ਅਮਰੀਕਾ ਵਿਚ ਇਤਿਹਾਸ ਰਚ ਕੇ ਵਿਦਾ ਹੋਇਆ ਸੰਦੀਪ ਸਿੰਘ ਧਾਲੀਵਾਲ

ਡਾ. ਚਰਨਜੀਤ ਸਿੰਘ ਗੁਮਟਾਲਾ

ਅਮਰੀਕਾ ਦੇ ਟੈਕਸਸਸੂਬੇ ਵਿੱਚ ਬੀਤੇ 27 ਸਤੰਬਰ 2019 ਨੂੰ ਹੈਰਿਸ ਕਾਉਂਟੀ ਦੇ ਡਿਪਟੀਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਨੂੰ ਇੱਕ ਸਿਰਫਿਰੇ ਸਪੈਨਿਸ਼ਮੂਲ ਦੇ ਰਾਬਰਟਸਾਲਸ (47) ਨਾਮੀਵਿਅਕਤੀ ਵੱਲੋਂ ਸ਼ਹੀਦਕਰਨ‘ਤੇ ਪੂਰੇ ਅਮਰੀਕਾ ਵਿੱਚ ਸੋਗ ਦੀਲਹਿਰ ਦੌੜ ਗਈ। ਉਹ ਅਮਰੀਕਾ ਵਿੱਚ ਪਹਿਲੇ ਪਗ਼ੜੀਧਾਰੀ ਸਿੱਖ ਪੁਲਿਸਅਫ਼ਸਰਹਨਜਿਨ•ਾਂ ਨੂੰ ਡਿਊਟੀਸਮੇਂ ਗੋਲੀਮਾਰਕੇ ਸ਼ਹੀਦਕੀਤਾ ਗਿਆ। ਉਨ•ਾਂ ਨੇ ਕਾਰ ਨੂੰ ਰੋਕ ਕੇ ਜਦ ਚੈਕਿੰਗ ਕੀਤੀ ਤਾਂ ਉਹ ਉਸ ਦੇ ਕਾਗ਼ਜਾਤ ਚੈੱਕ ਕਰਨਲਈਜਦ ਉਹ ਆਪਣੀਕਾਰ ਵੱਲ ਚਲੇ ਤਾਂ ਕਾਤਲ ਨੇ ਆਪਣੀਕਾਰ ਵਿੱਚੋਂ ਬਾਹਰ ਆ ਕੇ ਉਨ•ਾਂ ਨੂੰ ਪਿੱਛੋਂ ਸਿਰ ਤੇ ਗਰਦਨਵਿਚ ਗੋਲੀਆਂ ਮਾਰੀਆਂ ਤੇ ਉਸ ਨੂੰ ਆਪਣਾਬਚਾਅਕਰਨਦਾ ਮੌਕਾ ਹੀ ਨਾ ਦਿੱਤਾ, ਜਿਸ ਨਾਲ ਉਹ ਜ਼ਮੀਨ‘ਤੇ ਡਿੱਗ ਪਏ।ਉਨ•ਾਂ ਨੂੰ ਹੈਲੀਕਾਪਟਰਰਾਹੀਂ ਸਥਾਨਕਹਸਪਤਾਲਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ•ਾਂ ਨੂੰ ਮ੍ਰਿਤਕਪਾਇਆ।
ਕਾਤਲ ਜੋ ਕਿ ਪਹਿਲਾਂ ਹੀ ਕਈ ਜ਼ੁਰਮਾਂ ਵਿੱਚ ਜੇਲ ਵਿੱਚ ਸਜ਼ਾ ਭੁਗਤ ਰਿਹਾ ਸੀ ਪੈਰੋਲ‘ਤੇ ਆਇਆ ਹੋਇਆ ਸੀ। ਪੈਰੋਲਖ਼ਤਮਹੋਣ ਦੇ ਬਾਵਜੂਦ ਉਹ ਵਾਪਿਸਜੇਲਨਹੀਂ ਗਿਆ ਸੀ ਤੇ ਪੁਲੀਸ ਨੂੰ ਉਸ ਦੀਤਲਾਛ ਸੀ। ਉਸ ਦੇ ਨਾਲ ਉਸ ਦੀ ਇੱਕ ਦੋਸਤਲੜਕੀ ਸੀ। ਉਨ•ਾਂ ਦੋਵਾਂ ਨੂੰ ਗ੍ਰਿਫ਼ਤਾਰਕਰਕੇ ਜਦਸੋਮਵਾਰਅਦਾਲਤ ਵਿੱਚ ਪੇਸ਼ਕੀਤਾ ਗਿਆ ਤਾਂ ਅਦਾਲਤ ਵਿੱਚ ਸੁਣਵਾਈ ਦੌਰਾਨ ਪ੍ਰੋਸੀਕਿਊਟਰਕੈਟੀਵਾਰੇਨ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਦੇ ਮਾਰੇ ਜਾਣਕਰਕੇ ਉਸ ਦੀਪਤਨੀਵਿਧਵਾ ਹੋ ਗਈ ਹੈ ਤੇ ਤਿੰਨ ਬੱਚਿਆਂ ਦੇ ਸਿਰ ਤੋਂ ਬਾਪਦਾ ਸਾਇਆ ਉ¤ਠ ਗਿਆ ਹੈ। ਮਾਨਯੋਗ ਜੱਜ ਕ੍ਰਿਸ ਮੋਰਟਿਨ ਨੇ ਉਸ ਨੂੰ ਬਿਨਾਂ ਜ਼ਮਾਨਤ ਤੋਂ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਉਸ ਨੂੰ ਮੌਤ ਦੀ ਸਜ਼ਾ ਮਿਲਣੀਚਾਹੀਦੀਹੈ।ਕਾਤਲ ਨੂੰ ਜਦਕਤਲਕਰਨਦਾਕਾਰਨਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਭਗੌੜਾ ਹੈ ਤੇ ਇਸ ਪੁਲਿਸਅਫ਼ਸਰ ਨੇ ਉਸ ਨੂੰ ਮੁੜਜੇਲਭੇਜਦੇਣਾ ਸੀ, ਪਰ ਉਹ ਮੁੜਜੇਲਨਹੀਂ ਜਾਣਾ ਚਾਹੁੰਦਾ ,ਇਸ ਲਈ ਉਸ ਨੇ ਇਹ ਕਾਰਾਕੀਤਾ।ਪੁਲਿਸ ਨੇ ਉਸ ਪਾਸੋਂ ਵਰਤੀ ਗਈ 45 ਕੈਲੀਬਰਸੈਮੀਆਟੋਮੈਟਿਕ ਗਨ ਪ੍ਰਾਪਤਕਰਲਈ ਹੈ।
ਸੰਦੀਪ ਸਿੰਘ ਧਾਲੀਵਾਲਦਾਜਨਮਸ.ਪਿਆਰਾ ਸਿੰਘ ਸੇਵਾਮੁਕਤ ਫੌਜੀ ਦੇ ਗ੍ਰਹਿ ਪਿੰਡ ਧਾਲੀਵਾਲਜ਼ਿਲ•ਾਕਪੂਰਥਲਾ ਵਿੱਚ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ। ਉਹ ਆਪਣੇ ਪਿੱਛੇ ਦੋ ਬੇਟੀਆਂ ਉਮਰ 13 ਸਾਲਅਤੇ 10 ਸਾਲਅਤੇ ਬੇਟਾਉਮਰ 5 ਸਾਲ ਤੇ ਪਤਨੀ ਤੇ ਪਿਤਾ ਛੱਡ ਗਏ ਹਨ।ਉਨ•ਾਂ ਦੀਮਾਤਾਦਾਸਾਲ ਕੁ ਪਹਿਲਾਦਿਹਾਂਤ ਹੋ ਗਿਆ ਸੀ । ਉਹ 25 ਕੁ ਸਾਲਪਹਿਲਾਂ ਅਮਰੀਕਾ ਆਏ। ਇੱਥੇ ਆ ਕੇ ਉਹ ਸਭਿਆਚਾਰਿਕਪ੍ਰੋਗਰਾਮਾਂ ਵਿੱਚ ਭੰਗੜੇ ਦੇ ਜੌਹਰ ਵਿਖਾਉਣਕਰਕੇ ਬੜੇ ਹਰਮਨਪਿਆਰੇ ਹੋ ਗਏ।
ਪੁਲਿਸ ਵਿੱਚ ਭਰਤੀਹੋਣਾਸੁਭਾਵਕਨਹੀਂ ਸੀ। ਸੀ ਐਨਐਨ ਨੂੰ ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਉਨ•ਾਂ ਦੇ ਪਿਤਾ ਸ. ਪਿਆਰਾ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ ਦੱਸਿਆ ਕਿ 2008 ਦੀ ਗੱਲ ਹੈ ਕਿ ਸੰਦੀਪ ਸਿੰਘ ਗੁਰਦੁਆਰੇ ਬੈਠਾ ਸੀ ਕਿ ਇੱਕ ਘਟਨਾਵਾਪਰੀ ਜਿਸ ਵਿਚ ਇੱਕ ਸਿੱਖ ਪਰਿਵਾਰ ਦੇ ਘਰਚੋਰੀ ਹੋ ਗਈ। ਜਦਪ੍ਰਵਾਰ ਨੇ ਪੁਲਿਸ ਨੂੰ ਆਪਣੀਸਹਾਇਤਾਲਈ ਸੱਦਿਆ ਤਾਂ ਪੁਲਿਸ ਨੇ ਉਲਟਾਪ੍ਰਵਾਰ ਵਿਰੁੱਧ ਕੇਸ ਦਰਜਕਰ ਦਿੱਤਾ । ਅਸਲ ਵਿੱਚ ਪ੍ਰਵਾਰ ਦੇ ਮੁੱਖੀ ਨੇ ਕ੍ਰਿਪਾਨਪਾਈ ਹੋਈ ਸੀ ਤੇ ਪੁਲਿਸ ਨੂੰ ਨਹੀਂ ਸੀ ਪਤਾ ਕਿ ਅੰਮ੍ਰਿਤਧਾਰੀ ਸਿੱਖ ਕ੍ਰਿਪਾਨਪਹਿਨਦੇ ਹਨ। ਇਸ ਘਟਨਾ ਤੋਂ ਬਾਦਪੁਲਿਸਅਧਿਕਾਰੀ ਗੁਰਦੁਆਰੇ ਆਏ ਤੇ ਸਿੱਖਾਂ ਨੂੰ ਅਮਰੀਕੀਪੁਲਿਸ ਵਿੱਚ ਭਰਤੀਹੋਣਦੀਅਪੀਲਕੀਤੀ। ਸੰਦੀਪ ਸਿੰਘ ਨੇ ਪਿਤਾਨਾਲ ਗੱਲ ਕੀਤੀ।ਭਾਵੇਂ ਅਮਰੀਕਾ ਵਿੱਚ ਬੰਦੂਕ ਸਭਿਆਚਾਰਹੋਣਕਰਕੇ ਪੁਲਿਸਦੀ ਨੌਕਰੀ ਬੜੀਜੋਖਮਭਰਿਆਕਾਰਜ ਹੈ ਪਰ ਉਸ ਨੇ ਕਿਹਾ ਕਿ ਉਹ ਆਮ ਸਿੱਖਾਂ ਨਾਲੋਂ ਵੱਖਰਾ ਕੰਮ ਕਰਨਾ ਚਾਹੁੰਦਾ ਹੈ ਤੇ ਉਹ ਪੁਲੀਸਵਿਚਭਰਤੀ ਹੋ ਕੇ ਦਸਤਾਰ ਸਜਾ ਕੇ ਆਮਸ਼ਹਿਰੀਆਂ ਵਿਚ ਸਿੱਖਾਂ ਬਾਰੇ ਜਾਣਕਾਰੀਦੇਣਾ ਚਾਹੁੰਦਾ ਹੈ। ਉਸ ਸਮੇਂ ਉਹ ਆਮ ਪੰਜਾਬੀਆਂ ਵਾਂਗ ਟਰੱਕਿੰਗ ਦਾ ਕੰਮ ਕਰਦਾ ਸੀ।
ਉਹ 2009 ਵਿੱਚ ਡੀਟੈਸ਼ਨਅਫ਼ਸਰਭਰਤੀ ਹੋਇਆ ਤੇ ਹੌਲੀ ਹੌਲੀ ਤਰੱਕੀ ਕਰਦਾਕਰਦਾਡਿਪਟੀਚੀਫ਼ਬਣ ਗਿਆ। ਉਸ ਨੇ 2015 ਵਿੱਚ ਦਸਤਾਰਸਜਾਉਣਦੀ ਆਗਿਆ ਮੰਗੀ ਜਿਸ ਦੀਚਰਚਾਅਮਰੀਕਾਮੀਡੀਆ ਵਿੱਚ ਬਹੁਤ ਹੋਈ ਤੇ ਉਸ ਨੂੰ ਆਗਿਆ ਮਿਲ ਗਈ।ਇਸ ਨਾਲਆਉਣਵਾਲੇ ਸਿੱਖਾਂ ਲਈ ਸਿੱਖੀ ਸਰੂਪ ਵਿੱਚ ਪੁਲਿਸ ਵਿੱਚ ਨੌਕਰੀ ਕਰਨਦਾਰਾਹ ਖੁੱਲ• ਗਿਆ।
ਪੁਲਿਸ ਵਿੱਚ ਉਸ ਨੇ ਦਫ਼ਤਰ ਵਿੱਚ ਕੰਮ ਕਰਨਦੀ ਥਾਂ ‘ਤੇ ਆਮਲੋਕਾਂ ਵਿੱਚ ਵਿਚਰਨ ਨੂੰ ਪਹਿਲ ਦਿੱਤੀ। ਉਹ ਅਕਸਰਆਪਣੀ ਗੱਡੀ ਵਿੱਚ ਘੁੰਮਦਾ ਫਿਰਦਾ ਸੀ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲਨਾਆਵੇ।ਹੁਣਵੀ ਉਹ ਚੌਕ ਵਿੱਚ ਡਿਊਟੀ ਦੇ ਰਿਹਾ ਸੀ, ਜਦ ਉਸ ਦਾਕਤਲ ਹੋਇਆ।
ਉਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕਸਨ। ਹਸਮੁੱਖ ਤੇ ਹਰਸਮੇਂ ਸੇਵਾਸਮਰਪਿਤਵਾਲੇ ਧਾਲੀਵਾਲਦੀਆਂ ਸੇਵਾਵਾਂ ਨੂੰ ਅਮਰੀਕੀਮੀਡੀਆ ਨੇ ਪ੍ਰਮੁੱਖਤਾ ਨਾਲਪ੍ਰਕਾਸ਼ਿਤਕੀਤਾ ਹੈ। ਅਮਰੀਕਾ ਵਿੱਚ ਆਉਂਦੇ ਤੁਫਾਨਾਂ, ਹੜ•ਾਂ ਆਦਿਕੁਦਰਤੀਆਫਤਾਂ ਸਮੇਂ ਉਹ ਆਪਣੇ ਸਾਥੀਆਂ ਨਾਲ ਛੁੱਟੀ ਲੈ ਕੇ ਸੇਵਾਕਰਨਜਾਂਦਾ ਸੀ। ਪਿੱਛੇ ਜਿਹੇ ਉਹ ਪੈਟਰਿਕਾ ਵਿੱਚ ਆਫ਼ਤ ਦੇ ਮੂੰਹ ਆਏ ਲੋਕਾਂ ਦੀਮਦਦਕਰਨ ਗਏ ਗਿਆ। ਯੂਨੀਇਟਿਡ ਸਿੱਖਸ ਨਾਂ ਦੀ ਸੰਸਥਾ ਨਾਲ ਇਕ ਸਹਿਯੋਗੀ ਦੇ ਤੌਰ ‘ਤੇ ਉਨ•ਾਂ ਨੇ ਸ਼ਲਾਘਾਯੋਗ ਕੰਮ ਕੀਤਾ।
ਉਨ•ਾਂ ਦੀ ਮੌਤ ਸਮੇਂ ਅਮਰੀਕਾ ਦੇ ਬਹੁਤਸਾਰੇ ਸ਼ਹਿਰਾਂ ਵਿੱਚ ਕੈਂਡਲਮਾਰਚਕੀਤੇ ਗਏ। ਉਨ•ਾਂ ਦੇ ਅੰਤਿਮ ਸਸਕਾਰਸਮੇਂ ਅਮਰੀਕੀਟੀਵੀਚੈਨਲ ਨੇ ਸਿੱਧਾ ਪ੍ਰੋਗਰਾਮਪ੍ਰਕਾਸ਼ਿਤਕੀਤਾ ਜਿਸ ਨੂੰ ਇਸ ਲੇਖਕਸਮੇਤ ਲੱਖਾਂ ਲੋਕਾਂ ਨੇ ਵੱੇਖਿਆ। ਉਸ ਦਾਸਸਕਾਰ ਸਿੱਖੀ ਰਹੁ-ਰੀਤਾਂ ਅਤੇ ਸਰਕਾਰੀਸਨਮਾਨਾਂ ਨਾਲਕੀਤਾ ਗਿਆ। ਸਸਕਾਰਸਮੇਂ ਉਨ•ਾਂ ਦੀਦੇਹਅਮਰੀਕੀ ਝੰਡੇ ਵਿਚਲਪੇਟੀ ਹੋਈ ਸੀ। ਫ਼ੋਜੀਰਹੁ-ਰੀਤਾਂ ਨਾਲ 21 ਤੋਪਾਂ ਦੀਸਲਾਮੀ ਦਿੱਤੀ ਗਈ । ਸਸਕਾਰ ਤੋਂ ਪਹਿਲਾਂ ਅਮਰੀਕੀ ਝੰਡਾ ਉਤਾਰ ਕੇ ਉਨ•ਾਂ ਦੀਪਤਨੀ ਨੂੰ ਦਿੱਤਾ ਗਿਆ, ਜਿਸ ਨੂੰ ਉਨ•ਾਂ ਨੇ ਆਪਣੀਛਾਤੀਨਾਲਲਾਲਿਆ।ਇਸਸਮੇਂ ਹਜ਼ਾਰਾਂ ਦੀਗਿਣਤੀਵਿਚਲੋਕ ਪਹੁੰਚੇ ਹੋਏ ਸਨ।ਗੁਰਦੁਆਰਾ ਸਿੱਖ ਨੈਸ਼ਨਲਸੈਂਟਰਵਿਚ ਅਖੰਡ ਪਾਠਦਾ ਭੋਗ ਪਾਇਆ ਗਿਆ ਤੇ ਗੁਰੂ ਕਾ ਲੰਗਰ ਅਤੁਟ ਵਰਤਿਆ।ਵੱਖ ਵੱਖ ਬੁਲਾਰਿਆ ਨੇ ਉਨ•ਾਂ ਨਾਲਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਉਸ ਦੇ ਭਰਜਵਾਨੀ ਵਿੱਚ ਪਿੱਛੇ ਬਾਪ‘ਤੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਜਾਣਦਾਦ੍ਰਿਸ਼ਦਿਲਹਿਲਾਅਦੇਣਵਾਲਾ ਸੀ। ਹਰੇਕ ਦੇ ਅੱਖਾਂ ਵਿੱਚ ਹੰਝੂ ਵਹਿਰਹੇ ਸਨ। ਉਸ ਦੇ ਬਾਪਦਾਕਹਿਣਾ ਹੈ ਕਿ ਉਹ ਇੱਕ ਅਨਮੋਲਹੀਰਾ ਸੀ। ਵਾਕਿਆ ਹੀ ਉਹ ਇੱਕ ਅਨਮੋਲਹੀਰਾ ਹੀ ਸੀ, ਜੋ ਕਿ ਇਸ ਸੰਸਾਰ ਵਿੱਚ ਨਵੀਆਂ ਪੈੜਾਂ ਪਾ ਗਿਆ।
ਅਮਰੀਕਾ ਵਿੱਚ ਇਸ ਸਮੇਂ ਸਿੱਖ ਪਛਾਣਦਾਮਸਲਾਬੜਾਅਹਿਮ ਹੈ। ਅਮਰੀਕਾ ਨੂੰ ਅੱਜ ਅਜਿਹੇ ਸਾਬਤਸੂਰਤ ਸਿੱਖ ਪੁਲਿਸ ਤੇ ਅਫ਼ਸਰਾਂ ਦੀਲੋੜ ਹੈ ਜੋ ਕਿ ਸਿੱਖ ਧਰਮਦੀਆਂ ਨਿਸ਼ਕਾਮਸੇਵਾਕਰਨਦੀਰਿਵਾਤਾਂ ਨੂੰ ਅੱਗੇ ਲਿਆਉਣ।
ਉਸ ਦੇ ਚੰਗੇ ਕਮਾਂ ਕਰਕੇ ਉਸ ਦੇ ਪ੍ਰਵਾਰਲਈ ਵੱਖ ਵੱਖ ਸੰਸਥਾਵਾਂ ਦਾਨ ਇਕੱਠਾ ਕਰਰਹੀਆਂ ਹਨ। 6 ਲੱਖ ਡਾਲਰ ਤੋਂ ਵੱਧ ਸਹਾਇਤਾਪ੍ਰਾਪਤ ਹੋ ਚੁੱਕੀ ਹੈ।ਪਾਪਾਜਾਹਨਜ਼ ਦੀ ਦੱਖਣੀ ਪੂਰਬੀਸ਼ਾਖਾ ਨੇ ਮੰਗਲਵਾਰ ਤੋਂ ਸ਼ੁਕਰਵਾਰਤੀਕਦੀਕਮਾਈ ਇਸ ਫੰਡ ਨੂੰ ਦੇਣਐਲਾਨਕੀਤਾ ਹੈ।2015 ਤੋਂ ਹੁਣਤੀਕ 50 ਪੁਲੀਸਦੀਆਂ ਔਰਤਾਂ ਤੇ ਮਰਦਡਿਊਟੀ ਦੇਂਦੇ ਸ਼ਹੀਦ ਹੋ ਚੁੱਕੇ ਹਨ ,ਜਿਨ•ਾਂ ਵਿੱਚੋਂ ਸੰਦੀਪ ਸਿੰਘ ਦਾ ਨੰਬਰ 50ਵਾਂ ਸੀ। ਹਿਊਸਟਨਸਿਟੀ ਕੌਂਸਲ ਨੇ ਐਲਾਨਕੀਤਾ ਹੈ ਕਿ ਉਨ•ਾਂ ਦੀਯਾਦਵਿਚਯਾਦਗਾਰਕਾਇਮਕੀਤੀਜਾਵੇਗੀ ਤੇ ਹਰਸਾਲ 2 ਅਕਤੂਬਰ ਨੂੰ ਯਾਦਕੀਤਾਜਾਵੇਗਾ। ਸੰਦੀਪ ਸਿੰਘ ਧਾਰੀਵਾਲਭਾਵੇਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਉਸ ਵੱਲੋਂ ਕੀਤੇ ਕਾਰਜ ਨੂੰ ਹਮੇਸ਼ਾਯਾਦਕੀਤਾਜਾਂਦਾਰਹੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *