ਦਿੱਲੀ ਵਿਖੇ ਗੁਰੂਘਰ ਤੋੜਨਾ ਸਰਕਾਰ ਦੀ ਤਾਨਾਸ਼ਾਹੀ ਨਿਤੀ

ਬੈਲਜੀਅਮ 9 ਸਤੰਬਰ (ਅਮਰਜੀਤ ਸਿੰਘ ਭੋਗਲ)ਦਿੱਲੀ ਵਿਚ ਸਰਕਾਰ ਵਲੋ ਗੁਰੂ ਰਵਿਦਾਸ ਗੁਰਦੁਆਰਾ ਤੋੜੇ ਜਾਣ ਨਾਲ ਸਮੂਹ ਸੰਗਤਾ ਵਿਚ ਦੁਖ ਦੀ ਲਹਿਰ ਹੈ ਇਸ ਗੱਲ ਦਾ ਪ੍ਰਗਟਾਵਾ ਬੈਲਜੀਅਮ ਵਿਚ ਸਮੂੰਦਰ ਕੰਢੇ ਬਣੇ ਗੁਰਦੁਆਰਾ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਜਿਨਾਂ ਵਿਚ ਖਾਸਕਰਕੇ ਪ੍ਰਧਾਨ ਰਮੇਸ ਕੁਮਾਰ ਉਪ ਪ੍ਰਧਾਨ ਰਛਿਦਰ ਲਾਲ ਜਨਰੱਲ ਸਕੱਤਰ ਜੀਵਨ ਲਾਲ ਖਜਾਨਚੀ ਰਾਮ ਰਤਨ ਚੋਪੜਾ ਖਜਾਨਚੀ ਬਲਦੇਵ ਰਾਜ ਪੁਆਰ ਸਲਾਹਕਾਰ ਮੈਂਬਰ ਕਸ਼ਮੀਰ ਸਿੰਘ ਅਸ਼ੋਕ ਲਾਲ ਅਤੇ ਗੁਰੂਘਰ ਦੇ ਹੈਡ ਹਰੰਥੀ ਭਾਈ ਰਜਿੰਦਰ ਸਿੰਘ ਨੇ ਕੀਤਾ ਇਨਾ ਕਿਹਾ ਕਿ ਸਰਕਾਰ ਦੀਆ ਜਾਤਪਾਤ ਦੀਆ ਨੀਤੀਆ ਨੇ ਦਲਿਤ ਵਰਗ ਦੇ ਹਿਰਦੇ ਵਲੂੰਧਰੇ ਹਨ ਅਤੇ ਤਾਨਾਸ਼ਾਹੀ ਨੀਤੀ ਉਭਰ ਕੇ ਸਾਹਮਣੇ ਆਈ ਹੈ ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਇਨਾ ਸਭ ਮੈਬਰਾ ਨੇ ਸਰਕਾਰ ਤੋ ਮੰਗ ਕੀਤੀ ਕਿ ਇਸ ਮਸਲੇ ਦਾ ਜਲਦੀ ਤੋ ਜਲਦੀ ਹੱਲ ਲੱਭ ਕੇ ਦਲਿਤ ਸਮਾਜ ਨਾਲ ਇਨਸਾਫ ਕੀਤਾ ਜਾਵੇ

Geef een reactie

Het e-mailadres wordt niet gepubliceerd. Vereiste velden zijn gemarkeerd met *