ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮ੍ਰਪਤਿ ਗੈਂਟ ਗੁਰੂ ਘਰ ਚ ਸੰਗਤਾਂ ਨੇ ਸਹਿਜ ਪਾਠ ਅਰੰਭ ਕੀਤੇ


ਬੈਲਜੀਅਮ 16 ਸਤੰਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸ਼ਹਿਰ ਗੈਂਟ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸੰਗਤ ਦੇ ਸਹਿਯੋਗ ਅਤੇ ਪੈਰਿਸ ਫਰਾਂਸ ਦਸ਼ਮੇਸ਼ ਅਕੈਡਮੀ ਦੇ ਸੰਚਾਲਿਕ ਭਾਈ ਗੁਰਦਿਆਲ ਸਿੰਘ ਖਾਲਸਾ ਜੀ ਦੇ ਉਦਮ ਸਦਕਾ ਅੱਜ ਐਤਵਾਰ 15 ਸਤੰਬਰ ਨੂੰ ਸ੍ਰੀ ਸ਼ਹਿਜ ਪਾਠਾਂ ਦੀ ਲੜੀ ਅਰੰਭ ਹੋਈ, ਗੁਰਦੁਆਰਾ ਗੈਂਟ ਦੀਆਂ ਸਮੂਹ ਸੰਗਤਾਂ ਅਤੇ ਪ੍ਰਬੰਧਿਕ ਸੇਵਾਦਾਰਾਂ ਵਲੋ ਬੜੀ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਗਿਆ, ਐਤਵਾਰ ਗੁਰੂ ਘਰ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਥਾਨਿਕ ਜਥੈ ਬਚਿਆਂ ਵਲੋ ਸ਼ਬਦ ਕੀਰਤਨ ਰਾਹੀ ਹਾਜਰੀ ਭਰੀ ਉਪਰੰਤ ਗੁਰੂ ਘਰ ਦੇ ਗ੍ਰੰਥੀ ਸਾਹਬ ਭਾਈ ਮਨਿੰਦਰ ਸਿੰਘ ਜੀ ਖਾਲਸਾ ਵਲੋ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰ ਰਾਹੀ ਗੁਰ ਇਤਹਾਸ ਸਰਵਣ ਕਰਵਾਏ ਗਏ,ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੂਰਬ ਨੂੰ ਮੁੱਖ ਰਖਦਿਆ ਹੋਇਆ ਅਨੇਕ ਪ੍ਰਵਾਰਾਂ ਵਲੋ ਸ੍ਰੀ ਸਹਿਜ ਪਾਠਾਂ ਦੀ ਲੜੀ ਅਰੰਭ ਕੀਤੀ ਗਈ, ਕੁਝ ਹਫਤੇ ਪਹਿਲਾ ਸੰਗਤਾਂ ਨੂੰ ਕੀਤੀ ਗਈ ਬੇਨਤੀ ਉਪਰੰਤ 20 ਕੁ ਪ੍ਰਵਾਰਾਂ ਨੇ ਆਪਣੇ ਨਾਮ ਲਿਖਵਾਏ ਸਨ, ਪਰ ਅੱਜ 15 ਸਤੰਬਰ ਦਿਨ ਐਤਵਾਰ ਗੈਂਟ ਗੁਰੂਘਰ ਵਿਚ 40 ਪ੍ਰਵਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਅਰਦਾਸ ਕਰਕੇ ਸਹਿਜ ਪਾਠ ਅਰੰਭ ਕੀਤੇ, ਗੁਰੂ ਪਿਆਰ ਵਾਲੀਆਂ ਸੰਗਤਾਂ ਵਲੋ ਸ੍ਰੀ ਗੁਰ ੂਨਾਨਕ ਦੇਵ ਜੀ ਮਹਾਰਾਜ ਜੀ ਦੇ ਉਪਦੇਸ਼ ਨੂੰ ਯਾਦ ਕਰਨ ਦਾ ਬਹੁਤ ਸੋਹਣਾ ਉਪਰਾਲਾ ਹੈ,ਪੈਰਿਸ ਫਰਾਸ ਤੋ ਉਚੇਚੇ ਤੌਰ ਤੇ ਖਾਲਸਾ ਗੁਰਮਤਿ ਅਕੈਡਮੀ ਪੈਰਿਸ ਵਲੋ ਭਾਈ ਗੁਰਦਿਆਲ ਸਿੰਘ ਖਾਲਸਾ ਜੀ ਅਤੇ ਸਾਥੀ ਸੰਗਤਾਂ ਦੇ ਦਰਸ਼ਨਾ ਲਈ ਪਹੂੰਚੇ ਅਤੇ ਉਹਨਾ ਨੇ ਸੰਗਤਾਂ ਨੂੰ ਸ੍ਰੀ ਸਹਿਜ ਪਾਠ ਦੀ ਮਹਾਨਤਾ ਸਮਝਾਈ ਅਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਭਾਗਾਂ ਵਿਚ ਸੈਚੀਆਂ ਸੰਗਤਾਂ ਨੂੰ ਭੇਟਾ ਕੀਤੀਆਂ , ਅਰਦਾਸ ਬੇਨਤੀ ਉਪਰੰਤ ਗੁਰਦੁਆਰਾ ਪ੍ਰਬੰਧਿਕ ਕਮੇਟੀ ਗੈਂਟ ਬੈਲਜੀਅਮ ਵਲੋ ਭਾਈ ਗੁਰਦਿਆਲ ਸਿੰਘ ਜੀ ਅਤੇ ਉਹਨਾ ਨਾਲ ਪੈਰਿਸ ਤੋ ਆਏ ਸਾਥੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਅਤੇ ਸ਼ੀਲਡ ਦੇ ਕੇ ਧੰਨਵਾਦ ਸਾਹਿਤ ਸਨਮਾਨਿਤ ਕੀਤਾ ਗਿਆ, ਬੀਬੀ ਹਰਪ੍ਰੀਤ ਕੌਰ ਅਤੇ ਬੀਬਾ ਅਨਮੋਲ ਕੌਰ ਜੋ ਹਰ ਹਫਤੇ ਗੈਂਟ ਗੁਰੂ ਘਰ ਵਿਚ ਬਚਿਆ ਦੀਆਂ ਗੁਰਮੱਤ ਕਲਾਸਾ ਲਗਾਉਦੇ ਹਨ ਬੜੀ ਲਗਨ ਨਾਲ ਬਚਿਆਂ ਨੂੰ ਪੰਜਾਬੀ ਗੁਰਮੁੱਖੀ ਦਾ ਭਰਪੂਰ ਗਿਆਨ ਦੇਣ ਲਈ ਸੇਵਾ ਵਿਚ ਅਹਿਮ ਹਿਸਾ ਪਾਉਦੇ ਹਨ ਇਹਨਾ ਨੂੰ ਭਾਈ ਗੁਰਦਿਆਲ ਸਿੰਘ ਖਾਲਸਾ ਜੀ ਵਲੋ ਖਾਸ ਤੌਰ ਤੇ ਸਨਮਾਣਿਤ ਕੀਤਾ ਗਿਆ, ਗੁਰੂ ਘਰ ਦੇ ਪ੍ਰਬੰਧਿਕ ਸੇਵਾਦਾਰਾਂ ਵਲੋ ਸਾਰੀਆਂ ਸੰਗਤਾਂ ਸੇਵਾਦਾਰਾਂ ਦਾ ਖਾਸ ਧੰਨਵਾਦ ਮੁੱਖ ਸੇਵਾਦਾਰ ਭਾਈ ਉਪਿੰਦਰ ਸਿੰਘ ਜਸਵਾਲ ਵਲੋ ਕੀਤਾ ਗਿਆ ਅਤੇ ਗੁਰੂ ਸਾਹਿਬਾਂ ਜੀ ਤੇ ਸਿੱਖ ਕੌਮ ਦੇ ਇਤਿਹਾਸਿਕ ਦਿਹਾੜੇ ਮਨਾਉਣ ਲਈ ਵਆਦਾ ਕੀਤਾ , ਗੁਰੂ ਕਾ ਅਟੂਟ ਲੰਗਰ ਵਰਤਾਇਆ ਗਿਆ, ਸਿੱਖ ਕੌਮ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋ ਲੈ ਕੇ ਮੌਜੂਦਾ ਸ਼ਬਦ ਗੁਰੂ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਨੇ ਧੁਰ ਕੀ ਬਾਣੀ ਅੰਮ੍ਰਿਤਬਾਣੀ ਅਨਮੋਲ ਖਜਾਨਾ ਬਖਸ਼ਿਆ ਹੈ ਜਾਤ ਪਾਤ ਧਰਮ ਮਜਹਬ ਤੋ ਉਪਰ ਉਠ ਕੇ ਸਰਭਸਾਝੀ ਵਾਲਤਾ ਦੀ ਬਖਸ਼ਿਸ਼ ਆਪ ਸ਼ਬਦ ਅਭਿਲਾਸ਼ੀ ਪ੍ਰਾਣੀ ਹਿਮਤ ਕਰਕੇ ਇਸ ਖਜਾਨੇ ਚੋ ਨਿਆਮਤਾ ਪ੍ਰਾਪਤ ਕਰਕੇ ਸੰਪੂਰਨ ਲਾਭ ਉਠਾ ਸਕਦੇ ਹੋ , ਧੁਰਕੀ ਬਾਣੀ ਵਾਹਿਗੁਰੂ ਮੰਤਰ ਗਿਆਨ ਦੇ ਸਾਗਰ ਚੋ ਦੁਨੀਆਵੀ ਵਸਤਾ ਤਾ ਪ੍ਰਾਪਤ ਹੂੰਦੀਆਂ ਹੀ ਹਨ, ਅਤੇ ਚੌਰਾਸੀ ਦੇ ਜੂੰਨਾ ਦੀ ਭਟਕਣਾ ਚੋ ਛੁਟਕਾਰਾ ਵੀ ਮਿਲਦਾ ਹੈ, ਦਾਸ ਕਿਸੇ ਕੀਰਤਨੀਏ ਵਲੋ ਹਕੀਕਤ ਸੁਣ ਰਿਹਾ ਸੀ ਕਿਤੇ ਵੱਡੇ ਪੁਲੀਸ ਅਫਸਰ ਡੀ ਜੀ ਪੀ ਚਾਹਿਲ ਸਾਹਬ ਦੀ ਹੱਡ ਬੀਤੀ , ਕਹਿੰਦੇ ਕਿ ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀ ਬਿਦਰਾਬਨ ਦੇ ਹਿੰਦੂ ਸਾਧੂ ਨੂੰ ਨੱਕ ਮਸਤੱਕ ਹੂੰਦੇ ਅਸੀਰਵਾਦ ਲੈ ਰਹੇ ਸਨ ਤਾ ਇਸ ਸਿੱਖ ਪਗੜੀਧਾਰੀ ਪੁਲੀਸ ਆਫੀਸ਼ਰ ਡੀ ਜੀ ਪੀ ਚਾਹਿਲ ਸਾਹਬ ਨੇ ਜਦ ਹਿੰਦੂ ਸਾਧੂ ਅੱਗੇ ਸੀਸ ਨਿਵਾਇਆ ਕਿ ਸੰਤ ਜੀ ਸਾਨੂੰ ਵੀ ਕੁਝ ਦਿਵੋ ਤਾਂ ਉਸ ਸਾਧੂ ਨੇ ਕਿਹਾ ਚਾਹਿਲ ਸਾਹਬ ਗੁਰੂ ਨਾਨਕ ਕੇ ਸਿੱਖ ਹੋ ਕਰ ਕਿਸੀ ਔਰ ਸੇ ਮਾਂਗਨ ਜਾਤੇ ਹੋ ਸ਼ਰਮ ਨਹੀ ਆਤੀ, ਚਾਹਿਲ ਕਹਿੰਦੇ ਹੋਰਾਂ ਨੂੰ ਦਿੰਦੇ ਹੋ ਤਾ ਸਾਨੂੰ ਵੀ ਦਿਵੋ, ਤਾਂ ਹਿੰਦੂ ਸਾਧੂ ਨੇ ਕਿਹਾ ਜੇ ਮੇਰੇ ਕੋਲੋ ਹੀ ਲੈਣਾ ਹੈ ਤਾ ਪਕੜ ਕਾਗਜ ਪਿੰਨ ਤਾਂ ਲਿਖ, ਜਦ ਸਾਧੂ ਨੇ ਲਿਖਵਾਇਆ, ਕੀ ਲਿਖਵਾਇਆਂ ਮੂਲ਼ ਮੰਤਰ ਨਾਨਕ ਹੋਸੀ ਭੀ ਸੱਚ ਤੱਕ, ਕਹਿੰਦਾ ਇਸ ਦਾ ਜਾਪ ਕਰੋ ਜੋ ਮੰਗੋਗੇ ਮਿਲੇਗਾ ਜੋ ਚਾਹੋਗੇ ਪੂਰਾ ਹੋਵੇਗਾ, ਸਾਰੀ ਉਮਰ ਬੀਤ ਗਈ ਪੜਦੇ ਰਹੇ ਹਾ,
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਹੋਰ ਥਾਵਾਂ ਤੇ ਭਟਕਣ ਵਾਲੇ ਸਿੱਖ ਘਰਾਣੇ ਵਿਚ ਜਨਮੇ ਲੋਕੋ ਵਿਰਾਸਤ ਵਿਚ ਮਿਲਿਆਂ ਸ਼ਬਦ ਗੁਰੂ ਜਹਾਜ ਸਮੇ ਨਾਲ ਜਾਗ ਕੇ ਪਕੜ ਲਵੋ ਆਪਣਾ ਅਤੇ ਆਪਣੀ ਕੁੱਲ ਨੂੰ ਸਵਾਰ ਲਵੋ, ਜੋ ਤਾਕਤਾ ਵਾਹਿਗੁਰੂ ਜਾਪ ਵਿਚ ਹਨ ਜੋ ਸ਼ਕਤੀ ਮੂੰਲ ਮੰਤਰ ਵਿਚ ਹੈ ਇਸ ਕਲਗੁੱਗ ਦੇ ਸਮੇ ਵਿਚ ਹੋਰ ਕੋਈ ਵੀ ਕਿਤਉ ਵੀ ਨਹੀ ਮਿਲ ਸਕਦੀ, ਗੁਰੂ ਵਾਲੇ ਬਣੌ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ‘ਮੈ ਚਾਰੇ ਪੁੱਤ ਕਿਉ ਵਾਰੇ ਜਰਾ ਵਿਚਾਰਿਉ’ ਗੁਰੂ ਸਾਹਿਬਾਂ ਜੀ ਵਲੋ ਹਰ ਸਾਖੀ ਹਰ ਵਾਰਤਾ ਸਾਨੂੰ ਸਿਖਿਆ ਦੇਣ ਵਾਸਤੇ ਹੈ,

Geef een reactie

Het e-mailadres wordt niet gepubliceerd. Vereiste velden zijn gemarkeerd met *