ਗੈਂਟ ਵਿਖੇ ਹੋਈ ਸਹਿਜ ਪਾਠ ਦੀ ਲੜੀ ਸ਼ੁਰੂ

ਬੈਲਜੀਅਮ 19 ਸਤੰਬਰ (ਯ.ਸ)ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਬੈਲਜੀਅਮ ਦੀਆ ਸੰਗਤਾ ਵਲੋ ਬੜੀ ਸ਼ਰਧਾ ਨਾਲ ਮਨਾਇਆ ਗਿਆ ਸੁਖਮਣੀ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਮੁਖ ਗਰੰਥੀ ਭਾਈ ਮਨਿੰਦਰ ਸਿੰਘ ਖਾਲਸਾ ਅਤੇ ਬੱਚਿਆ ਵਲੋ ਗੁਰਬਾਣੀ ਦਾ ਨਿਰੋਲ ਕੀਰਤਨ ਕੀਤਾ ਇਸ ਮੋਕੇ ਤੇ ਗੁਰੂ ਨਾਨਕ ਦੇਵ ਜੀ ਦੇ 550 ਆਗਮਨ ਪੁਰਬ ਦੀ ਖੁਸ਼ੀ ਵਿਚ ਬੈਲਜੀਅਮ ਦੇ ਪਰਿਵਾਰਾ ਵਲੋ ਸਹਿਜ ਪਾਠਾ ਦੀ ਲੜੀ ਚਲਾਈ ਗਈ ਜਿਨਾ ਵਿਚ 40 ਪਰਿਵਾਰਾ ਇਸ ਲੜੀ ਦਾ ਹਿਸਾ ਬਣੇ ਹਨ ਇਸ ਮੌਕੇ ਤੇ ਫਰਾਸ ਤੋ ਵਿਸ਼ੇਸ਼ ਤੋਰ ਤੇ ਗੁਰਮਿਤ ਅਕੈਡਮੀ ਪੈਰਿਸ ਦੇ ਭਾਈ ਗੁਰਦਿਆਲ ਸਿੰਘ ਜੀ ਦੀ ਪੂਰੀ ਟੀਮ ਨੇ ਹਿਸਾ ਲਿਆ ਅਤੇ ਸੰਗਤਾ ਨੂੰ ਸਬੋਧਨ ਕਰਦੇ ਹੋਏ ਸ਼ਹਿਜ ਪਾਠ ਦੀ ਮਾਨਤਾ ਸਮਝਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਮੂਹ ਆਏ ਜਥੇ ਸਾ ਸਨਮਾਨ ਕੀਤਾ ਗਿਆ ਬੱਚੀ ਅਨਮੋਲ ਕੌਰ ਅਤੇ ਬੀਬੀ ਹਰਪ੍ਰੀਤ ਕੌਰ ਜੋ ਹਰ ਹਫਤੇ ਬੱਚਿਆ ਦਾ ਗੁਰਮਿਤ ਦੀਆ ਕਲਾਸਾ ਲਾਉਦੇ ਹਨ ਦਾ ਵਿਸ਼ੇਸ਼ ਸਨਮਾਨ ਭਾਈ ਗੁਰਦਿਆਲ ਸਿੰਘ ਵਲੋ ਕੀਤਾ ਗਿਆ ਆਈ ਸੰਗਤਾ ਦਾ ਧੰਨਵਾਦ ਗੁਰੂਘਰ ਦੇ ਮੁਖ ਸੇਵਾਦਾਰ ਭਾਈ ਜਸਵਾਲ ਸਿੰਘ ਵਲੋ ਕੀਤਾ ਅਤੇ ਸਾਰੇ ਗੁਰੂਆ ਦੇ ਦਿਹਾੜੇ ਤੇ ਸੰਗਤਾ ਨੂੰ ਸ਼ਾਮਲ ਹੋਣ ਦੀ ਬੈਨਤੀ ਕੀਤੀ ।

Geef een reactie

Het e-mailadres wordt niet gepubliceerd. Vereiste velden zijn gemarkeerd met *