ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ

11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਅਰਪਿਤ ਕਰਨ ਲਈ ਸੋਮਬਾਰ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਸਲਾਨਾਂ ਸਮਾਗਮ ਹੋ ਰਹੇ ਹਨ। ਇਸ ਸਮਾਂਗਮ ਵਿੱਚ ਹਰ ਸਾਲ ਹਜ਼ਾਰਾ ਸਿੱਖ ਹਾਜਰੀ ਭਰਦੇ ਹੋਏ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਈਪਰ ਦੇ ਕਾਥੇਦਰਾਲ ਚਰਜ ਕੋਲੋ ਸਵੇਰੇ 9 ਵਜੇ ਪਰੇਡ ਸੁਰੂ ਹੁੰਦੀ ਹੈ ਜਿਸ ਵਿੱਚ ਵੱਖ-ਵੱਖ ਦੇਸਾਂ ਦੀਆਂ ਸੈਨਾਵਾਂ ਦੀ ਟੁਕੜੀਆਂ ਅਤੇ ਅਲੱਗ-ਅਲੱਗ ਗਰੁੱਪ ਹਿੱਸਾ ਲੈਦੇਂ ਹਨ ਤੇ ਸਿੱਖ ਭਾਈਚਾਰਾ ਪੰਜ ਪਿਆਰਿਆਂ ਦੀ ਅਗਵਾਹੀ ਹੇਠ ਸਿ਼ਰਕਤ ਕਰਦਾ ਹੈ। ਮੁੱਖ ਸਮਾਗਮ ਮੀਨਨ ਗੇਟ ਸਮਾਰਕ ‘ਤੇ ਹੁੰਦਾਂ ਹੈ ਜਿੱਥੇ ਦੁਨੀਆਂ ਭਰ ਵਿੱਚੋ ਆਏ ਆਗੂ ਅਤੇ ਦੇਸਾਂ ਦੇ ਰਾਜਦੂਤ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਹਰ ਸਾਲ 11 ਨਵੰਬਰ ਨੂੰ 11 ਵੱਜ ਕੇ 11 ਮਿੰਟ ‘ਤੇ ਇੱਕ ਮਿੰਟ ਦਾ ਮੋਨ ਰੱਖ ਦੋਨਾਂ ਯੁੱਧਾਂ ਦੌਰਾਂਨ ਸ਼ਹੀਦ ਹੋਵੇ ਲੱਖਾਂ ਲੋਕਾਂ ਨੁੰ ਯਾਦ ਕੀਤਾ ਜਾਂਦਾ ਹੈ। ਮੁੱਖ ਸਮਾਗਮ ‘ਤੋਂ ਬਾਅਦ ਬੈਲਜ਼ੀਅਮ ਅਤੇ ਯੂਰਪ ਭਰ ਵਿੱਚੋਂ ਆਈਆਂ ਸਿੱਖ ਸੰਗਤਾਂ ਹੋਲੇਬੇਕੇ ਯਾਦਗਾਰ ਤੇ ਜਾ ਕੇ ਅਰਦਾਸ ਕਰਦੀਆਂ ਹਨ ਤੇ ਗੁਰਦਵਾਰਾ ਸਾਹਿਬਨਾਂ ਵਿੱਚੋਂ ਆਇਆ ਲੰਗਰ ਛਕਾਇਆ ਜਾਦਾਂ ਹੈ ਤੇ ਆਏ ਆਗੂ ਸੰਗਤਾਂ ਨੂੰ ਸੰਬੋਧਨ ਕਰਦੇ ਹਨ। ਲੰਗਰ ਛਕਣ ‘ਤੋਂ ਬਾਅਦ ਸੰਗਤਾਂ ਬੈਡਫੋਰਡ ਸਮਸਾਂਨਘਾਟ ਜਾਂਦੀਆਂ ਹਨ ਜਿੱਥੇ ਕਿਸਨ ਸਿੰਘ ਸਮੇਤ ਦਫਨਾਏ ਗਏ ਫੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਹਨਾਂ ਸਲਾਨਾਂ ਸਮਾਗਮਾਂ ਵਿੱਚ ਹਰ ਸਾਲ ਸਿੱਖ ਸੰਗਤਾਂ ਨੂੰ ਇਕੱਠੀਆਂ ਕਰ ਸਿੱਖਾਂ ਦੀ ਵੱਡੀ ਤੇ ਜਿਕਰਯੋਗ ਹਾਜਰੀ ਲਗਾਵਾਉਣ ਲਈ ਉਪਰਾਲੇ ਕਰਨ ਵਾਲੇ ਆਗੂ ਭਾਈ ਜਗਦੀਸ਼ ਸਿੰਘ ਭੂਰਾ ਦਾ ਕਹਿਣਾ ਹੈ ਕਿ ਇਹ ਸਾਂਝਾ ਕਾਰਜ ਹੁੰਦਾਂ ਹੈ ਤੇ ਅੰਤਰਾਸਟਰੀ ਪੱਧਰ ‘ਤੇ ਸਿੱਖ ਕੌਂਮ ਵੱਖਰੀ ਹੋਂਦ ਦਰਸਾਉਣ ਦਾ ਖਾਸ ਮੌਕਾ ਹੋਣ ਕਾਰਨ ਸਿੱਖ ਭਾਈਚਾਰ ਨੂੰ ਵੱਧ ‘ਤੋ ਵੱਧ ਸਮੂਲੀਅਤ ਕਰਨੀ ਚਾਹੀਦੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *