ਜੀਕੇ ਦੀ ਪਾਰਟੀ ਨੇ ਬਾਦਲਦਲ ਦੀਪ੍ਰੇਸ਼ਾਨੀ ਵਧਾਈ?

ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਹ ਗਲ ਸਪਸ਼ਟ ਕਰ ਦਿੱਤੀ ਕਿ ਉਹ ਅਕਤੂਬਰ ਦੇ ਅਰੰਭ ਵਿੱਚਗ੍ਰੇਟਰ ਕੈਲਾਸ਼ (ਪਹਾੜੀ ਵਾਲੇ) ਗੁਰਦੁਆਰੇ ਵਿਖੇਸ੍ਰੀ ਅਖੰਡਪਾਠ ਦੀ ਸਮਾਪਤੀ, ਅਰਦਾਸ ਅਤੇਸਤਿਗੁਰਾਂਦੇ ਹੁਕਮਨਾਮੇ ਉਪਰੰਤ ਆਪਣੀ ਗਠਤ ਕੀਤੀ ਜਾ ਰਹੀ ਨਵੀਂ ਪਾਰਟੀ ਦੇ ਨਾਂ ਦਾਐਲਾਨ ਕਰਨਗੇ। ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਦੀ ਪਾਰਟੀ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ’ਤੇ ਮਰਿਆਦਾਵਾਂ ਦਾ ਪਾਲਣ ਕਰਨਾ ਅਤੇਇਨ੍ਹਾਂ ਦੇਪਾਲਣ ਪ੍ਰਤੀ ਸਿੱਖ ਜਗਤ ਨੂੰ ਜਾਗਰੂਕ ਕਰਨਾ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਦੀ ਪਾਰਟੀ ਸਿੱਖਾਂ ਦੇ ਮੂਲ ਹਿਤਾਂ-ਅਧਿਕਾਰਾਂ ਦੀ ਸੁਰਖਿਆ ਨਿਸ਼ਚਿਤ ਬਣਾਈ ਰਖਣ ਪ੍ਰਤੀ ਵੀ ਚੇਤਨ ਰਹੇਗੀ। ਇਸਤਰ੍ਹਾਂ ਜੀਕੇ ਨੇ ਗਠਤ ਕੀਤੀ ਜਾ ਰਹੀ ਆਪਣੀ ਪਾਰਟੀ ਦੀ ਰੂਪ-ਰੇਖਾ ਦਾ ਖੁਲਾਸਾ ਹੀ ਨਹੀਂ ਕੀਤਾ, ਸਗੋਂ ਆਮ ਸਿੱਖਾਂ ਦਾ ਸਮਰਥਨ ਜੁਟਾ, ਪਾਰਟੀ ਦੇ ਨਾਂ ਦਾਐਲਾਨ ਕਰਨ ਦੇ ਨਾਲ ਹੀ, ਉਸਨੂੰ ਮਜ਼ਬੂਤ ਅਧਾਰ ਦੇਣ ਦੇ ਉਦੇਸ਼ ਨਾਲ, ਆਮ ਸਿੱਖਾਂ ਨਾਲਸਿੱਧਾ ਸੰਪਰਕਕਾਇਮ ਕਰਨਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ। ਦਸਿਆ ਗਿਆ ਹੈ ਕਿ ਜੀਕੇ ਵਲੋਂ ਸ਼ੁਰੂ ਕਤੀ ਗਈ ਇਸ ਮੁਹਿੰਮ ਨੂੰ ਉਤਸਾਹਜਨਕ ਹੁੰਗਾਰਾ ਮਿਲ ਰਿਹਾ ਹੈ, ਜਿਸਤੋਂ ਉਹਬਹੁਤ ਹੀ ਉਤਸਾਹਿਤ ਨਜ਼ਰ ਆ ਰਹੇ ਹਨ।
ਬਾਦਲ ਦਲ ਵਿੱਚ ਪ੍ਰੇਸ਼ਾਨੀ ਦਾ ਮਾਹੌਲ: ਦੂਜੇ ਪਾਸੇ ਮਨਜੀਤ ਸਿੰਘ ਜੀਕੇ ਵਲੋਂ ਆਪਣੀ ਪਾਰਟੀ ਸੰਬੰਧੀ ਕੀਤੇ ਗਏ ਉਪਰੋਕਤ ਖੁਲਾਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸਦੀ ਸੱਤਾ-ਅਧੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਿਆਂ ਵਿੱਚ ਸ਼ੁਰੂ ਹੋਈ ਹਲਚਲ ਤੋਂ ਜੋ ਸੰਕੇਤ ਮਿਲ ਰਹੇ ਹਨ, ਉਨ੍ਹਾਂ ਤੋਂ ਇਉਂ ਜਾਪਦਾ ਹੈ ਜਿਵੇਂ ਪਾਰਟੀ ਦੇ ਨਾਂ ਦਾ ਐਲਾਨ ਕੀਤੇ ਬਿਨਾਂ ਹੀ ਜੀਕੇਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਆਮ ਸਿੱਖਾਂ ਵਲੋਂ ਜੋ ਹੂੰਗਾਰਾ ਮਿਲ ਰਿਹਾ ਹੈ, ਉਸਦੀਆਂ ਖਬਰਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੀ ਨੀਂਦਰ ਹਰਾਮ ਕਰਦਿੱਤੀ ਹੈ, ਉਨ੍ਹਾਂ ਨੂੰ ਇਉਂ ਜਾਪਣ ਲਗਾ ਹੈ ਕਿ ਜਿਵੇਂ ਉਨ੍ਹਾਂ ਦੇ ਪੈਰਾਂਹੇਠੋਂੇ ਉਸ ਜ਼ਮੀਨ ਨੇ ਲਗਾਤਾਰ ਖਿਸਕਣਾ ਸ਼ੁਰੂ ਕਰ ਦਿੱਤਾ ਹੈ, ਜੋ ਉਨ੍ਹਾਂ ਨੂੰ ਆਪਣਾ ਸਹਾਰਾ ਦੇ, ਖੜਿਆਂ ਕੀਤੀ ਰਖਦੀ ਚਲੀ ਆ ਰਹੀ ਹੈ। ਉਨ੍ਹਾਂ ਨੂੰ ਅਜਿਹਾ ਵੀ ਜਾਪਣ ਲਗਾ ਹੈ ਕਿ ਜਿਉਂ ਹੀ ਜੀਕੇ ਵਲੋਂ ਆਪਣੀ ਪਾਰਟੀ ਦੇ ਨਾਂ ਦਾ ਐਲਾਨ ਕੀਤਾ ਗਿਆ, ਤਿਉਂ ਹੀ ਗੁਰਦੁਆਰਾ ਕਮੇਟੀ ਵਿਚਲੇ ਦਲ ਦੇ ਵਧੇਰੇ ਮੈਂਬਰਾਂ ਵਲੋਂ ਉਨ੍ਹਾਂ ਵਲ ਪਲਾਇਨ ਕੀਤਾ ਜਾਣਾ ਸ਼ੁਰੂ ਹੋ ਸਕਦਾ ਹੈ, ਜਿਸਦੇ ਫਲਸਰੂਪ ਗੁਰਦੁਆਰਾ ਕਮੇਟੀ ਪੁਰ ਉਨ੍ਹਾਂ ਦੇ ਕਬਜ਼ੇ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਣ ਦੀ ਸੰਭਾਵਨਾ ਬਣਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਗੁਰਦੁਆਰਾ ਕਮੇਟੀ ਦੇ ਵਰਤਮਾਨ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦਾ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਗੁਰਦੁਆਰਾ ਕਮੇਟੀ ਦੀ ਸੱਤਾ ਉਨ੍ਹਾਂ ਹਥੋਂ ਨਿਕਲ ਸਕਦੀ ਹੈ।
ਦਸਿਆ ਜਾਂਦਾ ਹੈ ਕਿ ਇਸ ਸਥਿਤੀ ਦੇ ਬਣਦਿਆਂ ਜਾਣ ਦੀਆਂ ਸੰਭਾਵਨਾਵਾਂ ਨੂੰ ਵੇਖਦਿਆਂਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ, ਵਿਸ਼ੇਸ਼ ਰੂਪ ਵਿੱਚ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ, ਕਮੇਟੀ ਦੀ ਸੱਤਾ ਨੂੰ ਹਥੋਂ ਨਿਕਲ ਜਾਣ ਦੀ ਬਣਨ ਵਾਲੀ ਸਥਿਤੀ ਤੋਂ ਆਪਣਾ ਬਚਾਅ ਕਰੀ ਰਖਣ ਲਈ,ਕੌਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਸ. ਸਿਰਸਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਇਕ ਸੀਨੀਅਰ ਮੈਂਬਰ ਹਰਮਨਜੀਤ ਸਿੰਘ ਨੂੰ ਮਨਜੀਤ ਸਿੰਘ ਵਿਰੁਧ ਹਥਿਆਰ ਵਜੋਂ ਵਰਤਣ ਦੇ ਉਦੇਸ਼ ਨਾਲ਼, ਉਨ੍ਹਾਂ ਨੂੰ ਮਨਜੀਤ ਸਿੰਘ ਜੀਕੇ ਵਿਰੁਧ ਆਰਥਕ ਮਾਮਲਿਆਂ ਦੀ ਜਾਂਚ ਕਰਨ ਦੀ ਜ਼ਿਮੇਂਦਾਰੀ ਸੌਂਪ ਦਿੱਤੀ ਹੈ।
ਇਸ ਸੰਬੰਧ ਵਿੱਚਰਾਜੌਰੀ ਗਾਰਡਨ ਦੇ ਵਾਸੀਆਂ ਵਲੋਂ ਇਕ ਦਿਲਚਸਪ ਗਲ ਇਹ ਦਸੀ ਜਾ ਰਹੀ ਹੈ ਕਿ ਕਿਸੇ ਸਮੇਂ ਹਰਮਨਜੀਤ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਦੂਸਰੇ ਨਾਲ ‘ਛੱਤੀ’(36) ਦਾ ਆਂਕੜਾ ਸੀ, ਮਤਲਬ ਇਹ ਕਿ ਦੋਵੇਂ ਇੱਕ-ਦੂਜੇ ਦੇ ਕਟੜ ਵਿਰੋਧੀ ਸਮਝੇ ਜਾਂਦੇ ਸਨ। ਰਾਜੌਰੀ ਗਾਰਡਨ ਦੇ ਇਨ੍ਹਾਂ ਵਾਸੀਆਂ ਅਨੁਸਾਰ ਹੀ ਜਦੋਂ ਸ. ਸਿਰਸਾ ਰਾਜੌਰੀ ਗਾਰਡਨ ਵਿਧਾਨਸਭਾ ਹਲਕੇ ਤੋਂ ਦਿੱਲੀ ਵਿਧਾਨ ਸਭਾ ਦੀ ਚੋਣ ਲੜਨ ਲਈ ਮੈਦਾਨ ਵਿੱਚ ਉਤਰੇ ਤਾਂ ਹਰਮਨਜੀਤ ਸਿੰਘ, ਜੋ ਉਸ ਸਮੇਂ ਵੀ ਰਾਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਸਨ, ਅਪ੍ਰਤੱਖ ਰੂਪ ਵਿੱਚ ਉਨ੍ਹਾਂ ਵਿਰੁਧ ਸਰਗਰਮ ਹੋ ਗਏ, ਇਸੇ ਤਰ੍ਹਾਂ ਜਦੋਂ ਰਾਜੌਰੀ ਗਾਰਡਨ ਸਿੰਘ ਸਭਾ ਦੀਆਂ ਆਮ ਚੋਣਾਂ ਹੋਣ ਨੂੰ ਆਈਆਂ ਤਾਂ ਸ. ਸਿਰਸਾ ਵੀ ਅਪ੍ਰਤੱਖ ਰੂਪ ਵਿੱਚ ਉਨ੍ਹਾਂ ਦੇ ਵਿਰੋਧੀ ਦੀ ਪਿੱਠ ਥਾਪਣਨ ਲਗੇ। ਇਨ੍ਹਾਂ ਵਖੋ-ਵੱਖ ਸਮੇਂ ਬਣੇ ਗੰਭੀਰ ਹਾਲਾਤ ਵਿੱਚ ਮਨਜੀਤ ਸਿੰਘ ਜੀਕੇ ਹੀ ਦੋਹਾਂ ਲਈ ਸੰਕਟ-ਮੋਚਨ ਬਣ, ਅਗੇ ਆਏ ਤੇ ਦੋਹਾਂ ਹਾਲਾਤ ਵਿੱਚ ਉਹ ਦੋਹਾਂ ਦੀ ਜਿੱਤ ਨਿਸ਼ਚਿਤ ਕਰਨ ਵਿੱਚ ਮਦਦਗਾਰ ਸਾਬਤ ਹੋਏ। ਇਨ੍ਹਾਂ ਦਾ ਹੀ ਕਹਿਣਾ ਹੈ ਕਿ ਅੱਜ ਨਿਜ ਸੁਆਰਥ ਲਈ ਦੋਵੇਂ ਇੱਕ-ਦੂਜੇ ਦੇ ਵਿਰੌਧੀ, ਸਾਂਝੇ ਸੰਕਟ-ਮੋਚਨ ਰਹੇਜੀਕੇ ਵਿਰੁਧ ਪਿਠ ਜੋੜ, ਖੜੇ ਹੋ ਗਏ ਹਨ।ਜੇ ਇਸ ਗਲ ਵਿੱਚ ਲੇਸ਼ ਮਾਤ੍ਰ ਵੀ ਸਚਾਈ ਹੈ ਤਾਂ ਕੀ ਕਿਹਾ ਜਾ ਸਕਦਾ ਹੈ ਇਨ੍ਹਾਂ ਦੋਹਾਂ ਦੀ … ਸੋਚ ਲਈ?
ਉੁਧਰ ਦਿੱਲੀ ਗੁਰਦੁਆਾਰਾ ਕਮੇਟੀ ਦੇ ਮੈਂਬਰਾਂ ਦੇ ਪਾਲਾ ਬਦਲਣਦੇ ਸੰਬੰਧ ਵਿੱਚ ਚਲ ਰਹੀ ਚਰਚਾ ਵਿੱਚ ਇਸਦਾ ਇੱਕ ਕਾਰਣ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਸ. ਸਿਰਸਾ ਆਪਣਾ ਸਾਥ ਦੇਣ ਵਾਲੇ ਮੈਂਬਰਾਂ ਨੂੰ ਉਹ ਸਨਮਾਨ ਨਹੀਂ ਦੇ ਪਾ ਰਹੇ, ਜਿਸਦੇ ਕਿ ਉਹ ਹਕਦਾਰ ਹਨ ਅਤੇ ਜੋ ਸਨਮਾਨ ਉਨ੍ਹਾਂ ਨੂੰ ਜੀਕੇ ਦੇ ਪ੍ਰਧਾਨਗੀ ਕਾਲ ਦੌਰਾਨ ਮਿਲਦਾ ਰਿਹਾ। ਇਸਤੋਂ ਬਿਨਾਂ ਦੂਜਾ ਕਾਰਣ, ਇਹ ਮੰਨਿਆ ਜਾ ਰਿਹਾ ਹੈ ਕਿ ਗੁਰਦੁਆਰਾ ਕਮੇਟੀ ਦੀਆਂ ਪਿਛਲੀਆਂ ਆਮ ਚੋਣਾਂ ਵਿੱਚ ਪੰਜਾਬ ਵਿੱਚ ਬਣੇ ਵਿਰੋਧੀ ਹਾਲਾਤ ਦੇ ਚਲਦਿਆਂ ਵਿਧਾਨਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਦੇ ਪ੍ਰਭਾਵ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੋਂ ਬਚਾਈ ਰਖਣ ਲਈ, ਬਾਦਲ ਅਕਾਲੀ ਦਲ ਦੀ ਸਮੁਚੀਕੇਂਦਰੀ ਲੀਡਰ-ਸ਼ਿਪ ਨੂੰਪਿਛੇ ਕਰ, ਮਨਜੀਤ ਸਿੰਘ ਜੀਕੇ ਨੇ ਆਪਣੇ ਅਤੇ ਆਪਣੇ ਪਿਤਾ ਜ. ਸੰਤੋਖ ਸਿੰਘਵਲੋਂ ਦਿੱਲੀ ਦੇ ਗੁਰਧਾਮਾਂ ਅਤੇ ਸਿੱਖਾਂ ਦੇ ਹਿਤ ਵਿੱਚ ਕੀਤੇ ਕੰਮਾਂ ਦੇ ਬੂਤੇ,ਰਿਕਾਰਡ ਜਿੱਤ ਹਾਸਿਲ ਕੀਤੀ, ਅਤੇ ਉਸਨੂੰਉਨ੍ਹਾਂ ਨੇ ਦਲ ਦੀ ਲੀਡਰਸ਼ਿਪ ਪ੍ਰਤੀ ਆਪਣੀ ਨਿਸ਼ਠਾ ਨੂੰਮੁੱਖ ਰਖਦਿਆਂ ਇਹ ਰਿਕਾਰਡ ਜਿੱਤ, ਇਸ ਵਿਸ਼ਵਾਸ ਨਾਲ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾ ਦਿੱਤੀ ਕਿ ਦਲ ਦੀਲੀਡਰਸਿਪ ਵਲੋਂ ਉਨ੍ਹਾਂ ਦੀ ਆਪਣੇ ਪ੍ਰਤੀ ਪ੍ਰਗਟ ਕੀਤੀ ਗਈ ਨਿਸ਼ਠਾ ਦਾ ਸਨਮਾਨ ਕੀਤਾ ਜਾਇਗਾ, ਪ੍ਰੰਤੁੂ ਦਲ ਦੀਲੀਡਰਸਿਪ ਨੇ, ਉਨ੍ਹਾਂ ਦੀ ਆਪਣੇ ਪ੍ਰਤੀ ਪ੍ਰਗਟ ਕੀਤੀ ਗਈ ਨਿਸ਼ਠਾ ਦਾ ਸਨਮਾਨ ਕਰਨ ਦੀਬਜਾਏ, ਉਨ੍ਹਾਂ ਵਿਰੁਧ ਰਚੀ ਗਈ ਕਥਤ ਸਾਜ਼ਸ਼ ਵਿੱਚ ਭਾਈਵਾਲ ਬਣ, ਉਨ੍ਹਾਂ ਨੂੰ ਅਪਮਾਨਤ ਕਰ ਨਾ ਕੇਵਲ ਗੁਰਦੁਅਰਾ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹੀ ਹਟਾਇਆ, ਸਗੋਂ ਅਕਾਲੀ ਦਲ ਵਿਚੋਂ ਵੀ ਬਾਹਰ ਕਰ ਦਿੱਤਾ। ਸੁਖਬੀਰ ਸਿੰਘ ਬਾਦਲ, ਅਜਿਹਾ ਕਰਦਿਆਂ ਇਹ ਵੀ ਭੁਲ ਗਏ ਕਿ ਇਸੇ ਜੀਕੇ ਦੇ ਸਹਾਰੇਹੀ ਉਹ ਪੰਜਾਬ ਵਿੱਚੋਂ ਆਪਣੇ ਅਤੇ ਪਾਰਟੀ ਦੇ ਉਖੜੇ ਪੈਰਾਂ ਨੂੰ ਦਿੱਲੀ ਵਿੱਚ ਨਾ ਕੇਵਲ ਜਮਾ ਪਾਣਵਿੱਚ, ਸਗੋਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਕਾਰਣ ਪਲੇ ਪਈ ਨਮੋਸ਼ੀ ਵਿਚੋਂ ਵੀ ਉਭਰਨ ਵਿੱਚ ਸਫਲ ਹੋਏ ਹਨ।ਪੰਜਾਬ ਦੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਅਨੁਸਾਰ ਸ਼ਾਇਦ ਕਥਿਤ ‘ਲਿਫਾਫਾ ਕਲਚਰ’,ਜਿਸਦੇ ਕਿ ਅਕਾਲੀ ਰਾਜਨੀਤੀ ਦੀ ਉੱਚ-ਕਮਾਨ ਵਿੱਚ ਪ੍ਰਚਲਤ ਹੋਣ ਦੀ ਸਮੇਂ-ਸਮੇਂ ਚਰਚਾ ਹੁੰਦੀ ਰਹਿੰਦੀ ਹੈ, ਦੀ ਕਮਜ਼ੋਰੀ ਦਾ ਸ਼ਿਕਾਰ ਹੋ ਸੁਖਬੀਰ ਸਿੰਘ ਬਾਦਲਆਪਣੇ ਹੀ ਹਥੀਂ ਆਪਣੇ ਪੈਰੀਂ ਅਤੇ ਦਲ ਦੀਆਂ ਜੜਾਂ ਪੁਰ ਕੁਹਾੜਾ ਮਾਰਨ ਦੀ ਗਲਤੀ ਕਰ ਬੈਠੇ।
