ਅੰਤਰਰਾਸਟਰੀ ਕਬੱਡੀ ਕੱਪ ਕਰਵਾਉਣਾ ਪੰਜਾਬ ਸਰਕਾਰ ਦਾ ਸਲਾਘਾਯੋਗ ਉਪਰਾਲਾ: ਪ੍ਰਵਾਸੀ ਪੰਜਾਬੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਦਸੰਬਰ ਵਿੱਚ ਅੰਤਰਰਾਸਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜੋ ਪੰਜਾਬ ਦੀ ਕੈਪਟਨ ਸਰਕਾਰ ਦਾ ਪੰਜਾਬੀ ਨੋਜਵਾਨਾਂ ਨੂੰ ਨਸ਼ਾ ਰਹਿਤ ਬਣਾਉਣ ਦੀ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਬੈਲਜ਼ੀਅਮ ‘ਤੋਂ ਵੇਟਲਿਫਟਰ ਸ੍ਰੀ ਤੀਰਥ ਰਾਮ ਜੋ ਪੰਜਾਬ ਸਰਕਾਰ ਦੇ ਕਾਫੀ ਨਜਦੀਕੀ ਜਾਣੇ ਜਾਂਦੇ ਹਨ ਅਨੁਸਾਰ ਇਸ ਅੰਤਰਰਾਸਟਰੀ ਕਬੱਡੀ ਟੂਰਨਾਮੈਂਟ ਲਈ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਪ੍ਰਸੋਤਮ ਲਾਲ ਖਲੀਫਾ ਜੀ ਬਹੁਤ ਮਿਹਨਤ ਕਰ ਰਹੇ ਹਨ ਤਾਂ ਜੋ ਇਹ ਟੂਰਨਾਂਮੈਂਟ ਨੂੰ ਯਾਦਗਾਰੀ ਅਤੇ ਇਤਿਹਾਸਿਕ ਬਣਾਇਆ ਜਾ ਸਕੇ। ਬੈਲਜ਼ੀਅਮ ਦੇ ਪ੍ਰਵਾਸੀ ਪੰਜਾਬੀਆਂ ਵੇਟਲਿਫਟਰ ਤੀਰਥ ਰਾਮ, ਸਮਾਜ ਸੇਵੀ ਸ: ਤਰਸੇਮ ਸਿੰਘ ਸ਼ੇਰਗਿੱਲ, ਕਾਂਗਰਸੀ ਆਗੂ ਸੱਜਣ ਸਿੰਘ ਵਿਰਦੀ, ਅਵਤਾਰ ਸਿੰਘ ਛੋਕਰ, ਚਰਨਜੀਤ ਸਿੰਘ ਔਲਖ ਅਤੇ ਯੰਗ ਕਲੱਬ ਬੈਲਜ਼ੀਅਮ ਦੇ ਸਮੂਹ ਅਹੁਦੇਦਾਰਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਦੇ ਇਸ ਸਲਾਘਾਯੋਗ ਉਪਰਾਲੇ ਲਈ ਧੰਨਵਾਦ ਕਰਦਿਆਂ ਅਜਿਹੇ ਉਪਰਾਲੇ ਅੱਗੇ ‘ਤੋਂ ਵੀ ਕਰਦੇ ਰਹਿਣ ਦੀ ਆਸ ਜਤਾਈ ਹੈ ਤਾਂ ਜੋ ਪੰਜਾਬ ਦੇ ਨੌਜਵਾਂਨ ਖੇਡਾਂ ਪ੍ਰਤੀ ਉਤਸ਼ਾਹਤ ਹੋ ਸਕਣ ਅਤੇ ਪੰਜਾਬ ਵਿੱਚੋਂ ਨਸ਼ੇ ਨੂੰ ਜੜੋਂ ਪੁਟਿੱਆ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *