ਗੁਰਸ਼ਰਨ ਸਿੰਘ ਦੀ ਮ੍ਰਿਤਕ ਦੇਹ ਬੈਲਜ਼ੀਅਮ ‘ਤੋਂ ਪੰਜਾਬ ਭੇਜਣ ਵਿੱਚ ਮੱਦਦ ਕਰਨ ਲਈ ਮਹਾਰਾਣੀ ਅਤੇ ਖ਼ਲੀਫਾ ਦਾ ਅਹਿਮ ਯੋਗਦਾਨ: ਤੀਰਥ ਰਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅੱਗਾ ਸਵਾਰਨ ਲਈ ਪ੍ਰਵਾਸੀ ਹੋਏ ਕੁੱਝ ਨੌਜਵਾਨਾਂ ਨੂੰ ਬਦਕਿਸਮਤੀ ਨਾਲ ਤਾਬੂਤ ਵਿੱਚ ਬੰਦ ਹੋ ਵਤਨ ਪਰਤਣਾ ਨਸੀਬ ਹੁੰਦਾਂ ਹੈ। ਅਜਿਹੀਆਂ ਬਹੁਤ ਉਦਾਹਰਨਾਂ ਹਨ ਸਾਡੇ ਕੋਲ ਕਿ ਪੈਸਾ ਕਮਾ ਕੇ ਖੁਸਹਾਲ ਹੋ ਵਾਪਸ ਪਿੰਡ ਪਰਤਣ ਦੇ ਚਾਹਵਾਨਾਂ ਨੂੰ ਆਪਦੀਆਂ ਸਰਕਾਰਾਂ ਦੇ ਅਦਾਰਿਆਂ ਵੱਲੋਂ ਮਿਲੇ ਧੱਕਿਆਂ ਕਾਰਨ ਮੌਤ ਪਿਆਰੀ ਜਾਪਣ ਲਗਦੀ ਹੈ। ਅਜਿਹਾ ਹੀ ਇੱਕ ਭਾਣਾ ਵਾਪਰਿਆ ਹੈ ਕੁੱਝ ਦਿਨ ਪਹਿਲਾਂ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਜਿੱਥੇ ਪੱਕਾ ਹੋਣ ਲਈ ਅਪਣਾ ਭਾਰਤੀ ਪਾਸਪੋਰਟ ਹਾਸਲ ਕਰਦਾ-ਕਰਦਾ ਇਹ ਨੌਜਵਾਂਨ ਜਿੰਦਗੀ ‘ਤੋਂ ਹਾਰ ਗਿਆ। ਅਖ਼ਬਾਰੀ ਖ਼ਬਰਾਂ ਮੁਤਾਬਕ ਗੁਰਸ਼ਰਨ ਸਿੰਘ ਨਾਂ ਦਾ ਨੌਜਵਾਂਨ ਜੋ ਪੰਜਾਬ ਦੇ ਜਿ਼ਲ੍ਹੇ ਤਰਨਤਾਰਨ ਦੇ ਪਿੰਡ ਸੁਰ ਸਿੰਘ ਵਾਲਾ ਦਾ ਜੰਮਪਲ ਸੀ ਤੇ ਕਈ ਸਾਲਾਂ ‘ਤੋਂ ਬੈਲਜ਼ੀਅਮ ਰਹਿ ਰਿਹਾ ਸੀ ਪਰ ਪੱਕਾ ਹੋਣ ਲਈ ਭਾਰਤੀ ਪਾਸਪੋਰਟ ਹਾਸਲ ਕਰਨ ਲਈ ਜੱਦੋਜਹਿਦ ਕਰ ਰਿਹਾ ਸੀ ਜਦ ਬੈਲਜ਼ੀਅਮ ਵਿੱਚ ਬਣਦਾ ਹੱਕ ਨਾਂ ਮਿਲਿਆ ਤਾਂ ਯੂਰਪ ਦੇ ਕਿਸੇ ਹੋਰ ਦੇਸ਼ ਵਿੱਚੋਂ ਕਿਸੇ ਤਰਾਂ ਭਾਰਤੀ ਪਾਸਪੋਰਟ ਬਣਾ ਲਿਆ ਪਰ ਬਦਕਿਸਮਤੀ ਦੇਖੋ ਕਿ ਉਹ ਪਾਸਪੋਰਟ ਦੇ ਦਰਸਨ ਕਰਨ ‘ਤੋਂ ਪਹਿਲਾਂ ਹੀ ਇਹ ਨੌਜਵਾਂਨ ਦੂਜੀ ਮੰਜਿਲ ‘ਤੋਂ ਡਿੱਗ ਮੌਤ ਨੂੰ ਪਿਆਰਾ ਹੋ ਗਿਆ। ਮੌਤ ਦੇ ਕਾਰਨਾਂ ਦੀ ਬੈਲਜ਼ੀਅਮ ਪੁਲਿਸ ਅਜੇ ਜਾਂਚ ਕਰ ਰਹੀ ਹੈ। ਬੈਲਜ਼ੀਅਮ ਸਥਿੱਤ ਭਾਰਤੀ ਦੂਤਘਰ ਵੱਲੋਂ ਪਿਛਲੇ ਕੁੱਝ ਸਮੇਂ ‘ਤੋਂ ਮ੍ਰਿਤਕ ਦੇਹਾਂ ਭੇਜਣ ਲਈ ਮੱਦਦ ਦਾ ਸਿਲਸਿਲਾ ਬੰਦ ਸੀ ਪਰ ਇਸ ਕੇਸ ਨੂੰ ਵੇਟਲਿਫਟਰ ਸ੍ਰੀ ਤੀਰਥ ਰਾਮ ਵੱਲੋਂ ਕਾਂਗਰਸੀ ਆਗੂ ਪ੍ਰਸੋਤਮ ਲਾਲ ਖਲੀਫਾ ਰਾਂਹੀ ਮਹਾਰਾਣੀ ਪ੍ਰਨੀਤ ਕੌਰ ਅੱਗੇ ਉਠਾਉਣ ਕਾਰਨ ਭਾਰਤ ਸਰਕਾਰ ਦੀਆਂ ਹਦਾਇਤਾਂ ‘ਤੇ ਮ੍ਰਿਤਕ ਦੇਹ ਪੰਜਾਬ ਭੇਜਣ ਦਾ ਸਾਰਾ ਖਰਚਾ ਭਾਰਤੀ ਦੂਤਘਰ ਬਰੱਸਲਜ਼ ਵੱਲੋਂ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਲਈ ਸ੍ਰੀ ਤੀਰਥ ਰਾਮ ਨੇ ਪਟਿਆਲਾ ‘ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਅਤੇ ਪ੍ਰਸੋਤਮ ਲਾਲ ਖ਼ਲੀਫਾ ਜੀ ਦਾ ਧੰਨਵਾਦ ਕੀਤਾ ਹੈ। ਤੀਰਥ ਰਾਮ ਨੇ ਕਾਗਜੀ ਕਾਰਵਾਈ ਲਈ ਬੈਲਜ਼ੀਅਮ ਵਿੱਚੋਂ ਯੋਗਦਾਨ ਪਾਉਣ ਵਾਲੇ ਅਵਤਾਰ ਸਿੰਘ ਛੋਕਰ, ਹਰਚਰਨ ਸਿੰਘ ਢਿੱਲ੍ਹੋਂ ਅਤੇ ਸੱਜਣ ਸਿੰਘ ਵਿਰਦੀ ਅਤੇ ਪਰਿਵਾਰ ਦੀ ਆਰਥਿਕ ਮੱਦਦ ਕਰਨ ਵਾਲੇ ਸੱਜਣਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਅਜਿਹਾ ਹੱਕ ਸਭ ਨੂੰ ਮਿਲਣਾ ਚਾਹੀਦਾਂ ਹੈ ਬੇਸੱਕ ਮ੍ਰਿਤਕ ਦੇ ਪਰਿਵਾਰ ਕੋਲ ਕੋਈ ਸਿ਼ਫਾਰਸ ਹੋਵੇ ਜਾਂ ਨਾਂ।

Geef een reactie

Het e-mailadres wordt niet gepubliceerd. Vereiste velden zijn gemarkeerd met *