ਇਸ ਹਫਤੇ ਬਰੱਸਲਜ਼ ਵਿਖੇ ਨਹੀ ਸਜਾਇਆ ਜਾਵੇਗਾ ਹਫਤਾਵਾਰੀ ਦੀਵਾਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਨਾਨਕ ਲੇਵਾ ਸਿੱਖ ਸੰਗਤਾਂ ਵੱਲੋਂ ਇੱਕ ਹਾਲ ਕਿਰਾਏ ‘ਤੇ ਲੈ ਕੇ ਹਫਤਾਵਾਰੀ ਦੀਵਾਨ ਸਜਾਏ ਜਾਦੇ ਹਨ ਪਰ ਇਸ ਵਾਰ ਕੱਲ 6 ਅਕਤੂਬਰ ਦਿਨ ਐਤਵਾਰ ਨੂੰ ਕਿਸੇ ਕਾਰਨ ਕਰਕੇ ਹਫਤਾਵਾਰੀ ਸਮਾਗਮ ਨਹੀ ਹੋ ਸਕੇਗਾ। ਅਗਲੇ ਹਫਤੇ 13 ਅਕਤੂਬਰ ਦਿਨ ਐਤਵਾਰ ‘ਤੋਂ ਮੁੜ ਲਗਾਤਾਰ ਦੀਵਾਨ ਸਜਾਏ ਜਾਇਆ ਕਰਨਗੇ।
ਜਿਕਰਯੋਗ ਹੈ ਕਿ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਸੁਰੂ ਕੀਤੇ ਹਫਤਾਵਰੀ ਦੀਵਾਨਾਂ ਨੂੰ ਬਰੱਸਲਜ਼ ਦੀਆਂ ਨਾਨਕ ਲੇਵਾ ਸਿੱਖ ਸੰਗਤਾਂ ਸ਼ਰਧਾ ਨਾਲ ਮਨਾਂ ਰਹੀਆਂ ਹਨ। ਪਿਛਲੇ ਤਕਰੀਬਨ ਤਿੰਨ ਸਾਲਾਂ ‘ਤੋਂ ਸਥਾਨਕ ਗੁਰਦਵਾਰਾ ਸਾਹਿਬ ਬੰਦ ਹੋਣ ਕਾਰਨ ਸਥਾਨਕ ਸੰਗਤਾਂ ਨੂੰ ਗੁਰੂਘਰ ਅਤੇ ਗੁਰਬਾਣੀ ਨਾਲ ਜੋੜੀਂ ਰੱਖਣ ਲਈ ਇਹ ਉਪਰਾਲਾ ਸ: ਤਰਸੇਮ ਸਿੰਘ ਸ਼ੇਰਗਿੱਲ ਪਰਿਵਾਰ ਵੱਲੋਂ ਸੁਰੂ ਕੀਤਾ ਗਿਆ ਸੀ ਜਿਸ ਨੂੰ ਬਰੱਸਲਜ਼ ਦੀਆਂ ਸੰਗਤਾਂ ਆਪਸੀ ਪਿਆਰ ਅਤੇ ਸਹਿਯੋਗ ਨਾਲ ਨਿਰਵਿਘਨ ਚਲਾ ਰਹੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤਿ ਸੈਂਕੜੇ ਸੰਗਤਾਂ ਹਫਤਾਵਰੀ ਦੀਵਾਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਅਪਣਾ ਜੀਵਨ ਸਫਲਾ ਕਰਦੀਆਂ ਹਨ। 

Geef een reactie

Het e-mailadres wordt niet gepubliceerd. Vereiste velden zijn gemarkeerd met *