ਪ੍ਰਿੰਸੀਪਲ ਸੁਖਮ ਚਹਿਲ ਨੂੰ ਡੀ.ਬੀ.ਜੀ ਨੇ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ ਦੇ ਰਜਿ.ਪੰਜਾਬ ਦੇ ਸੰਸਥਾਪਕ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਜਾ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਸੁਖਮ ਚਹਿਲ ਦੀ ਰਹਿਨੁਮਾਈ ਹੇਠ ਅਤੇ ਸਮੂਚੇ ਅਧਿਆਪਕਾਵਾਂ ਦੀ ਮਿਹਨਤ ਸਦਕਾ ਵਿਦਿਆਰਥਣਾਂ ਵੱਲੋਂ ਪੜਾਈ ਵਿਚ ਬਹੁਤ ਵਧੀਆ ਅੰਕ ਪ੍ਰਾਪਤ ਕਰਨ ਲਈ ਵਿਦਿਆਰਥਣਆਂ ਸਕੋਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਰਾਕੇਸ਼ ਵਰਮੀ ਨੇ ਆਪਣੇ ਸੰਦੇਸ਼ ਵਿਚ ਕਿਹਾ ਸਾਡੀਆਂ ਹੋਣਹਾਰ ਬੇਟੀਆਂ ਹੀ ਦੇਸ਼ ਦਾ ਸਰਮਾਇਆ ਹਨ। ਅੱਜ ਜਰੂਰਤ ਹੈ ਇਨ੍ਹਾਂ ਵਿਦਿਆਰਥਣਾਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਆਪਣੇ ਫਰਜ਼ ਪ੍ਰਤੀ ਜਿਮੇਵਾਰੀ ਬਾਰੇ ਜਾਣਕਾਰੀ ਦੇਣ ਦੀ ਅੱਜ ਦੇ ਸਮੇਂ ਵਿਦਿਆਰਥਣਾਂ ਉਚੀਆਂ ਪੜਾਈਆਂ ਪੜ ਕੇ ਜਿੰਮੇਵਾਰੀ ਵਾਲੀਆਂ ਸੀਟਾਂ ਤੇ ਬਿਰਾਜਮਾਨ ਹੁੰਦੀਆਂ ਹਨ ਪਰਮਜੀਤ ਕੌਰ ਸਾਬਕਾ ਜਿਲਾ ਸਿਖਿਆ ਅਫਸਰ ਨੇ ਸੰਬੋਧਨ ਕਰਦਿਆਂ ਕਿਹਾ ਸਾਡਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਿਦਿਆਰਥਣਾਂ ਨੂੰ ਬਹੁਤ ਹੋਂਸਲਾ ਅਫਜਾਈ ਕਰ ਰਿਹਾ ਹੈ ਕਿ ਹੁਸ਼ਿਆਰ, ਹੁਨਰਵੰਦ, ਲੋੜਵੰਦ ਆਰਥਿਕ ਪੱਖੋਂ ਆਪਣੀ ਪੜਾਈ ਨੂੰ ਅਧੂਰੀ ਨਾ ਛੱਡੇ ਇਸ ਲਈ ਗਰੁੱਪ ਪੜਾਈ ਕਰਵਾਉਣ ਲਈ ਅਜਿਹੀਆਂ ਵਿਦਿਆਰਥਣਾਂ ਨੂੰ ਗੋਂਦ ਲੈ ਰਿਹਾ ਹੈ। ਮਨਜੀਤ ਸਿੰਘ ਪੂਰਬਾ ਅਤੇ ਮੁਹੰਮਦ ਰਮਜਾਨ ਢਿੱਲੋਂ ਨੇ ਕਿਹਾ ਗਰੁੱਪ ਹਰ ਰੋਜ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਹੋਣਹਾਰ ਵਿਦਿਆਰਥਣਆਂ ਨੂੰ ਸਨਮਾਨਿਤ ਕਰ ਕੇ ਖੁਸੀਆਂ ਪ੍ਰਾਪਤ ਕਰ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਸੁਖਮ ਚਹਿਲ ਨੂੰ ਸੋਜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਧੀਆਂ ਪ੍ਰਬੰਧਕ ਵੱਜੋਂ ਡੀ.ਬੀ.ਜੀ ਅਵਾਰਡ ਨਾਲ ਸਨਮਾਨਿਤ ਕੀਤਾ। ਸਮੂਹ ਸਟਾਫ ਮੈਂਬਰਾਂ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਅਣਥੱਕ ਟੀਮ ਦਾ ਧੰਨਵਾਦ ਕੀਤਾ ਅਤੇ ਸਹਿਯੋਗ ਦੇਣ ਦਾ ਵਾਅਦਾ ਕੀਤਾ ਇਹ ਜਾਣਕਾਰੀ ਚਮਨ ਲਾਲ ਦੱਤ ਨੇ ਦਿੱਤੀ।

ਚਮਨ ਲਾਲ ਦੱਤ

Geef een reactie

Het e-mailadres wordt niet gepubliceerd. Vereiste velden zijn gemarkeerd met *