ਮਸਲਾ ਫਰੀਮਾਂਟ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਚੋਣ ਦਾ

ਸਿੱਖ ਧਰਮ, ਸਿੱਖ ਸਮਾਜ, ਸਿੱਖ ਸਭਿਆਚਾਰ, ਸਿੱਖ ਵਿਰਸਾ, ਸਿੱਖ ਸੰਘਰਸ਼, ਸਿੱਖ
ਏਕਤਾ ਦੇ ਰਾਹ ਵਿੱਚ ‘ਪੰਜ ਸਿੰਘਾਂ’ ਦਾ ਸਿਧਾਂਤ ਬਹੁਤ ਹੀ ਉੱਚਾ ਸੁੱਚਾ ਹੈ, ਇਹ
ਸਿਧਾਂਤ ਨਿਰਪੱਖ ‘ਸਰਬ ਸਾਂਝੀ ਵਾਲਤਾ’ ਦੇ ਰਾਹ ਦਾ ਰਾਹੀ ਹੈ, ਪਰ ਮੌਜੂਦਾ ਦੌਰ
ਅੰਦਰ ਇਸ ਸਿਧਾਂਤ ਦੀ ਉੱਚਤਾ ਸੁੱਚਤਾ ਨੂੰ ਗੁਰੂ ਘਰ ਦੀਆਂ ਚੋਣਾਂ ਰਾਹੀਂ ਗ੍ਰਹਿਣ
ਲਗਦਾ ਨਜ਼ਰ ਆ ਰਿਹਾ ਹੈ। ਮੌਜੂਦਾ ਸੰਕਟ ਅਨੁਸਾਰ, ਗੁਰੂ ਘਰ ਦੀਆਂ ਚੋਣਾਂ ਸਮੇਂ ਇਹ
ਪੰਜ ਸਿੰਘ ਜਿਸ ਧੜੇ ਵੱਲੋਂ ਆਉਂਦੇ ਹਨ ਤਕਰੀਬਨ ਉਸ ਧੜੇ ਦੇ ਹੀ ਪੁਜਾਰੀ ਬਣ ਕੇ
ਰਹਿ ਜਾਂਦੇ ਹਨ। ‘ਪੰਜਾਂ ਸਿੰਘਾਂ’ ਦੇ ਸਿਧਾਂਤ ਇਜ਼ਤ ਮਾਣ ਸਤਿਕਾਰ ਨੂੰ ਸਦਾ ਹੀ ਬਹਾਲ
ਰੱਖਣ ਲਈ ਕ੍ਰਿਪਾ ਕਰਕੇ ਗੁਰੂ ਘਰ ਦੀਆਂ ਚੋਣਾਂ ਤੋਂ ‘ਪੰਜਾਂ ਸਿੰਘਾਂ’ ਦੇ ਸਿਸਟਮ ਨੂੰ ਦੂਰ
ਹੀ ਰੱਖਿਆ ਜਾਵੇ। ਗੁਰੂ ਘਰ ਦੇ ਸਿਸਟਮ ਨੂੰ ਚਲਾਉਣ ਲਈ ‘ਪੰਜ ਸਿੰਘਾਂ’ ਦੀ ਚੋਣ ਨੂੰ
ਬੰਦ ਕਰਕੇ, ਸਿਧੀ ਕਮੇਟੀ ਲਈ ਅੱਲਗ ਅੱਲਗ ਗਰੁੱਪਾਂ ਦੇ 11-11 ਮੈਂਬਰਾਂ ਦੀਆਂ ਚੋਣਾਂ
ਹੋਣੀਆਂ ਚਾਹੀਦੀਆਂ ਹਨ। ਇਸ ਤਰਾਂ ‘ਪੰਜਾਂ ਸਿੰਘਾਂ’ ਦੇ ਸਿਧਾਂਤ ਦੀ ਆੜ ਹੇਠ ਹੋ ਰਹੇ
ਸਿਆਸੀ ਸਟੰਟ ਅਤੇ ਡਰਾਮੇਬਾਜੀ ਨੂੰ ਰਲ ਮਿਲ ਰੋਕਿਆ ਜਾ ਸਕਦਾ ਹੈ। ਫਰੀਮਾਂਟ ਗੁਰੂ
ਘਰ ਨਾਲ ਜੁੜੇ ਛੋਟੇ ਵੱਡੇ ਗਰੁੱਪਾਂ ਧੜਿਆਂ ਦੇ ਪ੍ਰਮੁੱਖ ਆਗੂਆਂ ਸ਼ੁਦੇਸ਼ ਸਿੰਘ ਅਟਵਾਲ,
ਜਸਜੀਤ ਸਿੰਘ ਚੇਲਾ, ਗੁਰਮੀਤ ਸਿੰਘ ਖਾਲਸਾ, ਰਾਮ ਸਿੰਘ, ਜਸਵਿੰਦਰ ਸਿੰਘ ਜੰਡੀ,
ਗੁਰਚਰਨ ਸਿੰਘ ਮਾਨ ਆਦਿ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਸਿੱਖੀ ਦੇ ਸਿਧਾਂਤਾਂ
ਦੀ ਰਾਖੀ ਲਈ ਬਣੇ ‘ਪੰਜ ਸਿੰਘਾਂ’ ਦੇ ਸਿਧਾਂਤ ਨੂੰ ਚੋਣਾਂ ਦੇ ਚਕਰਾਂ ਚ ਪਾ ਕੇ ਆਪਣੇ
ਆਪਣੇ ਧੜੇ ਲਈ ਹੀ ਵਰਤਣ ਤੋਂ ਸੰਕੋਚ ਕੀਤਾ ਜਾਵੇ ਅਤੇ ਆਪੋ ਆਪਣੇ ਧੜੇ ਗਰੁੱਪ
ਦੀ ਪੂਰੀ 11 ਮੈਂਬਰੀ ਟੀਮ ਨੂੰ ਚੋਣ ਅਖਾੜੇ ‘ਚ ਲਿਆਂਦਾ ਜਾਵੇ, ੁਜਿਵੇਂ ਕਿ ਸੈਨਹੋਜੇ ਗੁਰੂ
ਘਰ ਦੀਆਂ ਚੋਣਾਂ ਚ ਹੁੰਦਾ ਹੈ। ਇਸ ਤਰਾਂ ਕਰਨ ਨਾਲ ਇਹ ਵੀ ਸੰਭਾਵਨਾ ਬਣੇਗੀ ਕਿ ਦੋ
ਸਲੇਟਾਂ ਤੋਂ ਵੱਧ ਤੀਸਰੀ ਸਲੇਟ ਬਣਨ ਦੀ ਨੌਬਤ ਹੀ ਨਹੀਂ ਰਹੇਗੀ ਉਪ੍ਰੰਤ ਚੰਗੇ
ਕਿਰਦਾਰ ਵਾਲੇ ਕੈਂਡੀਡੇਟਾਂ ਅਤੇ ਸਮੂਹ ਵੋਟਰਾਂ ਦੇ ਇਜ਼ਤ ਮਾਣ ਸਤਿਕਾਰ ਚ ਵੀ ਵਾਧਾ
ਹੋਵੇਗਾ ਤੇ ਭਾਈਚਾਰਕ ਸਾਂਝ ਵੀ ਮਜਬੂਤੀ ਵੱਲ ਵਧੇਗੀ।
ਗੁਰੂ ਪੰਥ ਦਾ ਦਾਸ
ਪਰਮਜੀਤ ਸਿੰਘ ਸੇਖੋਂ (ਦਾਖਾ)

Geef een reactie

Het e-mailadres wordt niet gepubliceerd. Vereiste velden zijn gemarkeerd met *