ਯੋਰਪ ਸਮਾਚਾਰ ਵਲੋ ਕੀਤਾ ਲੜਕੀਆ ਦਾ ਵਿਸ਼ੇਸ਼ ਸਨਮਾਨ

ਬੈਲਜੀਅਮ 20 ਸਤੰਬਰ(ਅਮਰਜੀਤ ਸਿੰਘ ਭੋਗਲ) ਬਰੱਸਲਜ ਵਿਖੇ ਹੋਏ ਤੀਆ ਦੇ ਮੇਲੇ ਤੇ ਬੈਲਜੀਅਮ ਤੋ ਇੰਟਰਨੈਂਟ ਤੇ ਛੱਪਦੇ ਪੰਜਾਬੀ ਅਖਬਾਰ ਯੋਰਪ ਸਮਾਚਾਰ ਵਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬੀ ਨੂੰ ਉਚਾ ਚੱਕਣ ਅਤੇ ਕੱਲਚਰ ਦੀ ਸੇਵਾ ਵਿਦੇਸ਼ਾ ਵਿਚ ਕਰਨ ਵਾਲੀਆ ਪੰਜਾਬੀ ਮੁਟਿਆਰਾਂ ਦਾ ਵੱਖ ਵੱਖ ਸੇਵਾਵਾਂ ਨੂੰ ਮੁਖ ਰੱਖ ਕੇ ਸਨਮਾਨ ਕੀਤਾ ਗਿਆ । ਜਿਨਾ ਵਿਚ ਮਨਦੀਪ ਕੌਰ ਮਾਛੀਵਾੜਾ ਮਾਣ ਪੰਜਾਬ ਦਾ ਨੂਰਪ੍ਰੀਤ, ਗੁਰਪ੍ਰੀਤ ਕੌਰ ਨਿੱਕੀ, ਮੀਨੂੰ ਦੁਆ, ਸੁਨੀਤਾ ਅਰੋੜਾ, ਏ ਆਰ ਹਰਮਨ ਘੁਮਣ , ਸੁਖਜਿੰਦਰ ਡੋਲੀ ਰੰਧਾਵਾ, ਸਰਬਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਇਹ ਸਨਮਾਨ ਬੈਲਜੀਅਮ ਦੀਆਂ ਜਮਪਲ ਲੜਕੀਆਂ ਹਿਨਾ ਅਰੋੜਾ ਤੇ ਕੁਲਦੀਪ ਕੌਰ ਮੱਲੀ ਜੋ ਉਚੀ ਸਿਖਿਆ ਪਾ ਕੇ ਵਕੀਲ ਬਣੀਆ ਹਨ ਤੇ ਗੁਰਪ੍ਰੀਤ ਕੌਰ ਭੋਗਲ ਇੰਟਰਪਰੈਟਰ ਦੇ ਹੱਥੋਂ ਵੰਡਾਏ ਗਏ। ਜਿਨਾਂ ਵਿਚ ਇਕ ਫੁਲਕਾਰੀ ਸਨਮਾਨਪੱਤਰ ਅਤੇ ਟਰਾਫੀ ਸ਼ਾਮਲ ਸੀ ਜਿਸ ਦਾ ਮੁਖ ਕਾਰਨ ਲੜਕੀਆ ਨੂੰ ਸਮਾਜ ਵਿਚ ਉਚਾ ਚੁਕਣਾ ਅਤੇ ਸਨਮਾਨ ਦੇਣਾ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *