ਬਲਾਕ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਦਾ ਕੀਤਾ ਗਿਆ ਆਯੋਜਨ

ਹਰਜਿੰਦਰ ਕੌਰ ਬੀਪੀਈਓ ਫਗਵਾੜਾ ਵੱਲੋ ਕੀਤੀ ਗਈ ਇਨਾਮਾਂ ਦੀ ਵੰਡ

ਫਗਵਾੜਾ 25 ਨਵੰਬਰ (ਅਸ਼ੋਕ ਸ਼ਰਮਾ)ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਭਜਨ ਸਿੰਘ ਲਾਸਾਨੀ ਡੀਈਓ (ਐਲੀ.) ਕਪੂਰਥਲਾ ਦੀ ਸਰਪ੍ਰਸਤੀ ਅਧੀਨ ਹਰਜਿੰਦਰ ਕੌਰ ਬੀਪੀਈਓ ਫਗਵਾੜਾ ਦੀ ਯੋਗ ਅਗਵਾਈ ਹੇਠਾਂ ਬਲਾਕ ਫਗਵਾੜਾ 1 ਅਤੇ 2 ਦੇ ਬਲਾਕ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨਾਂ ਮੁਕਾਬਲਿਆਂ ਵਿੱਚ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਬੱਚਿਆਂ ਦੇ ਸੁੰਦਰ ਲਿਖਾਈ, ਬੋਲ-ਲਿਖਤ, ਚਿੱਤਰਕਲਾ, ਆਮ ਗਿਆਨ, ਕਵਿਤਾ ਗਾਇਨ, ਭਾਸ਼ਣ ਮੁਕਾਬਲੇ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੇ ਅੰਤ ਵਿੱਚ ਹਰਜਿੰਦਰ ਕੌਰ ਬੀਪੀਈਓ ਫਗਵਾੜਾ ਨੇ ਸਮੂਹ ਵਿੱਦਿਆਰਥੀਆਂ ਨੂੰ ਸੰਬੋਧਨ ਕਰਦੇ ਹੋੲ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਕੁਲਵਿੰਦਰ ਕੌਰ, ਜੋਗਿੰਦਰ ਕੌਰ, ਵਰਿੰਦਰ ਪਾਲ, ਨਿੰਦਰ ਸਿੰਘ, ਕੁਲਵਿੰਦਰ, ਬਲਵਿੰਦਰ ਕੌਰ, ਜਸਵੀਰ ਲਾਲ, ਗੌਰਵ ਰਾਠੌਰ, ਪਰਮਿੰਦਰ ਪਾਲ ਸਿੰਘ, ਦਲਜੀਤ ਸੈਣੀ, ਜਸਵੀਰ ਸੈਣੀ, ਸਤਨਾਮ ਸਿੰਘ, ਜਸਬੀਰ ਭੰਗੂ, ਰਵਿੰਦਰ ਕੁਮਾਰ, ਪਰਮਜੀਤ ਚੌਹਾਨ, ਪ੍ਰਭਜੀਤ ਕੌਰ, ਜਗੀਰ ਕੌਰ, ਨਵਤੇਜ ਸਿੰਘ,ਅਕਬਰ ਖਾਨ, ਜਤਿੰਦਰ ਕੁਮਾਰ, ਵਿਕਰਮ ਸਿੰਘ, ਸੁਰਿੰਦਰ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *