ਐਤਵਾਰ ਨੂੰ ਹੋਣ ਵਾਲੇ ਲਾਈਵ ਸ਼ੋਅ ਦੌਰਾਨ ਫ਼ਿੰਨਲੈਂਡ ਵਿੱਚ ਪਹਿਲੀ ਵਾਰ ਸਤਿੰਦਰ ਸਰਤਾਜ ਬਿਖੇਰਣਗੇ ਆਪਣੇ ਸੁਰਾਂ ਦੇ ਰੰਗ।

ਫ਼ਿੰਨਲੈਂਡ 20 ਸਤੰਬਰ ( ਵਿੱਕੀ ਮੋਗਾ ) ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਸਾਵੋਏ ਥਿਏਟਰ ਵਿੱਚ ਪੰਜਾਬ ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਸੁਰਾਂ ਦੇ ਸਰਤਾਜ਼ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ ਦਾ ਸ਼ੋਅ ਕਰਵਾਇਆ ਜਾ ਰਿਹਾ ਹੈ। ਪੀ.ਸੀ.ਐਸ ਫ਼ਿੰਨਲੈਂਡ ਦੇ ਪ੍ਰਧਾਨ ਰਣਜੀਤ ਸਿੰਘ ਗਿੱਲ ਅਤੇ ਬੁਲਾਰੇ ਅਮਰਦੀਪ ਸਿੰਘ ਬਾਸੀ ਦੇ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਸਤਿੰਦਰ ਸਰਤਾਜ ਇਸ ਵਾਰ ਯੂਰੋਪ ਟੂਰ ਤੇ ਆਏ ਹੋਏ ਹਨ ਅਤੇ ਫ਼ਿੰਨਲੈਂਡ ਵਿੱਚ ਉਨ੍ਹਾਂ ਦਾ ਲਾਈਵ ਸ਼ੋਅ 22 ਸਤੰਬਰ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੋਂ ਸਾਵੋਏ ਥਿਏਟਰ ਵਿੱਚ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਤਿੰਦਰ ਸਰਤਾਜ਼ ਪਹਿਲੀ ਵਾਰ ਫ਼ਿੰਨਲੈਂਡ ਵਿੱਚ ਲਾਈਵ ਸ਼ੋਅ ਕਰ ਰਹੇ ਹਨ ਜਿਸ ਕਰਕੇ ਫ਼ਿੰਨਲੈਂਡ ਵਿੱਚ ਵਸਦੇ ਪੰਜਾਬੀ ਅਤੇ ਸਾਰੇ ਭਾਰਤੀ ਸਮੁਦਾਏ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕੀ ਸ਼ੋਅ ਦੀਆਂ ਟਿਕਟਾਂ ਦੀ ਵਿਕਰੀ ਆਨਲਾਈਨ ਹੋ ਰਹੀ ਹੈ ਅਤੇ ਇਸ ਲਿੰਕ ਰਾਹੀਂ http://tiny.cc/d1kzbz ਟਿਕਟਾਂ ਦੀ ਖਰੀਦ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੱਕ ਮੀਟ-ਐਂਡ-ਟ੍ਰੀਟ ਦੀ ਪਾਰਟੀ ਵੀ ਰੱਖੀ ਗਈ ਹੈ, ਜਿਥੇ ਉਨ੍ਹਾਂ ਦੇ ਫੈਨ ਉਨ੍ਹਾਂ ਨੂੰ ਮਿਲਕੇ ਤਸਵੀਰਾਂ ਵੀ ਖਿਚਵਾ ਸਕਦੇ ਹਨ। ਪੰਜਾਬ ਕਲਚਰਲ ਸੁਸਾਇਟੀ ਫਿੰਨਲੈਂਡ ਲੰਬੇ ਸਮੇਂ ਤੋਂ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੀ ਹਮਾਇਤ ਕਰਦੀ ਆ ਰਹੀ ਹੈ। ਵਧੇਰੇ ਜਾਣਕਾਰੀ ਲਈ ਸੋਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਗਿੱਲ +358405324009 ਅਤੇ ਅਮਰਦੀਪ ਸਿੰਘ ਬਾਸੀ +358407189607 ਨਾਲ ਸੰਪਰਕ ਕਰ ਸਕਦੇ ਹੋ।

Geef een reactie

Het e-mailadres wordt niet gepubliceerd. Vereiste velden zijn gemarkeerd met *