ਸ੍ਰੋਮਣੀ ਕਮੇਟੀ ਮੈਂਬਰ ਰੰਧਾਵਾ ਨੂੰ ਬੈਲਜ਼ੀਅਮ ਵਿੱਚ ਕੀਤਾ ਗਿਆ ਸਨਮਾਨਿਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ‘ਤੋਂ ਯੂਰਪ ਦੌਰੇ ‘ਤੇ ਬੈਲਜ਼ੀਅਮ ਆਏ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਬੈਲਜ਼ੀਅਮ ਵਿਖੇ ਸਨਮਾਨਿਤ ਕੀਤਾ ਗਿਆ। ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਗੁਰੂਘਰ ਦੇ ਵਜੀਰ ਭਾਈ ਮਨਿੰਦਰ ਸਿੰਘ ਹੋਰਾਂ ਵੱਲੋਂ ਰੰਧਾਵਾ ਨੂੰ ਸਿਰੋਪਾਓ ਭੇਟ ਕੀਤਾ ਗਿਆ। ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਭਾਈ ਬਲਕਾਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਹਰਦੇਵ ਸਿੰਘ ਕਥਾਵਾਚਕ, ਬਲਜਿੰਦਰ ਸਿੰਘ ਜਿੰਦੂ, ਸੁਪਿੰਦਰ ਸਿੰਘ ਸੰਘਾਂ ਅਤੇ ਜਸਪਾਲ ਸਿੰਘ ਹੋਰਾਂ ਵੱਲੋਂ ਵੀ ਸਨਮਾਨ ਚਿੰਨ ਦੇ ਕੇ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਸਨਮਾਨਿਤ ਕੀਤਾ ਗਿਆ। ਜਾਰੀ ਬਿਆਨ ਵਿੱਚ ਭਾਈ ਭੂਰਾ ਦਾ ਕਹਿਣਾ ਹੈ ਕਿ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਬਾਦਲ ਪਰਿਵਾਰ ਕੋਲੋ ਮੁਕਤ ਕਰਵਾਉਣ ਸਬੰਧੀ ਭਾਈ ਰੰਧਾਵਾ ਨਾਲ ਕਾਫੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਹਨਾਂ ਸਹਿਯੋਗ ਲਈ ਵਚਨਵੱਧਤਾ ਪ੍ਰਗਟਾਈ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *