ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਬੈਲਜੀਅਮ ਦੀ ਸੰਗਤ ਨੇ ਬੜੀ ਧੂੰਮ ਧਾਮ ਨਾਲ ਨਗਰ ਕੀਰਤਨ ਸਜਾਇਆ

ਬੈਲਜੀਅਮ 29 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਗੁਰਦੁਆਰਾ ਸੰਗਤ ਸਾਹਿਬ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਬੈਲਜੀਅਮ ਨਿਵਾਸੀ ਸੰਗਤ ਨੇ ਮਿਲਕੇ ਮਹਾਨ ਨਗਰ ਕੀਰਤਨ ਸਜਾਇਆ ਅਤੇ ਬੰਦੀ ਛੋਡ ਦਿਵਸ ਗੁਰੂ ਘਰ ਵਿਚ ਦੀਪਮਾਲਾ ਕਰਕੇ ਮਨਾਇਆ ਗਿਆ, ਇਹ ਮਹਾਨ ਨਗਰ ਕੀਰਤਨ ਦੀ ਗੁਰ ਸੰਗਤ ਦੇ ਭਰਪੂਰ ਇਕੱਠ ਨਾਲ ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਤੋ ਬਹੁਤ ਸੋਹਣੇ ਫੁੱਲਾਂ ਲੜੀਆਂ ਨਾਲ ਸਜਾਏ ਹੋਏ ਟਰੱਕ ਵਿਚ ਸਜਾਈ ਹੋਈ ਪਾਲਕੀ ਸਾਹਿਬ ਵਿਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਸ਼ੋਬਿਤ ਹੋਏ ਤਿਆਰ ਬਰ ਤਿਆਰ ਖਾਲਸਾ ਰੂੰਪ ਪੰਜ ਪਿਆਰਿਆ ਦੀ ਹਾਜਰੀ ਵਿਚ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸੈਂਟਰ ਸੰਤਰੂੰਧਨ ਵੱਲ ਰਵਾਨਾ ਹੋਇਆ, ਸਭ ਤੋ ਅੱਗੇ ਅੱਗੇ ਇੱਟਲੀ ਤੋ ਸ਼ਪੈਸ਼ਲ ਤੌਰ ਤੇ ਇਟਲੀ ਤੋ ਆਏ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਇਟਲੀ ਦੇ ਸਿੰਘਾਂ ਵਲੋ ਬਹੁਤ ਸੋਹਣੇ ਤਰੀਕੇ ਸਿੱਖੀ ਸ਼ਿਧਾਂਤ ਨਾਲ ਮਾਰਸ਼ਲ ਆਰਟ ਗੱਤਕੇ ਦੇ ਕਰਤਵ ਦਿਖਾਏ,ਰਸਤੇ ਵਿਚ ਕੀਰਤਨੀ ਜਥੈ ਸ਼ਬਦ ਕੀਰਤਨ ਅਤੇ ਵਾਹਿਗੁਰੂ ਜਾਪ ਸਾਰੀ ਸੰਗਤ ਨਾਲ ਮਿਲਕੇ ਗਾਇਣ ਕੀਤਾ ਜਾ ਰਿਹਾ ਸੀ, ਅਤੇ ਰਸਤੇ ਵਿਚ ਇਥੋ ਦੇ ਵਸਨੀਕ ਲੋਕਾਂ ਨੂੰ ਪ੍ਰਸ਼ਾਦ ਦਿੰਦੇ ਹੋਏ ਸਿੱਖ ਧਰਮ ਦੀ ਜਾਣਕਾਰੀ ਦੇ ਰਹੇ ਸਨ, ਰਸਤੇ ਵਿਚ ਸ਼ਰਧਾਵਾਨ ਪ੍ਰਵਾਰਾਂ ਵਲੋ ਸੰਗਤਾਂ ਵਾਸਤੇ ਬਹੁਤ ਕੁਝ ਖਾਣ ਪੀਣ ਨੂੰ ਵਰਤਾਇਆ ਜਾ ਰਿਹਾ ਸੀ, ਸਿੱਖ ਧਰਮ ਦਾ ਵਿਲੱਖਣ ਇਤਿਹਾਸ ਰਹਿਣੀ ਬਹਿਣੀ ਵੱਖਰਾ ਪਹਿਰਾਵਾ ਲਿਬਾਸ ਆਦਿ ਜਿਸ ਵੀ ਮੁਲਖ ਵਿਚ ਸਿੱਖ ਪੰਜਾਬ ਤੋ ਬਾਹਰ ਜਾ ਕੇ ਵੱਸੇ ਹਨ ਅਪਾਣੀ ਪਹਿਚਾਣ ਜਰੂਰ ਬਣਾ ਰੱਖੀ ਹੈ, ਭਾਵੇ ਸਾਡੀ ਸਾਰੇ ਪੰਜਾਬੀਆਂ ਦੀ ਖਾਸ ਕੋਸ਼ਿਸ਼ ਹੂੰਦੀ ਹੈ ਕਿ ਸਾਡੇ ਇਥੈ ਜਨਮੇ ਪਲੈ ਬੱਚੇ ਪੰਜਾਬੀ ਗੁਰਮੱਖੀ ਸਿੱਖ ਇਤਿਹਾਸ ਗੁਰਬਾਣੀ ਬਾਰੇ ਜਿਆਦਾ ਤੋ ਜਿਆਦਾ ਗਿਆਨ ਪ੍ਰਾਪਤ ਕਰ ਸਕਣ ਪਰ ਫਿਰ ਵੀ ਅਸੀ ਕਈ ਧਰਮਾਂ ਦੇ ਲੋਕਾਂ ਨਾਲੋ ਪਿਛੈ ਹਾਂ, ਨਗਰ ਕੀਰਤਨ ਹਰ ਗੁਰੂ ਘਰ ਵਲੋ ਆਪੋ ਆਪਣੇ ਸ਼ਹਿਰ ਵਿਚ ਸਜਾਉਣਾ ਉਥੌ ਦੇ ਵਸਨੀਕ ਪ੍ਰਦੇਸੀਆਂ ਨੂੰ ਸਾਡੇ ਧਰਮ ਬਾਰੇ ਜਾਣਕਾਰੀ ਦੇਣ ਦੇ ਨਾਲ ਸਾਡੇ ਆਪਣੇ ਵੀ ਬਹੁਤ ਸਾਰੇ ਲੋਕਾਂ ਦਾ ਆਪਸੀ ਮਿਲਾਪ ਅਤੇ ਇਤਿਹਾਸ ਦੀ ਜਾਣਕਾਰੀ ਦੇਣ ਵਿਚ ਮਦਦ ਜਰੂਰੀ ਮਿਲਦੀ ਹੈ ਅਗਰ ਅਸੀ ਆਪਣੇ ਪ੍ਰਵਾਰ ਨਾਲ ਲਿਆਈਏ ਅਤੇ ਜਾਣਕਾਰੀ ਦਈਏ ਤਾ,ਕੱਲ ਦਿਵਾਲੀ ਬੰਦੀ ਛੋੜ ਦਿਵਸ ਤੇ ਇਕ ਟੀਵੀ ਪ੍ਰਜੈਟਰ ਵਲੈਤ ਗੁਰਦੁਆਰੇ ਦੀ ਸੰਗਤ ਨੂੰ ਦੀਪਮਾਲਾ ਕਰਦਿਆਂ ਨੂੰ ਸੁਆਲ ਕਰ ਰਿਹਾ ਸੀ ਦੀਵਾਲੀ ਤੇ ਬੰਦੀ ਛੋਡ ਬਾਰੇ ਤਾਂ ਨੜਿਨਵੇ ਪ੍ਰਸੰਟ ਲੋਕਾ ਨੂੰ ਗੁਰੂ ਸਾਹਿਬ ਜੀ ਦਾ ਨਾਮ ਪਤਾ ਨਹੀ,ਭਾਵੇ ਸਾਡੇ ਬਹੁਤ ਸਾਰੇ ਗੁਰੂ ਘਰ ਹਨ ਅਤੇ ਪੰਜਾਬੀ ਸਿੱਖਾਂ ਦੇ ਚਾਰ ਟੀਵੀ ਚੈਨਲ ਚਲਦੇ ਹਨ,ਪਰ ਫੇਰ ਵੀ ਬਹੁਤ ਜਿਆਦਾ ਗਿਣਤੀ ਲੋਕ ਸਿੱਖ ਇਤਿਹਾਸ ਦੀ ਜਾਣਕਾਰੀ ਅਤੇ ਗੁਰਬਾਣੀ ਸਿਖਿਆ ਤੋ ਵਾਝੈ ਹਨ, ਇਸ ਮਹਾਨ ਨਗਰ ਕੀਰਤਨ ਦੇ ਸੈਂਟਰ ਸੰਤਰੂੰਧਨ ਪਹੂੰਚਣ ਦੇ ਸੁਆਗਤ ਵਿਚ ਬਹੁਤ ਜਿਆਦਾ ਗਿਣਤੀ ਸੰਗਤਾਂ ਪਹੂੰਚੀਆਂ ਹੋਈਆਂ ਸਨ ਬਹੁਤ ਕਿਸਮ ਦੇ ਖਾਣ ਪੀਣ ਦੇ ਟਾਲ ਸੇਵਾਦਾਰਾਂ ਵਲੋ ਲਗਾਏ ਗਏ ਸਨ ਸ਼ਰਧਾਵਾਨ ਪ੍ਰਵਾਰਾ ਨੇ ਸੇਵਾ ਕਰਕੇ ਸੰਗਤਾਂ ਦੀ ਖੁਸ਼ੀ ਪ੍ਰਾਪਤ ਕੀਤੀ, ਸੰਤਰੂੰਧਨ ਦੇ ਮੈਅਰ ਬੀਬੀ ਵਿਰਲੇ ਹੇਰਨ ਅਤੇ ਸਟੱਡਹਾਉਸ ਦੇ ਹੋਰ ਵੀ ਆਫੀਸਰ ਪਹੂੰਚੇ ਹੋਏ ਸਨ ਪੁਲੀਸ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਅਤੇ ਅੱਗੋ ਤੋ ਵੀ ਸਾਥ ਦੇਣ ਦਾ ਵਾਅਦਾ ਕੀਤਾ ਅਤੇ ਸਿੱਖ ਧਰਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਤੁਸੀ ਆਪ ਵੀ ਬੈਲਜ ਲਾਅ ਨਾਲ ਚਲਦੇ ਰਹੋ ਅਸੀ ਹਮੇਸ਼ਾ ਮਦਦ ਕਰਦੇ ਰਹਾਗੇ, ਸਾਰੇ ਆਏ ਖਾਸ ਮਹਿਮਾਨਾ ਨੂੰ ਪ੍ਰਬੰਧਿਕ ਸੇਵਾਦਾਰਾਂ ਵਲੋ ਸਨਮਾਣਿਤ ਕੀਤਾ ਗਿਆ, ਨਗਰ ਕੀਰਤਨ ਦੀ ਵਾਪਸੀ ਗੁਰੂ ਘਰ ਪਹੂੰਚ ਕੇ ਅਰਦਾਸ ਉਪਰੰਤ ਪੰਜ ਪਿਆਰਿਆ ਨੂੰ ਸਨਮਾਣਿਤ ਕੀਤਾ ਗਿਆ ਅਤੇ ਪ੍ਰਬੰਧਿਕਾਂ ਵਲੋ ਸਾਰੀ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ,
550 ਸਾਲਾ ਪ੍ਰਕਾਸ਼ ਪੂਰਬ ਬੈਲਜੀਅਮ ਦੀ ਸਾਰੀ ਸੰਗਤ ਮਿਲਕੇ ਸੰਤਰੂੰਧਨ ਕਿਰਾਏ ਦੇ ਹਾਲ ਵਿਚ 17 ਨਵੰਬਰ ਦਿਨ ਐਤਵਾਰ ਨੂੰ ਬੜੀ ਧੂੰਮ ਧਾਮ ਨਾਲ ਮਨਾ ਰਹੇ ਹਨ ਆਪ ਸਭ ਨੂੰ ਬੇਨਤੀ ਹੈ ਜਿਆਦਾ ਤੋ ਜਿਆਦਾ ਸ਼ਹਿਯੋਗ ਦੇ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ,

Geef een reactie

Het e-mailadres wordt niet gepubliceerd. Vereiste velden zijn gemarkeerd met *