85ਵੀਂ ਸੋਧ ਅਤੇ ਦਲਿਤ ਮਸਲੇ ਹਲ ਨਾ ਕੀਤੇ ਤਾਂ ਕਾਂਗਰਸ ਪਾਰਟੀ ਜਿਮਨੀ ਚੋਣਾ ਜਿ¤ਤ ਨਹੀਂ ਸਕੇਗੀ-ਇੰਪਲਾਇਜ ਫੈਡਰੇਸ਼ਨ

ਫਗਵਾੜਾ 8 ਸਤੰਬਰ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਗਜਟਿਡ ਐਂਡ ਨਾਨ ਗਜਟਿਡ ਐਸ.ਸੀ./ਬੀ.ਸੀ. ਇੰਪਲਾਇਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ, ਪ੍ਰਧਾਨ ਬਲਰਾਜ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰਮੇਸ਼ ਲਾਲ ਘੇੜਾ, ਸਲਵਿੰਦਰ ਸਿੰਘ ਜ¤ਸੀ ਜਿਲ•ਾ ਪ੍ਰਧਾਨ ਜਲੰਧਰ ਅਤੇ ਸਤਵੰਤ ਸਿੰਘ ਟੂਰਾ ਜਿਲ•ਾ ਪ੍ਰਧਾਨ ਕਪੂਰਥਲਾ ਨੇ ਅ¤ਜ ਰੈਸਟ ਹਾਉਸ ਫਗਵਾੜਾ ਵਿਖੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਦ¤ਸਿਆ ਕਿ ਪੰਜਾਬ ਸਰਕਾਰ ਦਲਿਤ ਅਤੇ ਪਛੜੇ ਵਰਗ ਦੇ ਮੁਲਾਜਮਾ ਅਤੇ ਸਮਾਜ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਵਿਚ ਅਸਫਲ ਰਹੀ ਹੈ। ਇ¤ਥੋਂ ਤਕ ਕਿ 85ਵੀਂ ਸੰਵਿਧਾਨਕ ਸੋਧ ਜੋ ਫੈਡਰੇਸ਼ਨ ਨੇ ਲੰਬੇ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀ ਸੀ ਜੋ ਕੇਂਦਰ ਦੀ ਸਰਕਾਰ ਨੇ ਜੂਨ 1995 ਤੋਂ ਅਤੇ ਸੂਬਾ ਸਰਕਾਰ ਨੇ ਨਵੰਬਰ 2005 ਨੂੰ ਲਾਗੂ ਕੀਤੀ ਸੀ ਪਰੰਤੂ ਕੈਪਟਨ ਸਰਕਾਰ ਉਸਨੂੰ ਬਹਾਲ ਨਹੀਂ ਕਰ ਰਹੀ। ਸੂਬੇ ਦੀ 42% ਅਬਾਦੀ ਨਾਲ ਸਰਕਾਰ ਧ¤ਕਾ ਕਰ ਰਹੀ ਹੈ। 28 ਲ¤ਖ ਸਕੂਲੀ ਵਿਦਿਆਰਥੀਆਂ ਦੇ ਵਜੀਫੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ 5 ਲ¤ਖ ਵਿਦਿਆਰਥੀਆਂ ਨੂੰ ਸਹੂਲਤ ਨਾ ਦੇ ਕੇ ਸਿ¤ਖਿਆ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਸੂਬੇ ਵਿਚ ਹਜਾਰਾਂ ਹੀ ਐਸ.ਸੀ./ਬੀ.ਸੀ. ਅਧਿਕਾਰੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਜਨਰਲ ਵਰਗ ਦੇ ਜੂਨੀਅਰ ਕਰਮਚਾਰੀਆਂ ਪਿ¤ਛੇ ਲਗਾ ਦਿ¤ਤਾ ਗਿਆ ਹੈ। 25 ਹਜਾਰ ਪੋਸਟਾਂ ਦਾ ਬੈਕਲਾਗ ਪੂਰਾ ਨਹੀਂ ਕੀਤਾ ਜਾ ਰਿਹਾ। ਆਉਟ ਸੋਰਸ ਭਰਤੀ ਵਿਚ ਰਾਖਵਾਂਕਰਣ ਨਾ ਦੇ ਕੇ ਦਲਿਤਾਂ ਦਾ ਹ¤ਕ ਮਾਰਿਆ ਜਾ ਰਿਹਾ ਹੈ। ਨਿਜੀ ਖੇਤਰ ਵਿਚ ਰਾਖਵਾਂਕਰਨ ਨਾ ਦੇਣ, ਲ¤ਖਾਂ ਬੇਰੁਜਗਾਰਾਂ ਨੂੰ ਰੁਜਗਾਰ ਜਾਂ ਬੇਰੁਜਗਾਰੀ ਭ¤ਤਾ ਨਹੀਂ ਦਿ¤ਤਾ ਜਾ ਰਿਹਾ। ਸ਼ਗੁਨ ਸਕੀਮ, ਬੁਢਾਪਾ ਪੈਨਸ਼ਨ ਅਤੇ ਐਡਹਾਕ ਕਰਮਚਾਰੀਆਂ ਨੂੰ ਰੈਗੁਲਰ ਨਾ ਕਰਨ ਕਾਰਨ ਦਲਿਤ ਅਤੇ ਪਛੜੇ ਸਮਾਜ ਵਿਚ ਅਸੰਤੋਸ਼ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਮਿਡ ਡੇ ਮੀਲ ਵਰਕਰਾਂ ਦਾ ਮਾਣ ਭ¤ਤਾ ਦੋਗੁਣਾ ਕਰਨ ਅਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਐਸ.ਸੀ./ਬੀ.ਸੀ. ਵਿਦਿਆਰਥੀਆਂ ਨੂੰ ਡਿਗਰੀਆਂ ਬਿਨਾ ਫੀਸ ਜਾਰੀ ਕਰਵਾਉਣ ਦੀ ਮੰਗ ਵੀ ਜੋਰ ਦੇ ਕੇ ਕੀਤੀ। ਉਕਤ ਆਗੂਆਂ ਨੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਜੋਰ ਅਪੀਲ ਕੀਤੀ ਕਿ ਫੈਡਰੇਸ਼ਨ ਦੀ ਲੀਡਰਸ਼ਿਪ ਨਾਲ ਪੈਨਲ ਮੀਟਿੰਗ ਕਰਕੇ ਉਕਤ ਮੰਗਾਂ ਤੁਰੰਤ ਮੰਨੀਆ ਜਾਣ ਨਹੀਂ ਤਾਂ ਆਉਣ ਵਾਲੀਆਂ ਜਿਮਨੀ ਚੋਣਾਂ ਵਿਚ ਇਸ ਦਾ ਖਾਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਬਲਵਿੰਦਰ ਮਸੀਹ ਜਿਲ•ਾ ਜਨਰਲ ਸਕ¤ਤਰ, ਪਰਮਜੀਤ ਜੌੜਾ ਜਨਰਲ ਸਕ¤ਤਰ ਜਲੰਧਰ, ਮ¤ਖਣ ਰ¤ਤੂ ਇੰਚਾਰਜ ਅੰਬੇਡਕਰ ਮਿਸ਼ਨ ਕਲ¤ਬ ਜਲੰਧਰ, ਗੋਪਾਲ, ਬੂਟਾ ਮਸਾਣੀ, ਗਿਆਨ ਚੰਦ ਵਾਹਦ, ਮਨਜੀਤ ਗਾਟ ਤਹਿਸੀਲ ਪ੍ਰਧਾਨ, ਕੁਲਦੀਪ ਕੁਮਾਰ ਪ੍ਰਧਾਨ ਅੰਬੇਡਕਰ ਮਿਸ਼ਨ ਕਲ¤ਬ ਫਗਵਾੜਾ, ਵਿਨੋਦ ਕੁਮਾਰ, ਲਵਦੀਪ ਸਿੰਘ, ਰਾਮਪਾਲ, ਧਰਮਪਾਲ, ਲਖਵੀਰ ਚੰਦ, ਸ਼ੀਤਲ ਕੁਮਾਰ, ਅਸ਼ੋਕ ਕੁਮਾਰ, ਬਲਵਿੰਦਰ ਕੁਮਾਰ, ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਸਤਪਾਲ ਸੋਢੀ, ਜਸਵੀਰ ਲਾਲ, ਜਗਦੀਸ਼ ਸਿੰਘ, ਚੇਤ ਰਾਮ, ਜੀਵਨ ਸਿੰਘ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *