ਗੁਰਸ਼ਰਨ ਸਿੰਘ ਚੰਗੇ ਭਵਿਖ ਦੀ ਭਾਲ ਵਿਚ ਦੇਸ਼ੋ ਬਦੇਸ਼ ਬਕਸਾਬੰਦ ਹੋ ਘਰਦਿਆਂ ਨੂੰ ਮਿਲਿਆ

ਬੈਲਜੀਅਮ 26 ਸਤੰਬਰ (ਹਰਚਰਨ ਸਿੰਘ ਢਿੱਲੋਂ) ਪਿੰਡ ਸੁਰ ਸਿੰਘ ਜਿਲਾ ਤਰਨ ਤਾਰਨ ਅੰਮ੍ਰਿਤਸਰ ਦੀ ਧਰਤੀ ਪੰਜਾਬ ਤੋ ਪੜਾਈ ਪੂਰੀ ਕਰਕੇ ਬੇਰੁਜਗਾਰੀ ਹੱਥੌ ਤੰਗ ਹੋ ਕੇ ਮਾਪਿਆਂ ਤੋ ਪੰਡ ਕਰਜੇ ਦੀ ਲੈ ਜਿੰਦਗੀ ਦੇ ਚੰਗੇ ਭਵਿਖ ਦੀ ਭਾਲ ਵਿਚ ਵਿਦੇਸ਼ ਦੀ ਧਰਤੀ ਤੇ ਮਿਹਨਤ ਮਜਦੂਰੀ ਕਰਕੇ ਜਿੰਦਗੀ ਦੇ ਕਈ ਸਾਲ ਬਤੀਤ ਕਰਕੇ ਪੱਕੇ ਹੋਣ ਦੀ ਤਾਂਘ ਵਿਚ ਸਮਾ ਗੁਜਾਰਦਾ ਹੋਇਆ ਗੁਰਸ਼ਰਨ ਸਿੰਘ ਬਕਸੇ ਵਿਚ ਬੰਦ ਡੈਡਬੌਡੀ ਹੋ ਘਰਦਿਆਂ ਨੂੰ ਮਿਲਿਆ, ਪਿਛਲੇ ਸੱਤ ਅੱਠ ਸਾਲ ਤੋ ਸਖਤ ਕੰਮ ਤੇ ਮਿਹਨਤ ਮਜਦੂਰੀ ਕਰ ਹਰ ਮਹੀਨੇ ਘਰ ਮਾਂ ਬਾਪ ਨੂੰ ਕੁਝ ਨਾ ਕੁਝ ਰੁਪਏ ਘਰ ਦੇ ਗੁਜਾਰੇ ਲਈ ਜਰੂਰ ਭੇਜਦਾ, 6 ਸਤੰਬਰ ਦਿਨ ਸ਼ੁਕਰਵਾਰ 2019 ਨੂੰ ਤੜਕੇ ਪਿੰਡ ਸੁਰ ਸਿੰਘ ਰਹਿੰਦੇ ਮਾਪਿਆਂ ਨੂੰ ਇਥੇ ਬਰੁਸਲ ਸ਼ਹਿਰ ਚ ਨਾਲ ਰਹਿੰਦੇ ਸਾਥੀਆਂ ਵਲੋ ਖਬਰ ਪਹੂੰਚ ਗਈ ਕਿ ਤੁਹਾਡੇ ਪੁੱਤਰ ਗੁਰਸ਼ਰਨ ਸਿੰਘ ਦੀ ਰਿਹਾਇਸ਼ੀ ਬਿਲਡਿੰਗ ਦੀ ਦੂਸਰੀ ਮੰਜਲ ਤੋ ਡਿੱਗਣ ਨਾਲ ਮੌਤ ਹੋ ਗਈ ਹੈ,ਮਾਪਿਆਂ ਦਾ ਨੌਜੁਆਨ ਕਮਾਉ ਪੁੱਤਰ ਘਰ ਦੀ ਸਾਰੀ ਜੁਮੇਵਾਰੀ ਖਰਚੇ ਚੁੱਕਣ ਵਾਲੇ ਦੀ ਖਬਰ ਸੁਣ ਮਾਪਿਆਂ ਦੀ ਜੋ ਬੁਰੀ ਹਾਲਤ ਹੋਈ ਇਹ ਤਾ ਉਹੀ ਮਾਪੇ ਜਾਣਦੇ ਹਨ ਜਿਹਨਾ ਨੇ ਪੱਲ ਪੱਲ ਵੱਡਾ ਹੂੰਦਾ ਦੇਖ ਰੀਝਾਂ ਨਾਲ ਪਾਲ ਪੋਸ ਕੇ ਕਾਲਜੇ ਤੇ ਪੱਥਰ ਰੱਖ ਕਰਜੇ ਦੀ ਪੰਡ ਚੁੱਕ ਕੇ ਵਿਦੇਸ਼ ਭੇਜਿਆ ਹੋਵੇ,ਪੰਜਾਬ ਦੀ ਧਰਤੀ ਤੇ ਇਥੇ ਵਿਦੇਸ਼ ਦੀ ਧਰਤੀ ਵਰਗੀਆਂ ਸਹੂੰਲਤਾ ਕਮਾਈ ਦੇ ਸਾਧਨ ਮਿਲਦੇ ਹੋਣ ਤਾਂ ਕੋਈ ਵੀ ਮਾਂ ਦਾ ਲਾਲ ਪ੍ਰਵਾਰ ਤੋ ਵਿਛੜ ਕੇ ਪ੍ਰਦੇਸੀ ਧੱਕੇ ਖਾਣ ਨਾ ਨਿਕਲੇ,ਜਿੰਦਗੀ ਦੇ ਕਈ ਸਾਲ ਬਨਵਾਸ ਵਾਂਗ ਨਾ ਵੇਸਟ ਕਰੇ,ਗੁਰਸ਼ਰਨ ਸਿੰਘ ਦੀ ਬਰੁਸਲ ਬੈਲਜੀਅਮ ਦੀ ਧਰਤੀ ਤੇ ਹੋਈ ਮੌਤ ਦਾ ਕਾਰਣ ਪੁਲੀਸ ਬੜੀ ਮਸ਼ੱਕਤ ਨਾਲ ਲੱਭ ਰਹੀ ਹੈ, 21 ਸਤੰਬਰ ਨੂੰ ਇਥੌ ਗੁਰਸ਼ਰਨ ਸਿੰਘ ਦੀ ਮਿਰਤਕ ਦੇਹ ਇੰਡੀਆਂ ਪਹੂੰਚ ਗਈ 22 ਸਤੰਬਰ ਦਿਨ ਐਤਵਾਰ ਅੰਤਿਮ ਰਸਮਾ ਰਾਹੀ ਮਾਪਿਆਂ ਵਲੋ ਬੜੈ ਦੁੱਖੀ ਹਿਰਦੇ ਨਾਲ ਸੰਸਕਾਰ ਕਰ ਦਿੱਤਾ ਗਿਆ, ਗੁਰਸ਼ਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਇੰਡੀਆਂ ਭੇਜਣ ਲਈ ਇੰਡੀਅਨ ਪਾਸਪੋਰਟ ਨਾ ਹੋਣ ਕਰਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇਸ ਮਿਹਨਤ ਵਿਚ ਇੰਡੀਅਨ ਅੰਬੈਸੀ ਬਰੁਸਲ ਦੇ ਸੀਨੀਅਰ ਆਫੀਸਰ ਸ੍ਰੀ ਧਰਿੰਦਰਾ ਸਿੰਘ ਗਰਬੇਲ ਸ੍ਰੀ ਬਰਿੰਦਰ ਸਿੰਘ ਰਾਵਤ ਜੀ ਨੇ ਬਹੁਤ ਸਾਥ ਦਿੱਤਾ ਹਰ ਮਦਦ ਕੀਤੀ ਜਿਹਨਾ ਦਾ ਅਸੀ ਬਹੁਤ ਬਹੁਤ ਧੰਨਵਾਦ ਕਰਕੇ ਹਾ, ਇੰਡੀਆ ਤੋ ਵੀ ਕੁਝ ਪੇਪਰ ਤਿਆਰ ਕਰਨੇ ਪਏ ਜਿਸ ਵਿਚ ਮਦਦ ਕਰਨ ਦਾ ਐਮ ਪੀ ਮਹਾਰਾਣੀ ਬੀਬੀ ਪੁਨੀਤ ਕੌਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਪਰਸ਼ੋਤਮ ਲਾਲ ਖਲੀਫਾ ਜੀ ਦਾ ਵੀ ਬਹੁਤ ਸਾਰੀ ਮਦਦ ਕਰਨ ਦਾ ਧੰਨਵਾਦ, ਅਤੇ ਹੋਰ ਵੀ ਹਮਦਰਦੀ ਕਰਨ ਵਾਲਿਆ ਦਾ ਧੰਨਵਾਦ , ਬੈਲਜੀਅਮ ਤੋ ਬਹੁਤ ਜਿਆਦਾ ਮਦਦ ਕਰਨ ਵਾਲੇ ਸ੍ਰੀ ਤੀਰਥ ਰਾਮ (ਬੰਟੀ) ਵੇਟਲਿਫਟਿੰਗ , ਅਵਤਾਰ ਸਿੰਘ ਛੌਕਰ, ਸੱਜਣ ਸਿੰਘ ਬਿਰਦੀ ਅਤੇ ਗੁਰਸ਼ਰਨ ਸਿੰਘ ਦੇ ਪ੍ਰਵਾਰ ਲਈ ਮਾਇਕ ਸਹਾਇਤਾ ਸਾਥੀਆਂ ਨਾਲ ਮਿਲਕੇ ਕਰਨ ਲਈ ਸਤਨਾਮ ਸਿੰਘ ਦਾ ਵੀ ਬਹੁਤ ਧੰਨਵਾਦ,
ਕਾਗਜੀ ਪੱਤਰੀ ਜਦੋਜਹਿਦ ਕਰਨ ਪੱਕੇ ਹੋਣ ਲਈ ਪ੍ਰਦੇਸ਼ਾਂ ਵਿਚ ਹਰ ਇੱਕ ਪ੍ਰਾਣੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗੁਰਸ਼ਰਨ ਸਿੰਘ ਨੇ ਪਾਸਪੋਰਟ ਖਤਮ ਹੋਏ ਨੂੰ ਨਵਾ ਬਣਵਾਉਣ ਲਈ ਕਿਸੇ ਨੂੰ ਬੈਲਜੀਅਮ ਦੇਸ਼ ਤੋ ਬਾਹਰ ਕਿਸੇ ਦਲਾਲ ਨੂੰ ਦੋ ਹਜਾਰ ਯੂਰੋ ਦਿੱਤੇ ਜੋ ਲਾਰੇ ਲਗਾ ਕੇ ਝੱਗਾ ਚੁੱਕ ਗਿਆ ਪੈਸੇ ਹਜਮ ਕਰਕੇ ਮੁਕਰ ਗਿਆ, ਫਿਰ ਕਿਸੇ ਹੋਰ ਨੂੰ ਪੰਦਰਾਂ ਸੌ ਯੂਰੋ ਦੇ ਕੇ ਕਿਤਿਉ ਬੈਲਜੀਅਮ ਤੋ ਬਾਹਰੋ ਨਵਾ ਪਾਸਪੋਰਟ ਬਣਵਾਉਣ ਲਈ ਚਾਰਾ ਕੀਤਾ ਪਰ ਆਪ ਜਿੰਦਗੀ ਦਾ ਸਫਰ ਹਾਰ ਗਿਆ, ਹੁਣ ਪਤਾ ਨਹੀ ਪੈਸੇ ਲੈਣ ਵਾਲੇ ਕੌਣ ਹਨ ਪਰ ਪ੍ਰਦੇਸੀ ਹਰ ਜਦੋਜਹਿਦ ਲਈ ਖੱਜਲ ਖੁਆਰ, ਫਿਰ ਕਹੇ ਦਈ ਦਾ ਆਪਣਾ ਦੇਸ਼ ਤਾਂ ਆਪਣਾ ਹੀ ਹੂੰਦਾ ਹੈ, ਅਸੀ ਸਾਰੇ ਪੰਜਾਬੀ ਭਾਈਚਾਰਾ ਗੁਰਸ਼ਰਨ ਸਿੰਘ ਦੇ ਪ੍ਰਵਾਰ ਨਾਲ ਹਮਦਰਦੀ ਦਿਖਾਉਦੇ ਗਮ ਦੀ ਘੜੀ ਵਿਚ ਸ਼ਰੀਕ ਹੂੰਦੇ ਹੋਏ ਦਿਲੋ ਅਫਸੋਸ ਕਰਦੇ ਹਾ, ਗੁਰਸ਼ਰਨ ਸਿੰਘ ਦਾ ਪ੍ਰਵਾਰ ਵੀ ਸਾਰੇ ਮਦਦ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹੈ,(ਇਹ ਫੋਟੋ ਹੈ ਦੁਸਰੀ ਮੰਜਲ ਦੀ)

Geef een reactie

Het e-mailadres wordt niet gepubliceerd. Vereiste velden zijn gemarkeerd met *