ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ

ਬਰੱਸਲਜ਼ ਵਿਖੇ ਗੁਰਮਤਿ ਸਮਾਗਮ 29 ਨਵੰਬਰ ‘ਤੋਂ 1 ਦਸੰਬਰ ਤੱਕ 
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਹੀ ਨਹੀ ਪੂਰੇ ਯੂਰਪ ਦੀ ਰਾਜਧਾਨੀ ਅਤੇ ਯੂਰਪ ਦੇ ਦਿਲ ਵਜੋਂ ਜਾਣੇ ਜਾਂਦੇ ਸ਼ਹਿਰ ਬਰੱਸਲਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਸਥਾਨਕ ਸਿੱਖ ਸੰਗਤਾਂ ਵਿਸਾਲ ਪੱਧਰ ‘ਤੇ ਮਨਾ ਰਹੀਆਂ ਹਨ। 29 ਨਵੰਬਰ ਨੂੰ ਸੁਰੂ ਹੋਣ ਵਾਲੇ ਗੁਰਮਤਿ ਸਮਾਗਮ 1 ਦਸੰਬਰ ਤੱਕ ਚੱਲਣਗੇ ਜਿਸ ਵਿੱਚ ਉੱਘੇ ਰਾਗੀ, ਢਾਡੀ ਜਥੇ ਅਤੇ ਸਿੱਖ ਚਿੰਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਣਗੇ। ਜਿਕਰਯੋਗ ਹੈ ਕਿ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਸੁਰੂ ਕੀਤੇ ਹਫਤਾਵਰੀ ਦੀਵਾਨਾਂ ਨੂੰ ਬਰੱਸਲਜ਼ ਦੀਆਂ ਨਾਨਕ ਲੇਵਾ ਸਿੱਖ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾਂ ਰਹੀਆਂ ਹਨ ਤੇ ਹੁਣ 550ਸਾਲਾਂ ਇਤਿਹਾਸਿਕ ਦਿਨ ਮਨਾਉਣ ਦੀ ਸੇਵਾ ਵੀ ਇਹੀ ਸੰਗਤਾਂ ਕਿਸੇ ਵੀ ਧੜੇਬੰਦੀ ‘ਤੋਂ ਨਿਰਲੇਪ ਸਿਰਫ ਸੇਵਾ ਭਾਵਨਾਂ ਨਾਲ ਮਨਾਉਣ ਦਾ ਜਸ ਖੱਟ ਰਹੀਆਂ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੂਰੇ ਸਮਾਂਗਮ ਦਾ ਵੇਰਵਾ ਅਤੇ ਰੂਪਰੇਖਾ ਅਗਲੇ ਦਿਨੀ ਇਸ ਅਖ਼ਬਾਰ ਰਾਂਹੀ ਜਾਰੀ ਕੀਤੀ ਜਾਵੇਗੀ। 

Geef een reactie

Het e-mailadres wordt niet gepubliceerd. Vereiste velden zijn gemarkeerd met *