੋਧਤਾ ਹੋ ਰਹੀ ਹੈ। ਬੈਲਜ਼ੀਅਮ ਰਹਿੰਦੇ ਰਵਿਦਾਸੀਆ ਭਾਈਚਾਰੇ ਵੱਲੋਂ ਦਿੱਲੀ ਸਰਕਾਰ ਦੇ ਇਸ ਕਾਰੇ ਦੀ ਨਿਖੇਧੀ ਕਰਦਿਆਂ ਸ੍ਰੀ ਜੀਤ ਰਾਮ ਬੰਂਗਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੁਬਾਰਾ ਸੱਤਾ ਵਿੱਚ ਆਉਣ ਨਾਲ ਘੱਟ ਗਿਣਤੀ ਭਾਈਚਾਰਿਆਂ ‘ਤੇ ਅੱਤਿਆਚਾਰ ਵਧੇ ਹਨ। ਸਮਾਜ ਸੇਵੀ ਸ੍ਰੀ ਬੰਂਗਾ ਨੇ ਬਸਪਾ ਦੇ ਸਾਬਕਾ ਵਿਧਾਇਕ ਸ਼ਿਗਾਰਾ ਰਾਮ ਸਿਹੂਗੜਾ ਦੀ ਗ੍ਰਿਫਤਾਰੀ ਦੀ ਵੀ ਕਰੜੇ ਸ਼ਬਦਾਂ ਵਿੱਚ ਨਿੰਦਾਂ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹਿਟਲਰ ਦੇ ਰਾਹ ਤੁਰ ਪਈ ਹੈ ਜੋ ਘੱਟ-ਗਿਣਤੀ ਭਾਈਚਾਰਿਆਂ ਲਈ ਖਤਰੇ ਦੀ ਘੰਟੀ ਹੈ। ਅਜਿਹੀ ਹਿਟਲਰਸ਼ਾਹੀ ਦਾ ਸਮੂਹ ਘੱਟਗਿਣਤੀ ਸਮੂਹਾਂ ਨੂੰ ਇੱਕਜੁੱਟ ਹੋ ਕੇ ਵਿਰੋਧ ਕਰਨਾਂ ਚਾਂਹੀਦਾ ਹੈ ਤਾਂ ਜੋ ਫ਼ਾਸੀਵਾਦੀ ਤਾਕਤਾਂ ਦੇ ਦਿਨੋ-ਦਿਨ ਵਧਦੇ ਪ੍ਰਭਾਵ ਨੂੰ ਠੱਲ ਪਾਈ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *