ਕਾਲੀ ਸੂਚੀ ਦੀ ਬਹੁਤੀ ਪ੍ਰਵਾਹ ਨਹੀ ਕਰਦੇ ਹੁਣ ਜਲਾਵਤਨ ਸਿੱਖ

ਜੇ ਭਾਰਤੀ ਹੁਕਮਰਾਨ ਵਾਕਿਆ ਹੀ ਸਿੱਖ ਮੰਗਾਂ ਪ੍ਰਤੀ ਸੁਹਿਰਦ ਹੈ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਿਨਾਂ ਦੇਰੀ ਕਰੇ ਰਿਹਾਅ: ਜਰਮਨ ਸਿੱਖ ਆਗੂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 1947 ਵਿੱਚ ਮਿਲੀ ਅਖੌਤੀ ਅਜ਼ਾਦੀ ‘ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਹੀ ਵਰਤਾਅ ਕੀਤਾ ਜਾ ਰਿਹਾ ਹੈ ਬੇਸੱਕ ਉਹ ਨਿਆਂਇਪਾਲਿਕਾ ਹੋਵੇ ਜਾਂ ਕੋਈ ਹੋਰ ਖੇਤਰ। ਅਨੇਕਾਂ ਸ਼ਹਾਦਤਾਂ, ਜ਼ੇਲ੍ਹਾਂ ਦੀ ਕਾਲ ਕੋਠੜੀਆਂ ਅਤੇ ਅਣਮਨੁੱਖੀ ਤਸੱਦਦ ਸਹਿਣ, ਦੇਖਣ ਅਤੇ ਸੁਣਨ ਬਾਅਦ ਵੀ ਸਿੱਖ ਕੌਂਮੀ ਅਜ਼ਾਦੀ ਲਈ ਦੇਸਾਂ-ਪ੍ਰੇਦੇਸਾਂ ਵਿੱਚ ਹਰ ਪੱਧਰ ਤੇ ਸੰਘਰਸ਼ ਕਰ ਰਹੇ ਹਨ। ਸੰਘਰਸ਼ ਨੂੰ ਦਬਾਉਣ ਲਈ ਭਾਰਤੀ ਹਕੂਮਤ ਹਰ ਤਰਾਂ ਦੇ ਹੱਥਕੰਡੇ ਵਰਤਦੀ ਰਹੀ ਹੈ। ਡਰਾਉਣ ਲਈ ਕਾਲੀਆਂ ਸੂਚੀਆਂ ਜਾਂ ਫਿਰ ਪਲੋਸਣ ਲਈ ਕਾਲੀ ਸੂਚੀ ਖਤਮ ਕਰਨ ਦੀਆਂ ਮਿੱਠੀਆਂ ਗੋਲੀਆਂ। ਅਜ਼ਾਦੀ ਲਈ ਸਿਰ ‘ਤੇ ਕੱਫਣ ਬੰਨ ਘਰੋਂ ਤੁਰੇ ਕਾਫਲੇ ਨੇ ਅਜਿਹੀਆਂ ਚਾਲਾਂ ਦੀ ਕਦੇ ਪ੍ਰਵਾਹ ਨਹੀ ਕਰੀ ਪਰ ਜਿਨ੍ਹਾਂ ਨੂੰ ਕੌਂਮ ਨਾਲੋ ਨਿੱਜੀ ਘਰ ਜਿਆਦਾ ਪਿਆਰਾ ਸੀ ਉਹ ਦਲਾਲਾਂ ਨੂੰ ਕਰੋੜਾਂ ਦੇਕੇ ਲਏ ਵੀਜ਼ੇ ਨਾਲ ਦਿੱਲੀ ਦੇ ਗੇੜੇ ਮਾਰਦੇ ਹੀ ਰਹਿੰਦੇ ਹਨ।
ਅੱਜਕੱਲ ਕਾਲੀ ਸੂਚੀ ਦੇ ਖਾਤਮੇ ਦੀਆਂ ਚੱਲ ਰਹੀਆਂ ਖ਼ਬਰਾਂ ਦਾ ਮੌਜੂ ਓਡਾਉਦਿਆਂ ਜਰਮਨੀ ਦੀ ਪ੍ਰਮੁੱਖ ਜੁਝਾਰੂ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ, ਬੱਬਰ ਖਾਲਸਾ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਭਾਈ ਗੁਰਮੀਤ ਸਿੰਘ ਖਨਿਆਣ, ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਲਖਵਿੰਦਰ ਸਿੰਘ ਮੱਲ੍ਹੀ ਅਤੇ ਬਾਬਾ ਸੋਹਣ ਸਿੰਘ ਕੰਗ ਹੋਰਾਂ ਨੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਜੇਕਰ ਭਾਰਤੀ ਹਕੂਮਤ ਸਿੱਖਾਂ ਪ੍ਰਤੀ ਵਾਕਿਆ ਹੀ ਸੁਹਿਰਦ ਹੈ ਤਾਂ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਪਹਿਲ ਦੇ ਅਧਾਰ ਤੇ ਰਿਹਾ ਕਰੇ। ਉਪਰੋਕਤ ਆਗੂਆਂ ਨੇ ਅੱਗੇ ਕਿਹਾ ਕਿ ਇੱਕ ਪਾਸੇ ਭਾਰਤੀ ਹੁਕਮਰਾਨ ਕਾਲੀ ਸੂਚੀ ਖਤਮ ਕਰਨ ਦੇ ਹਾਸੋਹੀਣੇ ਐਲਾਨ ਕਰ ਅਪਣੇ ਹੱਥਠੋਕਿਆਂ ਰਾਂਹੀ ਵਾਹ-ਵਾਹ ਖੱਟਣ ਦੀ ਕੋਸਿ਼ਸ਼ ਵਿੱਚ ਹਨ ਤੇ ਦੂਜੇ ਪਾਸੇ ਸਿੱਖਾਂ ਦੇ ਧਾਰਮਿਕ ਅਸਥਾਨ ਜਿਵੇਂ ਗੁਰਦਵਾਰਾ ਗਿਆਨ ਗੋਦੜੀ ਸਾਹਿਬ, ਡਾਂਗਮਾਰ ਅਤੇ ਉੜੀਸਾ ਵਿੱਚ ਵੀ ਇਹਨੀ ਦਿਨੀ ਗੁਰਦਵਾਰਾ ਸਾਹਿਬ ਢਾਹੇ ਜਾਣ ਦੀਆਂ ਚਰਚਾਵਾਂ ਜੋਰਾਂ ‘ਤੇ ਹਨ।
ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਕਾਲੀ ਸੂਚੀ ਦੇ ਖਾਤਮੇ ਦੀ ਨਾਂ ਕਦੇ ਮੰਗ ਕੀਤੀ ਤੇ ਨਾਂ ਅਜਿਹੀ ਕੋਈ ਮੰਗ ਹੈ ਇਸ ਲਈ ਖਾਲਸਾ ਪੰਥ ਨੂੰ ਦੁਸਮਣ ਦੀਆਂ ਚਾਲਾਂ ‘ਤੋਂ ਸੁਚੇਤ ਰਹਿਣਾ ਚਾਹੀਦਾਂ ਹੈ ਤੇ ਅਪਣੇ ਨਿਸ਼ਾਨੇ ਕੌਂਮੀ ਘਰ ਲਈ ਜੱਦੋਜਹਿਦ ਜਾਰੀ ਰੱਖਣੀ ਚਾਹੀਦੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *