ਜਿਲਾ ਸਿਖਿਆ ਅਫਸਰ ਨੇ 51 ਹੋਣਹਾਰ ਵਿਦਿਆਰਥਣਆਂ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਰਾਸਟਰੀ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਰਕਾਰੀ ਸਨੀਨੀਆਰ ਸੈਕੰਡਰੀ ਸਕੂਲ ਭਾਦਸੋਂ ਵਿਖੇ ਪੜਾਈ ਵਿਚ ਅਵੱਲ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਆਰਥਿਕ ਪੱਖੋਂ ਕਮਜੋਰ ਵਿਦਿਆਰਥਣਾਂ ਦੀ ਉਚੇਰੀ ਪੜਾਈ ਕਰਵਾਉਣ ਲਈ ਡੈਡੀਕੇਟਡ ਬ੍ਰਦਰਜ਼ ਗਰੁੱਪ ਨੇ ਇਕ ਵਿਸ਼ੇਸ ਲੋਕ ਭਲਾਈ ਦੇ ਪ੍ਰੋਗਰਾਮ ਵਿਚ ਜਿਲਾ ਸਿਖਿਆ ਅਫਸਰ ਕੁਲ ਭੂਸ਼ਨ ਸਿੰਘ ਬਾਜਵਾ ਬਤੋਰ ਮੁੱਖ ਮਹਿਮਾਨ ਨੇ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥਣਾਂ, ਅਧਿਆਪਿਕਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਕਿਸੇ ਪਹਿਚਾਨ ਦਾ ਮੋਹਤਾਜ ਨਹੀ। ਇਸ ਦੇ ਸ਼੍ਰੇਸਟ ਕਾਰਜ ਬੋਲਦੇ ਹਨ। ਮਨਜੀਤ ਸਿੰਘ ਪੂਰਬਾ ਨੇ ਕਿਹਾ ਗਰੁੱਪ ਵਲੋਂ 22 ਸਰਕਾਰੀ ਸੀਨੀਆਰ ਸੈਕੰਡਰੀ ਸਕੂਲਾਂ ਵਿਚ ਦੋਰਾ ਕਰਕੇ ਬਣਦੀ ਕਾਰਗਜਾਰੀ ਲਈ ਵਿਦਿਆਰਥਣਾਂ ਦੀ ਸੂਚੀ ਮੰਗੀ ਹੈ। ਜਿਨ੍ਹਾਂ ਵਿਚ 4 ਸਕੂਲਾਂ ਵਿਚ ਵਿਦਿਆਰਥਣਾਂ ਨੂੰ ਉਚੇਰੀ ਸਿਖਿਆ ਕਰਵਾਉਣ ਲਈ ਉਨਾਂ ਦੀ ਫੀਸ, ਡਰੈਸਾਂ, ਪ੍ਰੀਖਿਆ ਦੀ ਫੀਸ, ਬੂਟ, ਜੁਰਾਬਾਂ ਅਤੇ ਹੋਰ ਫੁਟਕਲ ਖਰਚੇ ਦਿੱਤੇ ਗਏ ਹਨ। 7 ਸਕੂਲਾਂ ਵਿਚ ਵੀ ਵਿਦਿਆਰਥਣਾਂ ਨੂੰ ਜਲਦੀ ਹੀ ਸਨਮਾਨਿਤ ਕੀਤਾ ਜਾਵੇਗਾ, 11 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਵਿਦਿਆਰਥਣਾਂ ਦੀ ਸੂਚੀ ਲੋਂੜੀਦੀ ਹੈ। ਡਾ.ਰਾਕੇਸ਼ ਵਰਮੀ ਨੇ ਕਿਹਾ ਡੈਡੀਕੇਟਿਡ ਬ੍ਰਦਰਜ ਗਰੁੱਪ ਦੇ ਹਰ ਮੈਂਬਰ ਦੇ ਸਹਿਯੋਗ ਨਾਲ ਬਹੁਤ ਜਲਦ 200 ਹੋਣਹਾਰ, ਪੜਾਈ ਵਿਚ ਰੂਚੀ ਲੈਣ ਵਾਲੀਆਂ, ਹੁਸ਼ਿਆਰ, ਆਰਥਿਕ ਪੱਖੋ ਕਮਜੋਰ ਅਤੇ ਪਿਤਾ ਰਹਿਤ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਸਮੂਚੀ ਟੀਮ ਦਾ ਧੰਨਵਾਦ ਕੀਤਾ। ਡੀ.ਬੀ.ਜੀ ਗਰਲਜ਼ ਚਾਈਲਡ ਐਜੂਕੇਸ਼ਨ ਪ੍ਰੋਗਰਾਮ ਦੇ ਪ੍ਰਾਜੈਕਟ ਇੰਚਾਰਜ ਇੰਜ ਸੰਚਿਤ ਬਾਂਸਲ, ਮੁਹੰਮਦ ਰਮਜਾਨ ਢਿੱਲੋਂ, ਵਿਕਾਸ ਗੋਇਲ, ਫਕੀਰ ਚੰਦ ਮਿਤਲ, ਡਾ.ਰਾਕੇਸ਼ ਵਰਮੀ ਵੀ ਹਾਜਿਰ ਰਹੇ। ਇਹ ਜਾਣਕਾਰੀ ਚਮਨ ਲਾਲ ਦੱਤ ਨੇ ਦਿੱਤੀ।
ਚਮਨ ਲਾਲ

Geef een reactie

Het e-mailadres wordt niet gepubliceerd. Vereiste velden zijn gemarkeerd met *