…ਅਤੇ ਅੰਤ ਵਿੱਚ :ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਕਮੇਟੀ ਦੇ ਮੈਂਬਰ ਅਤੇ ਰਾਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੂੰ ਕੇਵਲ ਮਨਜੀਤ ਸਿੰਘ ਜੀਕੇ ਨਾਲ ਸੰਬੰਧਤ ਵਿੱਤੀ ਮਾਮਲਿਆਂ ਦੀ ਜਾਂਚ ਸੌਂਪੇ ਜਾਣ ਪੁਰ ਆਮ ਸਿੱਖਾਂ ਵਲੋਂ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਇਸਨੂੰ ਵਿਰੌਧੀ-ਸੋਚ ਅਧਾਰਤ ਕਾਰਵਾਈ ਮੰਨਿਆ ਜਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਸ. ਸਿਰਸਾ ਜੀਕੇ ਨੂੰ ਦੋਸ਼ੀ ਅਤੇ ਕਮੇਟੀ ਨੂੰ ਭ੍ਰਿਸ਼ਟਾਚਾਰ ਮੁਕਤ ਸਾਬਤ ਕਰਨਾ ਚਾਹੂੰਦੇ ਹਨ ਤਾਂ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਵਿੱਚ ਬੀਤੇ ਸਾਢੇ ਛੇ ਵਰ੍ਹਿਆਂ ਵਿਚ ਲਗਾਤਾਰ ਘਪਲੇਹੁੰਦੇ ਚਲੇ ਆਉਣ ਦੇ ਲਾਏਜਾ ਰਹੇ ਸੰਬੰਧੀ ਦੋਸ਼ਾਂ ਦੀ ਸਮੁਚੇ ਰੂਪ ਵਿੱਚ ਜਾਂਚ ਕਰਨ ਦੀ ਜ਼ਿਮੇਂਦਾਰੀ ਹਰਮਨਜੀਤ ਸਿੰਘ ਨੂੰ ਸੌਂਪਣੀ ਚਾਹੀਦੀ ਹੈ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਹਰਮਨਜੀਤ ਸਿੰਘ ਨੂੰ ਆਪਣੇ ਆਪਨੂੰ ਨਿਰਪੱਖ ਅਤੇ ਈਮਾਨਦਾਰ ਸਾਬਤ ਕਰਨ ਲਈ ਸ. ਸਿਰਸਾ ਨੂੰ ਸਪਸ਼ਟ ਰੂਪ ਵਿੱਚ ਕਹਿ ਦੇਣਾ ਚਾਹੀਦਾ ਹੈ ਕਿ ਉਹ ਜੇ ਜਾਂਚ ਕਰਨਗੇ ਤਾਂ ਬਾਦਲ ਅਕਾਲੀ ਦਲ ਦੇ ਸਮੁਚੇ ਕਾਰਜ-ਕਾਲ ਦੌਰਾਨ ਲਗਦੇ ਚਲੇ ਆ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀਕਰਨਗੇ, ਕੇਵਲ ਇੱਕ ਵਿਅਕਤੀ ‘ਵਿਸ਼ੇਸ਼’ ਵਿਰੁਧ ਹੀ ਜਾਂਚ ਕਰਨ ਦੀ ਜ਼ਿਮੇਂਦਾਰੀ ਸੰਭਾਲ, ਉਹ ਆਪਣੀ ਨਿਰਪੱਖਤਾ ਤੇ ਈਮਾਨਦਾਰਾਨਾ ਛੱਬੀ ਨੂੰ ਕਲੰਕਿਤ ਕਰਨਾ ਨਹੀਂ ਚਾਹੁਣਗੇ!

Geef een reactie

Het e-mailadres wordt niet gepubliceerd. Vereiste velden zijn gemarkeerd met *