ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ 265ਵਾਂ ਸਨਮਾਨ ਸਮਾਰੋਹ ਆਯੋਜਿਤ ਕੀਤਾ।


ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਰਾਸ਼ਟਰੀ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ 265ਵਾਂ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਡਾ.ਕੁਸਮ ਬਾਂਸਲ ਪ੍ਰਿੰਸੀਪਲ ਬਿਕਰਮ ਕਾਲਜ ਪਟਿਆਲਾ ਅਤੇ ਇੰਜ ਦਲੀਪ ਕੁਮਾਰ ਐਕਸੀਅਨ ਨਗਰ ਨਿਗਮ ਪਟਿਆਲਾ ਬਤੋਰ ਮੁੱਖ ਮਹਿਮਾਨ ਸਾਮਿਲ ਹੋਏ ਡੀ.ਬੀ.ਜੀ ਦੇ 21 ਪ੍ਰਜੈਕਟ ਇੰਚਾਰਜਾਂ ਨੇ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਡਾ. ਮਹੇਸ਼ ਗੋਤਮ ਨੇ ਮੰਚ ਦਾ ਸੰਚਾਲਨ ਕਰਦੇ ਮੁੱਖ ਮਹਿਮਾਨ ਅਤੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਜੀ ਆਇਆਂ ਆਖਿਆ। ਡਾਂ. ਰਾਕੇਸ਼ ਵਰਮੀ ਪ੍ਰਧਾਨ ਅਤੇ ਸੰਸਥਾਪਕ ਨੇ ਗਰੁੱਪ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਡੀ.ਬੀ.ਜੀ ਗਰਲਜ ਚਾਈਲਡ ਐਜੂਕੇਸ਼ਨ ਪ੍ਰਾਜੈਕਟ ਦੀ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਇਸ ਮੌਕੇ ਡੀ.ਬੀ.ਜੀ ਦੇ 4 ਮੈਂਬਰਾਂ ਨੇ 7 ਹੋਣਹਾਰ ਪਿਤਾ ਰਹਿਤ, ਆਰਥਿਕ ਪੱਖੋਂ ਕਮਜੋਰ ਅਤੇ ਪੜਾਈ ਵਿੱਚ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਪੜਾਈ ਅਤੇ ਫੁਟਕਲ ਖਰਚੇ ਭਰਨ ਦੀ ਜਿੰਮੇਵਾਰੀ ਪ੍ਰਾਪਤ ਕੀਤੀ। ਡਾ. ਵਰਮੀ ਨੇ ਦੱਸਿਆ ਗਰੁੱਪ ਵੱਲੋਂ 200 ਵਿਦਿਆਰਥਣਾਂ ਨੂੰ 9ਵੀਂ ਤੋਂ ਲੈ ਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੱਕ ਸਾਰਾ ਪੜਾਈ ਲਿਖਾਈ ਦਾ ਖਰਚ ਉਠਾਉਣ ਦਾ ਫੈਸਲਾ ਲਿਆ ਗਿਆ ਹੈ। ਜਿਸ ਤਹਿਤ 100 ਵਿਦਿਆਰਥਣਾਂ ਦੀ ਸਿਲੈਕਸ਼ਨ ਹੋ ਚੁੱਕੀ ਹੈ ਵਿਦਿਆਰਥਣਾਂ ਨੇ ਸਿਰਫ ਪੜਨ ਲਈ ਘਰ ਤੋਂ ਆਉਣਾਂ ਹੈ ਬਾਕੀ ਉਸਦੀ ਡਰੈਸ, ਬੂਟ-ਜੁਰਾਬਾਂ, ਸਵੈਟਰ, ਕੋਟੀ, ਫੀਸਾਂ, ਕਿਤਾਬਾਂ ਕਾਪੀਆਂ, ਸਟੇਸ਼ਨਰੀ ਆਦਿ ਗਰੁੱਪ ਹੀ ਅਦਾ ਕਰੇਗਾ। ਇਸ ਮੋਕੇ ਪ੍ਰਿੰਸੀਪਲ ਡਾ. ਕੁਸਮ ਬਾਂਸਲ ਅਤੇ ਇੰਜ ਦਲੀਪ ਕੁਮਾਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਗਰੁੱਪ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆ ਦਾਨ ਨੂੰ ਮਹਾਨ ਦਾਨ ਦੱਸਦੇ ਹੋਏ ਮੈਂਬਰਾਂ ਨੂੰ ਪੜਾਈ ਲਈ ਦਾਨ ਕਰਨ ਦੀ ਪ੍ਰਰੇਣਾਂ ਦਿੱਤੀ ਅਤੇ ਘਰ ਦੀ ਸਾਜ ਸੱਜਾ ਲਈ ਪੁਰਾਣੇ ਨਾ ਵਰਤੋਂ ਵਿੱਚ ਆਉਣ ਵਾਲੇ ਸਮਾਨ ਰਾਹੀ ਆਪਣੇ ਘਰ, ਦਫਤਰ, ਫੈਕਟਰੀ ਦੇ ਆਸ-ਪਾਸ ਦੀ ਸਜਾਵਟ ਕਰਨ ਲਈ ਕੁੱਝ ਨੁਕਤੇ ਦੱਸੇ ਅਤੇ ਸਵੱਛ ਅਭਿਆਨ ਵਿਚ ਬਹੁਮਲਾ ਯੋਗਦਾਨ ਪਾਉਣ ਲਈ ਸਹਿਯੋਗ ਦੇਣ ਲਈ ਕਿਹਾ। ਇਸ ਮੋਕੇ ਹਰਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਨੇ ਸਭ ਨੂੰ ਧੰਨਵਾਦ ਕੀਤਾ ਗਰੁੱਪ ਦੇ ਮੈਂਬਰਾਂ ਨੂੰ ਜਨਮ ਦਿਨ ਦੇ ਤੋਹਫੇ ਦਿੱਤੇ ਗਏ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਸੇਵਾ ਸਿੰਘ ਨਿਸ਼ਕਾਮ ਸਮਾਜ ਸੇਵਕ ਨੂੰ ਸਿਰੋਪਾਓ ਭੇਟ ਕਰਕੇ ਤੋਹਫੇ ਦੇ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਇੰਜ.ਸੰਚਿਤ ਬਾਂਸਲ, ਕੈਪਟਨ ਹਰਜਿੰਦਰ ਸਿੰਘ, ਮਨਜੀਤ ਸਿੰਘ ਪੂਰਬਾ, ਮੈਡਮ ਸੁਮਨ ਆਨੰਦ, ਬਸ਼ੀਰ ਸਿਆਣੀ, ਇੰਜ ਸਾਮ ਲਾਲ, ਕਰਤਾਰ ਸਿੰਘ, ਪ੍ਰੀਤ ਇੰਦਰ ਕੌਰ, ਬੀ.ਐਸ.ਬੇਦੀ, ਬਲਦੇਵ ਕ੍ਰਿਸਨ ਗੋਇਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਹ ਜਾਣਕਾਰੀ ਚਮਨ ਲਾਲ ਦੱਤ ਨੇ ਦਿੱਤੀ।

ਚਮਨ ਲਾਲ

Geef een reactie

Het e-mailadres wordt niet gepubliceerd. Vereiste velden zijn gemarkeerd met *