ਅਸਮਾਨ ਚੋਂ ਡਿੱਗੇ ਪੌਣੇ ਦੋ ਕਿਲੋ ਕਾਲੇ ਪੱਥਰ ਦੇ ਟੁੱਕੜੇ ਨੇ ਮਘੋਰੇ ਕਰਤੇ!

ਫਰਾਂਸ (ਸੁਖਵੀਰ ਸਿੰਘ ਸੰਧੂ) ਅਕਾਸ਼ ਗੰਗਾ ਵਿੱਚ ਲੱਖਾਂ ਹੀ ਓਲਕਾ ਪਿੰਡ ਟੁੱਟੇ ਹੋਏ ਤਾਰੇ ਭਾਵ (ਪੱਥਰ ਦੇ ਟੁਕੜੇ) ਬਹੁਤ ਹੀ ਤੇਜ਼ ਗਤੀ ਵਿੱਚ ਚੱਕਰ ਕੱਟ ਰਹੇ ਹਨ। ਕਦੇ ਕਦੇ ਸਾਡੇ ਵਾਯੂਮੰਡਲ ਨੂੰ ਪਾਰ ਕਰਕੇ ਧਰਤੀ ਨਾਲ ਖਤਰਨਾਕ ਸਥਿਤੀ ਵਿੱਚ ਟਕਰਾਅ ਜਾਦੇਂ ਹਨ।ਜਿਸ ਦੀ ਮਿਸਾਲ ਕਰੋੜਾਂ ਸਾਲ ਪਹਿਲਾਂ ਡਾਈਨਾਸੋਰ ਦੇ ਖਾਤਮੇ ਤੋਂ ਮਿਲਦੀ ਹੈ ਉਸ ਵਕਤ ਧਰਤੀ ਤੇ ਜੀਵਾਂ ਨਾਲ ਕੀ ਬੀਤੀ ਹੋਵੇਗੀ,ਆਪ ਅਨੁਮਾਨ ਲਗਾ ਸਕਦੇ ਹੋ।20 ਸਦੀ ਵਿੱਚ ਇੱਕ ਛੋਟਾ ਜਿਹਾ ਪੱਥਰ ਦਾ ਟੁਕੜਾ ਜਿਸ ਦਾ ਭਾਰ ਇੱਕ ਕਿੱਲੋ 770 ਗ੍ਰਾਮ ਸੀ 29 ਸਤੰਬਰ 1938 ਨੂੰ ਸਵੇਰੇ 9 ਵਜੇ ਅਮਰੀਕਾ ਦੇ ਇਲੀਨਾਊਜ਼ ਸੂਬੇ ਦੇ ਪਿੰਡ ਦੀ ਇੱਕ ਗੈਰਿਜ਼ ਉਪਰ ਡਿੱਗਿਆ ਸੀ। ਉਹ ਛੱਤ ਦੇ ਫੱਟੇ ਨੂੰ ਤੋੜ ਕੇ ਅੰਦਰ ਖੜ੍ਹੀ ਕਾਰ ਦੀ ਲੋਹੇ ਦੀ ਛੱਤ ਨੂੰ ਪਾੜ੍ਹ ਕੇ ਮੂਹਰਲੀ ਸੀਟ ਦੇ ਗੱਦੇ ਨੂੰ ਕੱਟਦਾ ਉਸ ਦੇ ਸਪਰਿੰਗਾਂ ਵਿੱਚ ਜਾਕੇ ਧੁੱਸ ਗਿਆ ਸੀ।ਧਮਾਕੇ ਨਾਲ ਕਾਰ ਦਾ ਸਲੰਸਰ ਵੀ ਟੁੱਟ ਕਿ ਡਿੱਗ ਪਿਆ ਸੀ।ਇਸ ਸਭ ਕੁਝ ਪਬਲਿੱਕ ਦੀ ਜਾਣਕਾਰੀ ਲਈ ਪੱਥਰ ਦੇ ਟੁੱਕੜੇ ਨੂੰ ਗੈਰਿਜ਼ ਤੇ ਕਾਰ ਦੀਆਂ ਫੋਟਆਂ ਸਮੇਤ ਇਥੇ ਦੇ ਇੱਕ ਫੀਲਡ ਮਿਊਜ਼ਮ ਸੰਭਾਲ ਕੇ ਰੱਖਿਆ ਹੋਇਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *