ਅਮਰ ਨਗਰ ਦੇ ਵਸਨੀਕਾਂ ਨੇ ਬਸਰਾ ਪੈਲੇਸ ਚੌਕ ‘ਚ ਲਾਇਆ ਧਰਨਾ

  • ਪ੍ਰਸ਼ਾਸਨ ਤੇ ਲਾਇਆ ਸ਼¤ਕੀ ਗਤੀਵਿਧੀਆਂ ਨੂੰ ਨਾ ਰੋਕਣ ਦਾ ਦੋਸ਼
  • ਐਸ.ਪੀ. ਫਗਵਾੜਾ ਨੇ ਮੰਗੀ ਦੋ ਦਿਨ ਦੀ ਮੋਹਲਤ
    ਫਗਵਾੜਾ 7 ਅਕਤੂਬਰ
    (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ)
    ਸਥਾਨਕ ਖੋਥੜਾਂ ਰੋਡ ਸਥਿਤ ਅਮਰ ਨਗਰ (ਬੈਕ ਸਾਈਡ ਮੇਨ ਪਾਵਰ ਹਾਉਸ, ਬੰਗਾ ਰੋਡ) ਦੇ ਵਸਨੀਕਾਂ ਨੇ ਪਿਛਲੇ ਕੁਝ ਸਮੇਂ ਤੋਂ ਕਲੋਨੀ ਵਿਚ ਚਲ ਰਹੀਆਂ ਸ਼¤ਕੀ ਗਤੀਵਿਧੀਆਂ ਪ੍ਰਤੀ ਲਿਖਿਤ ਸ਼ਿਕਾਇਤਾਂ ਦੇਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅ¤ਜ ਸਥਾਨਕ ਬੰਗਾ ਰੋਡ ਤੇ ਬਸਰਾ ਪੈਲੇਸ ਦੇ ਸਾਹਮਣੇ ਧਰਨਾ ਲਾ ਕੇ ਆਪਣੇ ਗੁ¤ਸੇ ਦਾ ਇਜਹਾਰ ਕੀਤਾ। ਧਰਨਾਕਾਰੀ ਜਿਹਨਾਂ ਵਿਚ ਕਾਫੀ ਔਰਤਾਂ ਵੀ ਸ਼ਾਮਲ ਸਨ, ਨੇ ਕਰੀਬ ਦੋ ਘੰਟੇ ਪੂਰੀ ਸ਼ਾਂਤੀ ਅਤੇ ਧੀਰਜ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਦੇ ਆਉਣ ਦਾ ਇੰਤਜ਼ਾਰ ਕੀਤਾ। ਇਸ ਦੌਰਾਨ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਅਮਰ ਨਗਰ ਰੈਜੀਡੇਂਟਸ ਵੈਲਫੇਅਰ ਸੁਸਾਇਟੀ (ਰਜਿ.) ਦੇ ਪ੍ਰਧਾਨ ਰਜਿੰਦਰ ਕੁਮਾਰ ਪਾਲਾ, ਚੇਅਰਮੈਨ ਗੁਰਵਿੰਦਰ ਸਿੰਘ ਵਾਲੀਆ ਤੋਂ ਇਲਾਵਾ ਅਸ਼ੋਕ ਸ਼ਰਮਾ, ਵਿਕਰਮ ਸ਼ਰਮਾ, ਗੁਰਦੀਪ ਰਾਮ ਅਤੇ ਗੁਰਚੇਤਨ ਸਿੰਘ ਆਦਿ ਨੇ ਦ¤ਸਿਆ ਕਿ ਉਹਨਾਂ ਦੀ ਕਲੋਨੀ ਵਿਚ ਕੁ¤ਝ ਪ੍ਰਵਾਸੀ ਪਰਿਵਾਰ ਰਹਿੰਦੇ ਹਨ ਜਿਹਨਾਂ ਦਾ ਪੇਸ਼ਾ ਮਿਹਨਤ ਮਜਦੂਰੀ ਹੈ। ਕਰੀਬ ਦੋ-ਤਿੰਨ ਸਾਲ ਪਹਿਲਾਂ ਉਹਨਾਂ ਇਕ ਸ਼ਾਮਲਾਟ ਜਗ•ਾ ਜੋ ਕਿ ਅਸਲ ਵਿਚ ਰਸਤਾ ਹੈ ਨੂੰ ਕਬਜਾ ਕਰਕੇ ਟੀਨ ਦੀ ਸ਼ੈਡ ਪਾ ਕੇ ਕਮਰਾ ਪਾ ਲਿਆ। ਜਦੋਂ ਕਲੋਨੀ ਵਾਲਿਆਂ ਨੇ ਪੁ¤ਛਿਆਂ ਤਾਂ ਦ¤ਸਿਆ ਗਿਆ ਕਿ ਬ¤ਚਿਆਂ ਨੂੰ ਪੜ•ਾਉਣ ਲਈ ਟੈਂਪਰੇਰੀ ਸਕੂਲ ਬਣਾਇਆ ਹੈ। ਪਰ ਹੌਲੀ-ਹੌਲੀ ਧਾਰਮਿਕ ਗਤੀਵਿਧੀਆਂ ਸ਼ੁਰੂ ਕਰ ਦਿ¤ਤੀਆਂ ਗਈਆਂ। ਦੂਸਰੇ ਸੂਬਿਆਂ ਦੇ ਸ਼¤ਕੀ ਕਿਸਮ ਦੇ ਲੋਕਾਂ ਦਾ ਉ¤ਥੇ ਆਉਣਾ ਜਾਣਾ ਸ਼ੁਰੂ ਹੋ ਗਿਆ। ਜਦੋਂ ਕਲੋਨੀ ਵਾਲਿਆਂ ਨੇ ਇਤਰਾਜ਼ ਕੀਤਾ ਤਾਂ ਇਹ ਲੋਕ ਝਗੜਾ ਕਰਨ ਲਈ ਤਿਆਰ ਹੋ ਗਏ। ਜਿਸ ਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਲਿਖਿਤ ਵਿਚ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਹੁਣ ਤਕ ਕੋਈ ਸੁਣਵਾਈ ਨਹੀਂ ਹੋਈ। ਤੰਗ ਆ ਕੇ ਅ¤ਜ ਉਹਨਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਦ¤ਸਿਆ ਕਿ ਤਾਜਾ ਹਾਲਾਤ ਇਹ ਹਨ ਕਿ ਇਹਨਾਂ ਲੋਕਾਂ ਨੇ ਆਪਣੀਆਂ ਗ¤ਡੀਆਂ ਖੜੀਆਂ ਕਰਨ ਲਈ ਗਲੀਆਂ ਤੇ ਸ਼ੈਡਾਂ ਪਾ ਕੇ ਕਬਜਾ ਕਰ ਲਿਆ ਹੈ। ਟੈਪਰੇਰੀ ਸਕੂਲ ਦੇ ਕਮਰੇ ਨੂੰ ਆਲੇ-ਦੁਆਲੇ ਬੇਨਾਮੀ ਪਲਾਟ ਖਰੀਦ ਕੇ ਮਸਜਿਦ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਰ ਰਾਤ ਤ¤ਕ ਅਣਪਛਾਤੇ ਲੋਕਾਂ ਦਾ ਕਲੋਨੀ ਵਿਚ ਆਉਣਾ ਜਾਣਾ ਰਹਿੰਦਾ ਹੈ। ਯੂ.ਪੀ. ਬਿਹਾਰ ਸਮੇਤ ਹੋਰ ਸੂਬਿਆਂ ਦੇ ਲੋਕ ਆ ਕੇ ਇ¤ਥੇ ਠਹਿਰਦੇ ਹਨ ਜਿਸ ਨਾਲ ਵਸਨੀਕਾਂ ਦੀ ਸੁਰ¤ਖਿਆ ਨੂੰ ਭਾਰੀ ਖਤਰਾ ਬਣ ਗਿਆ ਹੈ। ਸੂਚਨਾ ਮਿਲਣ ਤੇ ਜਿ¤ਥੇ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪੁ¤ਜੇ ਉ¤ਥੇ ਹੀ ਪ੍ਰਸ਼ਾਸਨ ਵਲੋਂ ਤਹਿਸੀਲਦਾਰ ਹਰਕਰਮ ਸਿੰਘ ਰੰਧਾਵਾ ਨੇ ਧਰਨਾਕਾਰੀਆਂ ਨਾਲ ਗ¤ਲਬਾਤ ਕੀਤੀ। ਲੋਕਾਂ ਨੇ ਕਲੋਨੀ ਵਿਚ ਕਿਸੇ ਤਰ•ਾਂ ਦੀ ਧਾਰਮਿਕ ਉਸਾਰੀ ਨੂੰ ਬੰਦ ਕਰਾਉਣ, ਨਜਾਇਜ਼ ਕਬਜੇ ਹਟਾਉਣ ਅਤੇ ਅਣਪਛਾਤੇ ਲੋਕਾਂ ਦੀ ਕਲੋਨੀ ਵਿਚ ਆਵਾਜਾਈ ਨੂੰ ਬੰਦ ਕਰਾਉਣ ਦੇ ਨਾਲ ਹੀ ਅਮਰ ਨਗਰ, ਖੋਥੜਾਂ ਰੋਡ, ਕੌਲਸਰ ਮੁਹ¤ਲਾ ਅਤੇ ਨਾਲ ਲ¤ਗਦੀਆਂ ਨਵੀਂਆਂ ਬਣ ਰਹੀਆਂ ਕਲੋਨੀਆਂ ਵਿਚ ਪਿਛਲੇ ਕੁ¤ਝ ਸਮੇਂ ਦੌਰਾਨ ਆ ਕੇ ਵਸੇ ਸ਼¤ਕੀ ਲੋਕਾਂ ਦੀ ਜਾਂਚ ਪੜਤਾਲ ਕਰਨ, ਉਹਨਾਂ ਦੇ ਕੰਮਕਾਰ ਦੀ ਘੋਖ ਕ¤ਢਣ ਅਤੇ ਕਿਸੇ ਗੁਪਤ ਏਜੰਡੇ ਤਹਿਤ ਮਹਿੰਗੇ ਭਾਅ ਦੇ ਪਲਾਟ ਖਰੀਦਣ ਲਈ ਪੈਸੇ ਕਿ¤ਥੋਂ ਆ ਰਹੇ ਹਨ ਇਹ ਸਾਰੀ ਤਹਿਕੀਕਾਤ ਕਰਾਉਣ ਦੀ ਮੰਗ ਕੀਤੀ। ਐਸ.ਪੀ. ਮਨਵਿੰਦਰ ਸਿੰਘ ਨੇ ਮਾਮਲੇ ਦੀ ਤਹਿ ਤ¤ਕ ਪੁ¤ਜਣ ਲਈ ਦੋ ਦਿਨ ਦਾ ਸਮਾਂ ਮੰਗਿਆ ਜਿਸ ਤੋਂ ਬਾਅਦ ਲੋਕਾਂ ਨੇ ਧਰਨਾ ਸਥਗਿਤ ਕਰਦਿਆਂ ਕਿਹਾ ਕਿ ਅ¤ਜ ਦਾ ਧਰਨਾ ਪ੍ਰਸ਼ਾਸਨ ਨੂੰ ਇਸ ਗੰਭੀਰ ਸਮ¤ਸਿਆ ਪ੍ਰਤੀ ਸਚੇਤ ਕਰਨ ਦੀ ਸ਼ਾਂਤਮਈ ਪ੍ਰਕ੍ਰਿਆ ਸੀ। ਜੇਕਰ ਹੁਣ ਵੀ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਸਾਰੇ ਸ਼ਹਿਰ ਨੂੰ ਨਾਲ ਲੈ ਕੇ ਵ¤ਡਾ ਅੰਦੋਲਨ ਖੜਾ ਕੀਤਾ ਜਾਵੇਗਾ ਕਿਉਂਕਿ ਇਹ ਮਸਲਾ ਕਲ ਨੂੰ ਸ਼ਹਿਰ ਦੀ ਸਮ¤ਸਿਆ ਅਤੇ ਭਵਿ¤ਖ ਵਿਚ ਫਿਰਕੂ ਤਣਾਅ ਦਾ ਕਾਰਨ ਬਣ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *