ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮ

ਸੋਨੂੰ ਵਿਰਕ ਦੇ ਖੁੱਲ੍ਹੇ ਅਖਾੜੇ ਵਿੱਚ ਲੱਗੀਆਂ ਰੌਣਕਾਂ
ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਚੜਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਸਲਾਨਾ ਸਭਿੱਆਚਾਰਕ ਸਮਾਗਮ ਦੀਵਾਲੀ ਮੇਲਾ ਟੀਨਨ ਸ਼ਹਿਰ ਵਿੱਚ ਕਰਵਾਇਆ ਗਿਆ। ਕਲੱਬ ਦੇ ਸੱਦੇ ‘ਤੇ ਸਮਾਗਮ ਵਿੱਚ ਪੰਜਾਬ ‘ਤੋਂ ਵਿਸੇਸ਼ ‘ਤੌਰ ਤੇ ਪਹੁੰਚੇ ਲੋਕ ਗਾਇਕ ਸੋਨੂੰ ਵਿਰਕ ਨੇ ਖੁੱਲ੍ਹਾ ਅਖਾੜਾ ਲਗਾਇਆ। ਸੋਨੂੰ ਵਿਰਕ ਦੇ ਚਰਚਿੱਤ ਗਾਣਿਆ ਲੱਲੀ ਛੱਲੀ, ਪਟਰੌਲ,ਅਤੇ ਧੰਨਵਾਦ ਵਿਚੋਲੇ ਦਾ ‘ਤੇ ਨੌਜਵਾਨਾਂ ਅਤੇ ਬੱਚਿਆਂ ਨੇ ਖੂਬ ਭੰਗੜਾ ਪਾਇਆ। ਚੜਦੀ ਕਲਾ ਐਨ ਆਰ ਆਈ ਕਲੱਬ ਵੱਲੋਂ ਗਾਇਕ ਸੋਨੂੰ ਵਿਰਕ ਦਾ ਵਿਸੇਸ਼ ਸਨਮਾਂਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਦਾ ਕਹਿਣਾ ਹੈ ਪੱਛਮ ਦੀ ਬੇਹੱਦ ਭੱਜ-ਦੌੜ ਵਾਲੀ ਜਿੰਦਗੀ ਵਿੱਚੋਂ ਕੁੱਝ ਅਰਾਮਦਾਇਕ ਪਲ ਅਪਣੇ ਵਿਰਸੇ ਨਾਲ ਜੁੜਨ ਲਈ ਕੱਢਣ ਅਤੇ ਮਿਲ ਬੈਠਣ ਲਈ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *