ਬਰੱਸਲਜ ਵਿਖੇ ਤੀਆ ਦਾ ਮੇਲਾ ਵੱਖਰੀ ਛਾਪ ਛੱਡ ਗਿਆ

ਬੈਲਜੀਅਮ 19 ਸਤੰਬਰ (ਯ.ਸ) ਬਰੱਸਲਜ ਤੀਆ ਦੇ ਬੈਨਰ ਹੈਠ ਨੂਰਪ੍ਰੀਤ ਕੌਰ ਅਤੇ ਉਸ ਦੀਆ ਸਾਥਣਾ ਵਲੋ ਚੋਥਾ ਤੀਆ ਦਾ ਮੇਲਾ ਬਰੱਸਲਜ ਦੇ ਸਬਕਮੇਟੀਘਰ ਜੀਲਕ ਵਿਖੇ ਕਰਵਾਇਆ ਮੇਲੇ ਦੀ ਸੁਰੂਆਤ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਅਤੇ ਫੇਰ ਪੰਜਾਬੀ ਮੁਟਿਆਰਾ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ 1 ਵਜੇ ਤੋ 6 ਵਜੇ ਸਾਮ ਤੱਕ ਚੱਲੇ ਇਸ ਪ੍ਰੋਗਰਾਮ ਨੂੰ ਮਣੀ ਦੇ ਡੀ ਜੇ ਅਤੇ ਰਾਣੀ ਬਠਿੰਡਾ ਯੂ ਕੇ ਵਾਲੀ ਵਲੋ ਸਟੇਜ ਦੀ ਸੇਵਾ ਨਾਲ ਬਾਖੂਬ ਚਲਾਇਆ ਮਨਦੀਪ ਕੌਰ ਮਾਛੀਵਾੜਾ ਵਲੋ ਵੀ ਸਟੇਜ ਤੇ ਆਪਣੀ ਹਾਜਰੀ ਲਗਵਾਈ ਗਈ ਜਿਨਾ ਆਪਣੀਆ ਬੋਲੀਆ ਤੇ ਸਭ ਨੂੰ ਨੱਚਣ ਲਾ ਦਿਤਾ ਵੱਖ ਵੱਖ ਰੰਗਾ ਵਿਚ ਰੰਗੇ ਇਸ ਮੇਲੇ ਵਿਚ ਪੰਜਾਬ ਦੇ ਖਾਣਿਆ ਦੀਆ ਸਟਾਲਾ ਵੀ ਦੇਖਣ ਵਿਚ ਆਈਆ ਹਰ ਰੰਗ ਵਿਚ ਰੰਗੇ ਇਸ ਮੇਲੇ ਵਿਚ ਨੂਰਪ੍ਰੀਤ ਕੌਰ ਵਲੋ ਭਾਗ ਲੈਣ ਵਾਲੀਆ ਮੁਟਿਆਰਾ ਦਾ ਸਨਮਾਨ ਕੀਤਾ ਗਿਆ ਅਤੇ ਆਏ ਦਰਸ਼ਕਾ ਦਾ ਧੰਨਵਾਦ ਕੀਤਾ ।

Geef een reactie

Het e-mailadres wordt niet gepubliceerd. Vereiste velden zijn gemarkeerd met *