ਦਸਵਾਂ ਲੰਗਰ ਸੇਵਾ ਦਾ ਉਦਮ ਬਰੁਸਲ ਚ ਹੋਇਆ

ਬੈਲਜੀਅਮ 10 ਨਵੰਬਰ (ਹਰਚਰਨ ਸਿੰਘ ਢਿੱਲੋਂ) ਪਿਛਲੇ ਸਾਲ 2018 ਨਵੰਬਰ ਮਹੀਨੇ ਤੋ ਧੰਨ ਧੰਨ ਸ਼ਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਲਿੰਮਬਰਗ ਬੈਲਜੀਅਮ ਨਿਵਾਸੀ ਕਮਲਜੀਤ ਸਿੰਘ ਪ੍ਰਵਾਰ ਅਤੇ ਸਾਥੀ ਸੇਵਾ ਕਰਨ ਵਾਲੇ ਪ੍ਰਵਾਰਾਂ ਨਾਲ ਮਿਲਕੇ ਵੱਖ ਵੱਖ ਸ਼ਹਿਰਾਂ ਵਿਚ ਤੇਰਾਂ ਦਿਨ ਲੰਗਰ ਸੇਵਾ ਕੀਤੀ ਗਈ , ਇਸ ਸਾਲ ਨਵੰਬਰ ਮਹੀਨੇ ਵਿਚ ਵੀ ਇਹ ਲੰਗਰ ਛਕਾਉਣ ਦੀ ਸੇਵਾ ਅਤੇ ਗਰੀਬ ਪ੍ਰਵਾਰਾਂ ਦੀ ਕਪੜੇ ਆਦਿ ਲੋੜਵੰਦ ਚੀਜਾ ਦੀ ਮਦਦ ਬੇਸਹਾਰਾ ਅਪਾਹਜ ਲੋਕਾਂ ਦੇ ਸਥਾਨ ਤੇ ਜਾ ਕੇ ਹਰ ਲੋੜੀਦੀ ਵਸਤੂ ਦੇਣੀ ਸਕੂਲੀ ਬਚਿਆਂ ਨੂੰ ਗੁਰੂ ਕਾ ਲੰਗਰ ਛਕਾਉਣਾ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਅਤੇ ਸਿੱਖ ਧਰਮ ਵਿਚ ਲੰਗਰ ਪ੍ਰਥਾ ਦੀ ਮਹੱਤਤਾ ਬਾਰੇ ਬੜੈ ਵਿਸਥਾਰ ਨਾਲ ਹਰ ਧਰਮ ਦੇ ਲੋਕਾਂ ਨੂੰ ਜਾਣਕਾਰੀ ਦੇਣਾ , ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਜਾਣਕਾਰੀ ਨਾਮ ਜਪਣਾ ਵੰਡ ਛਕਣਾ ਗਰੀਬ ਲੋੜਵੰਦ ਲੋਕਾਂ ਦੀ ਮਦਦ ਕਰਨਾ ਆਦਿ ਨੂੰ ਮੁੱਖ ਰੱਖਕੇ ਲੰਗਰ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ, ਸਾਝੈ ਪਲੇਟ ਫੌਰਮ ਪਬਲਿਕ ਪਲੇਸ ਤੇ ਦੁਨੀਆਵੀ ਸੇਵਾ ਭਾਵਨਾ ਵਾਲੇ ਕੰਮ ਕਰਨੇ ਅਸਾਨ ਨਹੀ ਹਨ, ਇਸ ਪਿਛੈ ਬਹੁਤ ਸਾਰੀ ਘਾਲਣਾ ਘਾਲਣੀ ਮਿਹਨਤ ਕਰਨੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਪੈਂਦਾ ਹੈ, ਇਥੈ ਪ੍ਰਦੇਸੀ ਲੋਕਾਂ ਨੂੰ ਲੰਗਰ ਵਰਤਾਉਦਿਆਂ ਬਹੁਤ ਸਾਰੇ ਸੁਆਲ ਜੁਆਬ ਕਰਨ ਦਾ ਸਾਹਮਣਾ ਕਰਨਾ ਵੀ ਪੈਂਦਾ ਹੈ, ਕਮਲਜੀਤ ਸਿੰਘ ਜੀ ਦੇ ਸੇਵਾ ਕਰਨਵਾਲੇ ਜਥੈ ਵਲੋ ਅੱਜ ਬਰੁਸਲ ਦੇ ਸੈਂਟਜੋਸ਼ ਸੈਂਟਰ ਬਰੁਸਲ ਸ਼ਹਿਰ ਵਿਚ ਦਸਵੇ ਦਿਨ ਦਾ ਲੰਗਰ ਲਗਾਇਆ ਗਿਆ ਅਤੇ ਲੋੜਵੰਦ ਗਰੀਬਾਂ ਨੂੰ ਵਸਤਰ ਵੰਡੇ ਗਏ ਇਸ ਸ਼ਹਿਰ ਦੇ ਵਸਨੀਕ ਪ੍ਰੇਮ ਚੰਦ ਦੇ ਪ੍ਰਵਾਰ ਦੇ ਸਾਥ ਅਤੇ ਉਦਮ ਨਾਲ ਇਸ ਸ਼ਹਿਰ ਵਿਚ ਇਹ ਸੁਭ ਕਾਰਜ ਕੀਤਾ ਗਿਆ , ਸਿੱਖ ਚੈਨਲ ਯੂ ਕੇ ਵਾਲੇ ਭਾਈ ਜਗਤਾਰ ਸਿੰਘ ਜੀ ਵੀ ਆਪਣੀ ਟੀ ਵੀ ਟੀਮ ਨਾਲ ਹਾਜਰ ਹੋਏ , ਇਸ ਸ਼ਹਿਰ ਦੇ ਸਥਾਨਿਕ ਸ਼ਰਕਾਰੀ ਸੱਜਣ ਵੀ ਹਾਜਰ ਹੋਏ ਅਤੇ ਇਸ ਕਾਰਜ ਦੀ ਸ਼ਲਾਗਾ ਕੀਤੀ, ਵੀਲ ਚੇਅਰ ਤੇ ਆਏ ਇੱਕ ਬਹੁਤ ਸੁਲਝੈ ਹੋਏ ਮੁਸਲਮ ਧਰਮ ਦੇ ਸੁਲਝੈ ਹੋਏ ਇਨਸਾਨ ਨੇ ਪੁੱਛਿਆ ਕਿ ਇਹ ਕਿਸ ਖੁਸ਼ੀ ਵਿਚ ਸਭ ਕੁਝ ਕਰ ਰਹੇ ਹੋ ਤਾ ਉਹਨਾ ਨੂੰ ਜਦ ਦਸਿਆ ਕਿ ਸਾਡੇ ਪ੍ਰੌਫਿਤ ਪਹਿਲੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੈ ਦੀ ਖੁਸ਼ੀ ਵਿਚ ਸੇਵਾ ਕਰ ਰਹੇ ਹਾਂ ਤਾ ਉਸ ਨੇ ਬੜੈ ਖੁਸ਼ ਹੋ ਕਿ ਕਿਹਾ ਕਿ ਅੱਜ 9 ਨਵੰਬਰ ਸਾਡੇ ਸਭ ਤੋ ਪ੍ਰਿਥਮ ਰਹਿਬਰ ਮਹੰਮਦ ਸਾਹਿਬ ਜੀ ਦਾ ਵੀ ਅੱਜ ਜਨਮਦਿਨ ਹੈ ਮੈ ਮਸੀਤ ਵਿਚ ਆਪਣੇ ਵਲੋ ਪੰਦਰਾਂ ਗਰੀਬ ਲੋਕਾਂ ਨੂੰ ਉਹਨਾ ਦੀ ਮੰਨ ਮਰਜੀ ਦਾ ਖਾਣਾ ਖੁਆ ਕੇ ਆਇਆ ਹਾਂ,ਇਸ ਦੁਨੀਆਂ ਤੇ ਉਸ ਪ੍ਰਮਾਤਮਾ ਦੀਆਂ ਦਿੱਤੀਆਂ ਨਿਆਮਤਾ ਵਿਚੋ ਸੇਵਾ ਕਰਨ ਵਾਲਿਆ ਦੀ ਕਮੀ ਨਹੀ ਹੈ ਪਰ ਸੇਵਾ ਉਹੀ ਕਰ ਸਕਦਾ ਜਿਸ ਨੂੰ ਪ੍ਰਮਾਤਮਾ ਨੇ ਦਾਤ ਅਤੇ ਸੇਵਾ ਕਰਨ ਦਾ ਪਿਆਰ ਭਾਵਨਾ ਵਾਲਾ ਦਿਲ ਵੀ ਦਿੱਤਾ ਹੋਵੈ, ਅਮ੍ਰਜੀਤ ਸਿੰਘ ਭੋਗਲ ਜੀ ਵੀ ਹਰ ਤਰਾਂ ਦੀ ਸੇਵਾ ਵਿਚ ਖਾਸ ਯੋਗਦਾਨ ਜਰੂਰ ਪਾਉਦੇ ਹਨ, ਅੱਜ ਇਥੇ ਪਹੂੰਚੇ ਹੋਏ ਬਹੁਤ ਸਾਰੇ ਸੇਵਾਦਾਰਾਂ ਦਾ ਨਾਮ ਤਾ ਨਹੀ ਲਿਖ ਪਾਇਆ ਪਰ ਉਸ ਵਾਹਿਗੁਰੂ ਜੀ ਦੇ ਖਾਤੇ ਵਿਚ ਹਰ ਸੇਵਾਦਾਰ ਦਾ ਨਾਮ ਦਰਜ ਜਰੂਰ ਹੋ ਗਿਆ ਹੂੰਦਾ ਹੈ, ਇਸ ਲੰਗਰ ਸੇਵਾ ਦਾ ਮਕਸਦ ਇਥੋ ਦੇ ਪ੍ਰਦੇਸੀ ਲੋਕਾਂ ਨੂੰ ਸਿੱਖ ਧਰਮ ਦੀ ਜਿਆਦਾ ਤੋ ਜਿਆਦਾ ਜਾਣਕਾਰੀ ਦਿੱਤੀ ਜਾਵੇ, ਮੀਡੀਆ ਪੰਜਾਬ ਵਲੋ ਅਜਿਹੇ ਸਾਰੇ ਸੇਵਾਦਾਰਾਂ ਦਾ ਦਿਲੋ ਧੰਨਵਾਦ ਅਤੇ ਹੌਸਲਾ ਅਫਜਾਈ ਕਰਦੇ ਹਾ,

Geef een reactie

Het e-mailadres wordt niet gepubliceerd. Vereiste velden zijn gemarkeerd met *