ਦਿਵਾਲੀ ਪ੍ਰੋਗਰਾਮ ਬੈਲਜੀਅਮ

ਝਲਕ ਪੰਜਾਬ ਦੀ ਡੀ ਜੇ ਗਰੁਪ ਦੇ ਸਹਿਯੋਗ ਨਾਲ ਕੁਲਵਿੰਦਰ ਕੌਰ ਰਣਜੀਤ ਕੌਰ ਅਤੇ ਰਿੰਪੀ ਵਲੋ ਦਿਵਾਲੀ ਦੇ ਸਬੰਧ ਵਿਚ ਇਕ ਸੱਭਿਆਚਾਰਕ ਪ੍ਰੋਗਰਾਮ ਡੈਂਜੇ ਸ਼ਹਿਰ ਵਿਖੇ ਕਰਵਾਇਆ ਜਿਸ ਵਿਚ ਪੰਜਾਬਣ ਮੁਟਿਆਰਾ ਵਲੋ ਵੱਖ ਵੱਖ ਪੰਜਾਬੀ ਗਾਣਿਆ ਤੇ ਡਾਂਸ ਗਿਧਾ ਅਤੇ ਭੰਗੜਾ ਪਾਇਆ । ਪ੍ਰੌਗਰਾਮ ਦੀ ਸ਼ੁਰੂਆਤ ਕੁਲਵਿੰਦਰ ਕੌਰ ਨੇ ਆਪਣੇ ਮਨਪਸੰਦ ਗਾਣੇ ਨਾਲ ਡਾਂਸ ਕਰਕੇ ਕੀਤੀ ਅਤੇ ਬਾਦ ਵਿਚ ਲੜੀਵਾਰ ਵੱਖ ਵੱਖ ਮੁਟਿਆਰ ਵਲੋ ਪੰਜਾਬੀ ਪੁਸ਼ਾਕਾ ਵਿਚ ਵਾਹ ਵਾਹ ਖੱਟੀ ਅਤੇ ਪੂਰਾ ਹਾਲ ਨੱਚਣ ਲਾ ਦਿਤਾ ਇਕ ਵਜੇ ਤੋ ਛੇ ਵਜੇ ਤੱਕ ਚੱਲੇ ਇਸ ਪੌਗਰਾਮ ਵਿਚ ਸਭ ਲਈ ਚਾਅ ਪਕੌੜੇ ਅਤੇ ਰੋਟੀ ਦਾ ਇਤਯਾਮ ਕੀਤਾ ਗਿਆ ਸੀ ਅੰਤ ਗਿਧੇ ਦੇ ਮੁਕਾਬਲੇ ਤੋ ਬਾਦ ਪੰਜਾਬੀ ਬੋਲੀਆ ਨਾਲ ਇਸ ਮੇਲੇ ਦੀ ਸਮਾਪਤੀ ਹੋਈ ਤੇ ਪ੍ਰਬੰਧਕਾ ਵਲੋ ਸਭ ਦਾ ਧੰਨਵਾਦ ਕੀਤਾ ਗਿਆ।


Geef een reactie

Het e-mailadres wordt niet gepubliceerd. Vereiste velden zijn gemarkeerd met *