ਖਾਲਸਾ ਏਡ ਨੂੰ ਦਾਨ ਦੇਵੋ ਜੋ ਸਿੱਖੀ ਦਾ ਨਾਮ ਵਿਸ਼ਵ ਪੱਧਰ ਤੇ ਕਰ ਰਹੀ ਹੈ ਰੌਸ਼ਨ: ਗੁਰਪ੍ਰੀਤ ਸਿੰਘ ਰਟੌਲ

ਰਵੀ ਸਿੰਘ ਨੂੰ ਐਲਾਨਣਾ ਚਾਹੀਦਾਂ ਹੈ ਫਖਰ-ਏ-ਕੌਂਮ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ
ਇਸ ਅਣਕਿਆਸੇ ਨੁਕਸਾਨ ਦੀ ਪੂਰਤੀ ਲਈ ਕੋਸ਼ਿਸਾਂ ਕਰਦੇ ਹੋਏ ਦਾਨ ਦੇ ਰਹੇ ਹਨ ਪਰ ਜੇ ਕੋਈ ਦਾਂਨ ਦੇਣਾ ਚਾਹੁੰਦਾਂ
ਹੈ ਤਾਂ ਉਸਨੂੰ ਚਾਂਹੀਦਾ ਹੈ ਕਿ ਉਹ ਖਾਲਸਾ ਏਡ ਨੂੰ ਦਾਨ ਦੇਵੇ ਕਿਉਕਿ ਖਾਲਸਾ ਏਡ ਜਿੱਥੇ ਪੰਜਾਬ ਵਿੱਚ
ਬਹੁਤ ਸਰਗਰਮੀ ਨਾਲ ਕੰਮ ਕਰ ਰਹੀ ਹੈ ਉੱਥੇ ਵਿਸ਼ਵ ਪੱਧਰ ਤੇ ਸਿੱਖੀ ਦਾ ਨਾਂਮ ਵੀ ਰੌਸਨ ਕਰ ਰਹੀ ਹੈ। ਇਹਨਾਂ
ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ: ਗੁਰਪ੍ਰੀਤ ਸਿੰਘ ਰਟੌਲ ਨੇ ਗੁਰਦਵਾਰਾ ਸਿੰਘ ਸਭਾ ਕਨੋਕੇ ਵਿਖੇ ਸੰਗਤਾਂ ਨੂੰ
ਸੰਬੋਧਨ ਕਰਦਿਆਂ ਕਿਹਾ ਕਿ ਭਾਈ ਰਵੀ ਸਿੰਘ ਪਿਛਲੇ 20 ਸਾਲਾਂ ‘ਤੋਂ ਦੁਨੀਆਂ ਭਰ ਵਿੱਚ ਸੇਵਾ ਕਰ ਰਹੇ ਹਨ ਖਾਸ ਕਰ
ਉਹਨਾਂ ਦੇਸਾਂ ਵਿੱਚ ਜਿੱਥੇ ਭਿਆਨਕ ਯੁੱਧ ਚੱਲ ਰਹੇ ਹਨ ਜਾਂ ਕੁਦਰਤੀ ਆਫਤਾਂ ਕਾਰਨ ਲੋਕਾਂ ਦੀ ਬਹੁਤ ਮੰਦੀ ਹਾਲਤ
ਹੈ। ਭਾਈ ਰਵੀ ਸਿੰਘ ਹੁਣ ਤੱਕ ਅਲਬਾਨੀਆਂ, ਯੋਗੋਸਲਾਵੀਆ, ਹੈਆਤੀ, ਅਫਰੀਕਾ, ਸੀਰੀਆ, ਇਰਾਕ, ਇੰਡੋਨੇਸ਼ੀਆ,
ਕੇਰਲਾ, ਅਸਾਮ, ਨਿਪਾਲ, ਗਰੀਸ, ਯੇਮਨ ਅਤੇ ਬੰਗਲਾਦੇਸ਼ ਵਰਗੇ ਦੇਸਾਂ ਵਿੱਚ ਅਪਣੀਆਂ ਸੇਵਾਵਾਂ ਦਿੰਦੇ ਹੋਏ ਸਿੱਖਾਂ
ਦੇ ਵੰਡ ਛਕਣ ਦਾ ਸੰਦੇਸ਼ ਬਾਖੂਬੀ ਨਿਭਾ ਰਹੇ ਹਨ। ਆਈ ਐਸ ਆਈ ਦੇ ਗੜ੍ਹ ‘ਚੋਂ ਬਚ ਕੇ ਆਈਆਂ ਜੇਹੀਦੀ
ਔਰਤਾਂ ਅਤੇ ਬੱਚਿਆਂ ਲਈ ਤਾਂ ਰਵੀ ਸਿੰਘ ਰੱਬ ਦਾ ਰੂਪ ਬਣ ਬਹੁੜੇ ਹਨ ਜਿਨ੍ਹਾਂ ਦਾ ਜੀਵਨ ਗੁਲਾਮੀ ਕਾਰਨ ਨਰਕ ਬਣ
ਚੁੱਕਾ ਸੀ ਤੇ ਹੁਣ ਖਾਲਸਾ ਏਡ ਦੀ ਮੱਦਦ ਨਾਲ ਮੁੜ ਪੈਰਾਂ ‘ਤੇ ਖੜੇ ਹੋ ਰਹੇ ਹਨ।
ਪਿਛਲੇ ਦੋ ਹਫਤਾਵਰੀ ਦੀਵਾਨਾਂ ਸਮੇਂ ਕਨੋਕੇ ਦੀਆਂ ਸਿੱਖ ਸੰਗਤਾਂ ਨੇ ਖਾਲਸਾ ਏਡ ਵਾਸਤੇ ਮਾਇਆ ਇਕੱਤਰ ਕੀਤੀ
ਹੈ । ਜਿਕਰਯੋਗ ਹੈ ਕਿ ਬੈਲਜ਼ੀਅਮ ਦੇ ਬਾਕੀ ਗੁਰਦਵਾਰਾ ਸਾਹਿਬ ਵੀ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਏਡ ਦੀ ਮਾਲੀ
ਮੱਦਦ ਕਰ ਰਹੇ ਹਨ।
ਸ: ਗੁਰਪ੍ਰੀਤ ਸਿੰਘ ਰਟੌਲ ਨੇ ਅੱਗੇ ਕਿਹਾ ਕਿ ਭਾਈ ਰਵੀ ਸਿੰਘ ਖਾਲਸਾ ਦੀਆਂ 2 ਦਹਾਕਿਆਂ ਦੀ ਸੇਵਾਵਾਂ ਨੂੰ
ਦੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ‘ਤੋਂ ਉਹਨਾਂ ਨੂੰ ਫਖ਼ਰ-ਏ-ਕੌਂਮ ਐਲਾਨਣਾ ਚਾਹੀਦਾਂ ਹੈ। ਜਦਕਿ ਬਾਦਲ ਵਰਗੇ
ਨਾਗਪੁਰ ਦੇ ਚਾਪਲੂਸਾਂ ‘ਤੋਂ ਅਜਿਹਾ ਵਕਾਰੀ ਸਨਮਾਂਨ ਵਾਪਸ ਲਿਆ ਜਾਣਾ ਚਾਹੀਦਾਂ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *