ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ

ਬਰੱਸਲਜ਼ ਵਿਖੇ ਗੁਰਮਤਿ ਸਮਾਗਮ 29 ਨਵੰਬਰ ‘ਤੋਂ 1 ਦਸੰਬਰ ਤੱਕ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਸਥਾਨਕ ਸਿੱਖ ਸੰਗਤਾਂ ਵਿਸਾਲ ਪੱਧਰ ‘ਤੇ ਮਨਾ ਰਹੀਆਂ ਹਨ। 29 ਨਵੰਬਰ ਨੂੰ ਸੁਰੂ ਹੋਣ ਵਾਲੇ ਗੁਰਮਤਿ ਸਮਾਗਮ 1 ਦਸੰਬਰ ਤੱਕ ਚੱਲਣਗੇ ਜਿਸ ਵਿੱਚ ਉੱਘੇ ਰਾਗੀ, ਢਾਡੀ ਜਥੇ ਅਤੇ ਸਿੱਖ ਚਿੰਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਣਗੇ।
550ਸਾਲਾਂ ਇਤਿਹਾਸਿਕ ਦਿਹਾੜੇ ਮੌਕੇ ਬੱਚਿਆਂ ਲਈ ਵਿਸੇਸ਼ ਸਮਾਂਗਮ ਕਰਵਾਏ ਜਾ ਰਹੇ ਹਨ ਤਾਂ ਜੋ ਨਵੀਂ ਪੀੜੀ ਅਪਣਾ ਇਤਿਹਾਸ ਪੜ ਅਤੇ ਸਮਝ ਕੇ ਅਮੀਰ ਵਿਰਸੇ ਨਾਲ ਜੁੜ ਸਕੇ। ਇਹਨਾਂ ਤਿੰਨ ਦਿਨਾਂ ਸਮਾਗਮਾਂ ਸਮੇਂ ਗੁਰਮਤਿ ਚਾਨਣ ਕੋਰਸ ਇੰਗਲੈਂਡ ਵੱਲੋਂ ਭਾਈ ਤਰਸੇਮ ਸਿੰਘ ਖਾਲਸਾ ਅਤੇ ਭਾਈ ਰਮਨ ਸਿੰਘ ਖਾਲਸਾ ਅਤੇ ਹੌਲੈਂਡ ‘ਤੋਂ ਆ ਰਹੇ ਜਥੇ ਵੱਲੋਂ ਬੈਲਜ਼ੀਅਮ ਅਤੇ ਯੂਰਪ ਭਰ ਵਿੱਚੋਂ ਆਏ ਬੱਚਿਆਂ ਨੂੰ ਗੁਰਬਾਣੀ ਕੰਠ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਦਿੱਤੀ ਜਾਵੇਗੀ। ਵਿਦੇਸਾਂ ‘ਤੋਂ ਆਉਣ ਵਾਲੀਆਂ ਸੰਗਤਾਂ ਅਤੇ ਬੱਚਿਆਂ ਦੇ ਰਹਿਣ ਦੇ ਪ੍ਰਬੰਧ ਪ੍ਰਬੰਧਕਾਂ ਵੱਲੋਂ ਮੁਕੰਮਲ ਕਰ ਲਏ ਗਏ ਹਨ। ਬੈਲਜ਼ੀਅਮ ਅਤੇ ਯੂਰਪ ਭਰ ਦੇ ਮਾਪਿਆਂ ਨੂੰ ਪ੍ਰਬੰਧਕਾਂ ਵੱਲੋਂ ਖੁੱਲ੍ਹਾ ਸੱਦਾ ਹੈ ਕਿ ਅਜਿਹੇ ਇਤਿਹਾਸਕ ਦਿਹਾੜੇ ਮੌਕੇ ਅਪਣੇ ਬੱਚਿਆਂ ਜਰੂਰ ਗੁਰਬਾਣੀ ਨਾਲ ਜੋੜਨ ਦਾ ਜਰੂਰ ਲਾਹਾ ਲੈਣ।

Geef een reactie

Het e-mailadres wordt niet gepubliceerd. Vereiste velden zijn gemarkeerd met *