72ਵੀਂ ਵਾਰ ਅਤੇ 75ਵੀਂ ਵਾਰ ਖੂਨਦਾਨ ਕਰਨ ਲਈ ਮਾਨਵਤਾ ਦੇ ਸੱਚੇ ਦੋਸਤ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ।


ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਡਾ.ਰਾਕੇਸ਼ ਵਰਮੀ ਨੂੰ 72ਵੀਂ ਵਾਰ ਖੂਨਦਾਨ ਕਰਨ ਲਈ ਅਤੇ ਗਰੁੱਪ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੂੰ 75 ਵੀਂ ਵਾਰ ਖੂਨਦਾਨ ਕਰਨ ਲਈ ਮਾਨਵਤਾ ਦੇ ਪੁਜਾਰੀ ਲਾਲਾ ਜਗਤ ਨਾਰਾਇਣ ਨੂੰ ਸਮਰਪਿਤ ਖੂਨਦਾਨ ਕੈਂਪ ਸ੍ਰੀ ਰਾਧੇ ਗੋਬਿੰਦ ਆਸ਼ਰਮ ਪਟਿਆਲਾ ਵਿਖੇ ਮਾਨਵਤਾ ਦੇ ਸੱਚੇ ਦੋਸਤ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ.ਰਾਕੇਸ਼ ਵਰਮੀ ਨੇ ਦੱਸਿਆ ਖੂਨਦਾਨ ਕਰਨ ਨਾਲ ਸ਼ਰੀਰ ਅਤੇ ਮਨ ਵਿੱਚ ਨਵੀਂ ਤਾਜਗੀ, ਖੁਸੀ,ਆਤਮਬਲ, ਆਨੰਦ ਵਾਹਿਗੁਰੂ ਦਾ ਸ਼ੁਕਰਾਣਾ ਅਤੇ ਅਤਿਅੰਤ ਦੁਆਵਾਂ ਦਾ ਖਜਾਨਾ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਪਰਮ ਆਤਮਾ, ਪਰਮੇਸ਼ਵਰ, ਅੱਲਾ, ਈਸ਼ਵਰ ਹਰੇਕ ਮਨੁੱਖ ਨੂੰ ਸਾਕਾਰਕਮਕ ਸੋਚ ਦੇਵੇ ਦੂਸਰਿਆਂ ਦਾ ਭੱਲਾ ਕਰਨ ਦੀ ਸ਼ਕਤੀ ਦੇਵੇ। ਹਰਪ੍ਰੀਤ ਸੰਧੂ ਨੇ ਕਿਹਾ ਖੂਨਦਾਨ ਕਰਨ ਨਾਲ ਆਤਮ ਵਿਸ਼ਵਾਸ ਵੱਧਣ ਦੇ ਨਾਲ-ਨਾਲ ਮਨ ਨੂੰ ਸਕੂਨ ਮਿਲਦਾ ਹੈ। ਬਿਓਟੀ ਕਿਊਨ 2019 ਨੇ ਨੌਜਵਾਨ ਸਾਥੀਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਇਸ ਕੈਂਪ ਵਿੱਚ ਖੁਦ ਵੀ ਖੂਨਦਾਨ ਕੀਤਾ ਕੈਪਟਨ ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ ਪੂਰਬਾ ਪ੍ਰਾਜੈਕਟ ਇੰਚਾਰਜ਼ ਖੂਨਦਾਨ ਨੇ ਦੱਸਿਆ। ਗਰੁੱਪ ਦੇ 21 ਸਟਾਰ ਬਲਡ ਡੋਨਰਜ਼ ਨੇ ਇਸ ਮਹਾਨ ਖੂਨਦਾਨ ਦੇ ਯੱਗ ਵਿੱਚ ਖੂਨਦਾਨ ਕੀਤਾ। ਇਸ ਮੌਕੇ ਸੁਨੀਲ ਗਰਗ, ਐਡਵੋਕੇਟ ਰਾਕੇਸ਼ ਵਧਵਾਰ, ਗੁਰਪ੍ਰੀਤ ਸਿੰਘ, ਡਾ.ਅਮਿਤ ਸ਼ਰਮਾ, ਮੋਹਨਜੀਤ ਸਿੰਘ ਸਰਪੰਚ ਰੋਂਗਲਾ ਸਰਤਾਜ ਮੁਹੰਮਦ, ਐਡਵੋਕੇਟ ਸ਼ੁਸੀਲ, ਅਸ਼ੋਕ ਕੁਮਾਰ, ਇੰਦਰ ਸਿੰਘ, ਮੁਕੇਸ਼ ਕੁਮਾਰ, ਹਰਪ੍ਰੀਤ ਸਿੰਘ ਸੰਧੂ, ਨਿਰਮਲ ਸਿੰਘ, ਸਤੀਸ਼ ਕੁਮਾਰ, ਚਮਨ ਲਾਲ ਦੱਤ ਵੀ ਹਾਜਿਰ ਰਹੇ। ਇਹ ਜਾਣਕਾਰੀ ਚਮਨ ਲਾਲ ਨੇ ਦਿੱਤੀ।
ਚਮਨ ਲਾਲ

Geef een reactie

Het e-mailadres wordt niet gepubliceerd. Vereiste velden zijn gemarkeerd met *