ਬਸਪਾ ਦੀ ਵਧਦੀ ਤਾਕਤ ਤੋਂ ਕੈਪਟਨ ਅਮਰਿੰਦਰ ਸਰਕਾਰ ਅਤੇ ਕਾਂਗਰਸ ਪਾਰਟੀ ਵਿਚ ਬੌਖਲਾਹਟ-ਜਸਵੀਰ ਸਿੰਘ

  • ਕਿਹਾ-ਫਗਵਾੜਾ ਤੋਂ ਦਿਆਂਗੇ ਮੋਤੀ ਮਹਿਲ ਨੂੰ ਟ¤ਕਰ
    ਫਗਵਾੜਾ 7 ਅਕਤੂਬਰ
    (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ)
    ਜਿਮਨੀ ਚੋਣ ਲਈ ਫਗਵਾੜਾ ਵਿਧਾਨਸਭਾ ਸੀਟ ਤੋਂ ਬਸਪਾ-ਪੀ.ਡੀ.ਏ. ਦੇ ਸਾਂਝੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਦੇ ਹ¤ਕ ਵਿਚ ਪ੍ਰਚਾਰ ਲਈ ਫਗਵਾੜਾ ਪੁ¤ਜੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ•ੀ ਨੇ ਅ¤ਜ ਇ¤ਥੇ ਗਲਬਾਤ ਦੌਰਾਨ ਕਿਹਾ ਕਿ ਸੂਬੇ ਦੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੰਜਾਬ ਵਿਚ ਬਸਪਾ ਦੀ ਵ¤ਧਦੀ ਤਾਕਤ ਨੂੰ ਦੇਖ ਕੇ ਬੌਖਲਾਈ ਹੋਈ ਹੈ। ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਚੋਣ ਆਬਜਰਵਰ ਨੂੰ ਮਹਿੰਗੇ ਹੋਟਲ ਵਿਚ ਠਹਿਰਾ ਕੇ ਚੋਣ ਤੰਤਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਸਪਾ ਨੇ ਇਹ ਮਸਲਾ ਮੁ¤ਖ ਚੋਣ ਕਮੀਸ਼ਨਰ ਦੇ ਧਿਆਨ ਵਿਚ ਲਿਆਂਦਾ ਹੈ ਤਾਂ ਜੋ ਚੋਣ ਪ੍ਰਕ੍ਰਿਆ ਪੂਰੀ ਨਿਰਪ¤ਖਤਾ ਨਾਲ ਮੁਕੰਮਲ ਹੋ ਸਕੇ। ਉਹਨਾਂ ਹਮਲਾਵਰ ਰੁ¤ਖ ਅਖਤਿਆਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਮਿਲੀਭੁਗਤ ਨਾਲ ਕਾਰਪੋਰੇਸ਼ਨ ਦੇ ਕਰਮਚਾਰੀ ਕੁਲਵਿੰਦਰ ਸਿੰਘ ਜੋ ਕਿ ਪ੍ਰਚਾਰ ਸਮ¤ਗਰੀ ‘ਚ ਸੁਪਰਡੇਂਟ ਹਨ, ਉਹਨਾਂ ਧ¤ਕੇਸ਼ਾਹੀ ਕਰਦਿਆਂ ਬਸਪਾ ਦੇ ਮਨਜੂਰਸ਼ੁਦਾ ਫਲੈਕਸ ਬੋਰਡਾਂ ਨੂੰ ਫਾੜਿਆ ਅਤੇ ਵਰਕਰਾਂ ਨੂੰ ਧਮਕਾਇਆ ਹੈ। ਉਹਨਾਂ ਕਿਹਾ ਕਿ ਬਸਪਾ ਕਾਂਗਰਸ ਸਰਕਾਰ ਦੇ ਇਸ ਹਮਲੇ ਦਾ ਸਵਾਗਤ ਕਰਦੀ ਹੈ ਅਤੇ ਫਗਵਾੜਾ ਤੋਂ ਮੋਤੀ ਮਹਿਲ ਨੂੰ ਟ¤ਕਰ ਦੇਵੇਗੀ। ਉਹਨਾਂ ਦ¤ਸਿਆ ਕਿ ਮਾਮਲੇ ਦੀ ਸ਼ਿਕਾਇਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਕੀਤੀ ਗਈ ਹੈ ਜੋ ਕਿ ਰੋਜਨਾਮਚੇ ਵਿਚ ਦਰਜ ਹੈ। ਇਸ ਸਬੰਧੀ ਰਿਟਰਨਿੰਗ ਅਫਸਰ ਸ੍ਰੀ ਲਤੀਫ ਅਹਿਮਦ ਅਤੇ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਨੇ ਭਰੋਸਾ ਦਿ¤ਤਾ ਹੈ ਕਿ ਪੂਰੇ ਮਾਮਲੇ ਦੀ ਪੜਤਾਲ ਕਰਕੇ ਚੋਣ ਕਮੀਸ਼ਨਰ ਦੀਆਂ ਹਦਾਇਤਾਂ ਅਨੁਸਾਰ ਦੋਸ਼ੀ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਇੰਜੀਨੀਅਰ ਮੋਹਿੰਦਰ ਸਿੰਘ ਸੰਧੜਾਂ, ਪਰਵੀਨ ਬੰਗਾ, ਚਿਰੰਜੀ ਲਾਲ ਕਾਲਾ, ਪਰਨੀਸ਼ ਬੰਗਾ ਅਤੇ ਮੋਹਨ ਲਾਲ ਭਟੋਆ ਆਦਿ ਹਾਜਰ ਸਨ।
    ਤਸਵੀਰ-300-ਫਗਵਾੜਾ ਵਿਖੇ ਗ¤ਲਬਾਤ ਕਰਦੇ ਹੋਏ ਜਸਵੀਰ ਸਿੰਘ ਗੜੀ ਦੇ ਨਾਲ ਪਰਵੀਨ ਬੰਗਾ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *