ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਗਰਲਜ਼ ਵਿਚ ਭਾਗ ਲਿਆ ਗਿਆ

ਖੇਡਾਂ ਮਨੁੱੱਖੀ ਸਰੀਰ ਲਈ ਲਾਭਦਾਇਕ ਹੁੰਦੀਆਂ ਹਨ- ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ
ਫਗਵਾੜਾ 12 ਸਤੰਬਰ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ੋਿਸੰਘ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਿਦਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮਰੀਅਲ ਖ਼ਾਲਸਾ ਕਾਲਜੀਏਟ ਸਕੂਲ ਡੁਮੇਲੀ ਵਿਖੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੀ ਰਹਿਨੁਮਾਈ ਹੇਠ ਅਤੇ ਸਰੀਰਕ ਸਿਿਖਆ ਵਿਭਾਗ ਦੇ ਮੁੱਖੀ ਪ੍ਰੋ. ਗੁਰਸਾਹਿਬ ਸਿੰਘ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਗਰਲਜ਼ ਵਿਚ ਭਾਗ ਲਿਆ ਗਿਆ। ਸਕੂਲ ਵਲੋਂ ਖੋ-ਖੋ ਅਤੇ ਬੈਡਮਿੰਟਨ ਦੀਆਂ ਪ੍ਰਤੀਯੋਗਤਾਵਾਂ ਵਿਚ ਭਾਗ ਲਿਆ ਗਿਆ। ਜਿਸ ਵਿਚ ਖੋ-ਖੋ ਦੀ ਟੀਮ ਦੁਆਰਾ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪੱਧਰੀ ਖੇਡ ਕਮੇਟੀ ਦੇ ਪ੍ਰਧਾਨ ਸ. ਜਸਵਿੰਦਰ ਸਿੰਘ, ਪ੍ਰਿੰਸੀਪਲ, ਸ.ਸ.ਸ.ਸ. ਲੱਖਪੁਰ; ਸਕੱਤਰ ਸ. ਸਤਨਾਮ ਸਿੰਘ, ਡੀ.ਪੀ.ਈ., ਸ.ਹ.ਸ. ਸਾਹਨੀ; ਕੈਸ਼ੀਅਰ ਸ਼੍ਰੀ ਰਾਮ ਗੋਪਾਲ, ਡੀ.ਪੀ.ਈ. ਮੌਜੂਦ ਸਨ। ਖੋ-ਖੋ ਟੀਮ ਦੀ ਤਿਆਰੀ ਪ੍ਰੋ. ਗੁਰਸਾਹਿਬ ਸਿੰਘ ਦੇ ਨਾਲ ਸੰਤ ਬਾਬਾ ਦਲੀਪ ਸਿੰਘ ਮੈਮਰੀਅਲ ਖ਼ਾਲਸਾ ਕਾਲਜ ਡੁਮੇਲੀ ਦੇ ਬੀ.ਸੀ.ਏ. ਭਾਗ ਦੂਜੇ ਦੇ ਵਿਿਦਆਰਥੀ ਅਮਨਦੀਪ ਦੁਆਰਾ ਕਰਵਾਈ ਗਈ। ਖੋ-ਖੋ ਦੀ ਟੀਮ ਵਿਚੋਂ ਸਕੂਲ ਦੀਆਂ ਵਿਿਦਆਰਥਣਾਂ ਉਪਿੰਦਰਜੀਤ ਕੌਰ, ਏਕਮ, ਮਨਪ੍ਰੀਤ ਕੌਰ, ਗੁਰਲੀਨ ਕੌਰ ਅਤੇ ਯੋਗਿਤਾ ਗੰਗੜ ਨੂੰ ਰਾਜ ਪੱਧਰ ਦੀ ਖੋ-ਖੋ ਦੀ ਟੀਮ ਵਿਚ ਚੁਣਿਆ ਗਿਆ। ਇਸ ਮੌਕੇ ਜਿਲ੍ਹਾ ਪੱਧਰੀ ਖੇਡ ਕਮੇਟੀ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਦੁਆਰਾ ਵਿਿਦਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਉਹਨਾਂ ਨੂੰ ਹੱਲਾਸ਼ੇਰੀ ਦਿੱੱਤੀ ਗਈ। ਉਹਨਾਂ ਕਿਹਾ ਕਿ ਖੇਡਾਂ ਵਿਚ ਮੱਲਾ ਮਾਰਨ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਨੌਕਰੀ ਦੇਣ ਲਈ ਵਚਨਬੱੱਧ ਹੈ। ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੁਆਰਾ ਵਿਿਦਆਰਥੀਆਂ ਨੂੰ ਵਧਾਈ ਦਿੱੱਤੀ ਗਈ ਅਤੇ ਵਿਿਦਆਰਥੀਆਂ ਨੂੰ ਅਗੇ ਤੋਂ ਵੀ ਅਜਿਹੇ ਮੌਕੇ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਗਿਆ। ਉਹਨਾਂ ਕਿਹਾ ਕਿ ਖੇਡਾਂ ਮਨੁੱੱਖੀ ਸਰੀਰ ਲਈ ਲਾਭਦਾਇਕ ਹੁੰਦੀਆਂ ਹਨ ਜਿਨ੍ਹਾਂ ਨਾਲ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *